Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖਰੀਦਿਆ

Rajpura Thermal Plant: ਰਾਜਪੁਰਾ ਥਰਮਲ ਪਲਾਂਟ (ਨਾਭਾ ਪਾਵਰ ਲਿਮਿਟਡ) ਗੁਜਰਾਤ ਦੀ ਕੰਪਨੀ ਨੇ ਖ਼ਰੀਦ ਲਿਆ ਹੈ। ਐੱਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਿਟਡ ਨੇ ਰਾਜਪੁਰਾ ਤਾਪ ਬਿਜਲੀ ਘਰ ਟੋਂਰੈਂਟ ਪਾਵਰ ਲਿਮਿਟਡ (ਅਹਿਮਦਾਬਾਦ) ਨੂੰ ਵੇਚਣ ਲਈ ਸਮਝੌਤਾ ਕੀਤਾ ਹੈ। ਲਾਰਸਨ ਐਂਡ ਟੁਬਰੋ ਕੰਪਨੀ ਨੇ ਕਰੀਬ ਛੇ ਸਾਲ ਪਹਿਲਾਂ ਰਾਜਪੁਰਾ ਥਰਮਲ ਪਲਾਂਟ ਵੇਚਣ ਦਾ ਮਨ ਬਣਾ ਲਿਆ ਸੀ […]
Nishant Malyan
By : Updated On: 17 Feb 2026 07:38:AM
ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖਰੀਦਿਆ
processed by AtomJPEG 1.5.0n

Rajpura Thermal Plant: ਰਾਜਪੁਰਾ ਥਰਮਲ ਪਲਾਂਟ (ਨਾਭਾ ਪਾਵਰ ਲਿਮਿਟਡ) ਗੁਜਰਾਤ ਦੀ ਕੰਪਨੀ ਨੇ ਖ਼ਰੀਦ ਲਿਆ ਹੈ। ਐੱਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਿਟਡ ਨੇ ਰਾਜਪੁਰਾ ਤਾਪ ਬਿਜਲੀ ਘਰ ਟੋਂਰੈਂਟ ਪਾਵਰ ਲਿਮਿਟਡ (ਅਹਿਮਦਾਬਾਦ) ਨੂੰ ਵੇਚਣ ਲਈ ਸਮਝੌਤਾ ਕੀਤਾ ਹੈ।

ਇਸ਼ਤਿਹਾਰ

ਲਾਰਸਨ ਐਂਡ ਟੁਬਰੋ ਕੰਪਨੀ ਨੇ ਕਰੀਬ ਛੇ ਸਾਲ ਪਹਿਲਾਂ ਰਾਜਪੁਰਾ ਥਰਮਲ ਪਲਾਂਟ ਵੇਚਣ ਦਾ ਮਨ ਬਣਾ ਲਿਆ ਸੀ ਅਤੇ ਕੰਪਨੀ ਨੇ 22 ਜੁਲਾਈ 2020 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਹ ਥਰਮਲ ਪਲਾਂਟ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਇਸ ਥਰਮਲ ਦੀ ਖ਼ਰੀਦ ਸਬੰਧੀ ਤਜਵੀਜ਼ ਦੇ ਮੁਲਾਂਕਣ ਲਈ ਪਾਵਰਕੌਮ ਦੇ ਚੇਅਰਮੈਨ ਦੀ ਪ੍ਰਵਾਨਗੀ ਨਾਲ 9 ਅਕਤੂਬਰ 2020 ਨੂੰ ਪੱਤਰ ਨੰਬਰ 125 ਤਹਿਤ ਪੰਜ ਮੈਂਬਰੀ ਕਮੇਟੀ ਬਣੀ ਸੀ। ਉਸ ਮਗਰੋਂ ਮਾਮਲਾ ਠੰਢੇ ਬਸਤੇ ’ਚ ਪੈ ਗਿਆ। ਮੌਜੂਦਾ ‘ਆਪ’ ਸਰਕਾਰ ਨੇ 31 ਦਸੰਬਰ 2024 ਨੂੰ ਪ੍ਰਾਈਵੇਟ ਸੈਕਟਰ ਦਾ ਜੀ ਵੀ ਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ’ਚ ਖ਼ਰੀਦਿਆ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੀ ਪ੍ਰਾਪਤੀ ਵਜੋਂ ਪ੍ਰਚਾਰਦੇ ਵੀ ਰਹੇ ਹਨ।

ਲਾਰਸਨ ਐਂਡ ਟੁਬਰੋ ਦੇ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ (ਵਿਕਾਸ ਪ੍ਰਾਜੈਕਟ) ਨੇ ਪਾਵਰਕੌਮ ਦੇ ਚੇਅਰਮੈਨ ਨੂੰ ਲਿਖੇ ਪੱਤਰ ’ਚ ਰਾਜਪੁਰਾ ਥਰਮਲ ਕਰੀਬ 9,690 ਕਰੋੜ ਰੁਪਏ ’ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਕੰਪਨੀ ਦਾ ਤਰਕ ਸੀ ਕਿ ਥਰਮਲ ’ਤੇ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਕੰਪਨੀ ਨੇ ਹੁਣ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੂੰ 6,889 ਕਰੋੜ ’ਚ ਵੇਚਣ ਦਾ ਸਮਝੌਤਾ ਕੀਤਾ ਹੈ।

ਰਾਜਪੁਰਾ ਥਰਮਲ ਦੇ 1400 ਮੈਗਾਵਾਟ ਸਮਰੱਥਾ ਦੇ ਦੋ ਯੂਨਿਟ ਹਨ ਜਿਨ੍ਹਾਂ ’ਚੋਂ ਪਹਿਲਾ ਯੂਨਿਟ 1 ਫਰਵਰੀ 2014 ਅਤੇ ਦੂਜਾ ਯੂਨਿਟ 10 ਜੁਲਾਈ 2014 ਨੂੰ ਚਾਲੂ ਹੋਇਆ ਸੀ। ਇਹ ਥਰਮਲ ਜਪਾਨੀ ਤਕਨਾਲੋਜੀ ਦਾ ਹੈ। ਪੰਜਾਬ ਸਰਕਾਰ ਨੇ ਇਸ ਥਰਮਲ ਨਾਲ 25 ਵਰ੍ਹਿਆਂ ਲਈ ਬਿਜਲੀ ਸਮਝੌਤਾ ਕੀਤਾ ਹੋਇਆ ਹੈ। ਗੁਜਰਾਤ ਦੀ ਕੰਪਨੀ ਵੱਲੋਂ ਇਹ ਥਰਮਲ ਪਲਾਂਟ ਖ਼ਰੀਦੇ ਜਾਣ ਨਾਲ ਬਿਜਲੀ ਸਮਝੌਤੇ ’ਤੇ ਕੋਈ ਅਸਰ ਨਹੀਂ ਪਵੇਗਾ।

Read Latest News and Breaking News at Daily Post TV, Browse for more News

Ad
Ad

Punjab District News