Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਸਟੇਜ ‘ਤੇ ਗੀਤ ਦੀ ਫ਼ਰਮਾਇਸ਼ ’ਤੇ ਭੜਕੇ ਰਣਜੀਤ ਬਾਵਾ, ਲੋਕਾਂ ਨੂੰ ਦਿੱਤਾ ਸਪੱਸ਼ਟ ਜਵਾਬ

Ranjit Bawa Controversy; ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਖੰਨਾ ਵਿੱਚ ਦੁਸਹਿਰਾ ਮੇਲੇ ਦੌਰਾਨ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਉਨ੍ਹਾਂ ਤੋਂ ਵਿਵਾਦਿਤ ਗੀਤ ‘ਸਰਕਾਰਾਂ’ ਗਾਉਣ ਦੀ ਫ਼ਰਮਾਇਸ਼ ਕੀਤੀ ਗਈ, ਜਿਸ ’ਤੇ ਗਾਇਕ ਭੜਕ ਗਏ। ਬਾਵਾ ਨੇ ਸਟੇਜ ਤੋਂ ਹੀ ਆਪਣਾ ਦਰਦ ਅਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਖ਼ਿਲਾਫ਼ ਕੇਸ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਸਟੇਜ ‘ਤੇ ਗੀਤ ਦੀ ਫ਼ਰਮਾਇਸ਼ ’ਤੇ ਭੜਕੇ ਰਣਜੀਤ ਬਾਵਾ, ਲੋਕਾਂ ਨੂੰ ਦਿੱਤਾ ਸਪੱਸ਼ਟ ਜਵਾਬ

Ranjit Bawa Controversy; ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਖੰਨਾ ਵਿੱਚ ਦੁਸਹਿਰਾ ਮੇਲੇ ਦੌਰਾਨ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਉਨ੍ਹਾਂ ਤੋਂ ਵਿਵਾਦਿਤ ਗੀਤ ‘ਸਰਕਾਰਾਂ’ ਗਾਉਣ ਦੀ ਫ਼ਰਮਾਇਸ਼ ਕੀਤੀ ਗਈ, ਜਿਸ ’ਤੇ ਗਾਇਕ ਭੜਕ ਗਏ। ਬਾਵਾ ਨੇ ਸਟੇਜ ਤੋਂ ਹੀ ਆਪਣਾ ਦਰਦ ਅਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਏ ਸਨ, ਉਸ ਸਮੇਂ ਕੋਈ ਵੀ ਉਨ੍ਹਾਂ ਦੇ ਨਾਲ ਖੜ੍ਹਾ ਨਹੀਂ ਹੋਇਆ। ਇਸ ਲਈ ਹੁਣ ਉਹ ਇਹ ਗੀਤ ਨਹੀਂ ਗਾਉਣਗੇ।

2016 ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਦਾ ਕੀਤਾ ਜ਼ਿਕਰ

ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2016 ਵਿੱਚ ਹੀ ਨਸ਼ਿਆਂ ਦੇ ਮੁੱਦੇ ’ਤੇ ਆਵਾਜ਼ ਚੁੱਕੀ ਸੀ, ਜਦੋਂ ਇਸ ਵਿਸ਼ੇ ’ਤੇ ਬੋਲਣ ਦੀ ਹਿੰਮਤ ਬਹੁਤ ਘੱਟ ਲੋਕ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ 7 ਵਜੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ ਗਿਆ ਸੀ, ਪਰ ਉਸ ਸਮੇਂ ਕੋਈ ਵੀ ਉਨ੍ਹਾਂ ਦੇ ਪਿੱਛੇ ਨਹੀਂ ਆਇਆ।

ਗਾਇਕ ਨੇ ਕਿਹਾ ਕਿ ਉਨ੍ਹਾਂ ਨੇ ਸਾਰਾ ਕੁਝ ਇਕੱਲਿਆਂ ਆਪਣੇ ਸਿਰ ’ਤੇ ਝੱਲਿਆ ਹੈ ਅਤੇ ਅੱਜ ਵੀ ਇਸ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਹ ਇਸੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋ ਕੇ ਆਏ ਹਨ।

‘ਤੁਸੀਂ ਸਕੂਟਰ ਲੈ ਕੇ ਘਰ ਚਲੇ ਜਾਓਗੇ, ਭੁਗਤਣਾ ਮੈਨੂੰ ਪਵੇਗਾ’

ਗੀਤ ਦੀ ਫ਼ਰਮਾਇਸ਼ ਕਰਨ ਵਾਲੇ ਪ੍ਰਸ਼ੰਸਕ ਨੂੰ ਜਵਾਬ ਦਿੰਦਿਆਂ ਬਾਵਾ ਨੇ ਕਿਹਾ ਕਿ ਸਿਰਫ਼ ਗੀਤ ਸੁਣ ਕੇ ਘਰ ਚਲੇ ਜਾਣ ਨਾਲ ਜ਼ਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਜ਼ਰ ਰੱਖਣ ਕਿ ਕੌਣ ਨਸ਼ਾ ਵੇਚ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਖ਼ੁਦ ਵੀ ਅੱਗੇ ਆਉਣ।

ਉਨ੍ਹਾਂ ਕਿਹਾ ਕਿ ਜਦੋਂ ਕਿਸੇ ਕਲਾਕਾਰ ’ਤੇ ਮੁਸ਼ਕਲ ਆਉਂਦੀ ਹੈ ਤਾਂ ਬਾਅਦ ਵਿੱਚ ਕੋਈ ਵੀ ਉਸ ਦੇ ਨਾਲ ਖੜ੍ਹਾ ਨਹੀਂ ਹੁੰਦਾ। ਲੋਕ ਤਾਂ ਸਕੂਟਰ ਲੈ ਕੇ ਘਰ ਚਲੇ ਜਾਂਦੇ ਹਨ, ਪਰ ਇਸ ਦੇ ਨਤੀਜੇ ਉਨ੍ਹਾਂ ਨੂੰ ਖ਼ੁਦ ਭੁਗਤਣੇ ਪੈਂਦੇ ਹਨ।

‘ਅਸੀਂ ਕਿਸੇ ਸਰਕਾਰ ਦੇ ਚਮਚੇ ਨਹੀਂ ਹਾਂ’

ਸਰਕਾਰ ਤੋਂ ਡਰਨ ਦੇ ਤਾਅਨੇ ਮਾਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਰਣਜੀਤ ਬਾਵਾ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ, ਪਰ ਕੁਝ ਮਾਮਲੇ ਕਾਨੂੰਨ ਦੇ ਦਾਇਰੇ ਵਿੱਚ ਹੁੰਦੇ ਹਨ।

ਉਨ੍ਹਾਂ ਕਿਹਾ, “ਅਸੀਂ ਕਿਸੇ ਸਰਕਾਰ ਦੇ ਚਮਚੇ ਨਹੀਂ ਹਾਂ।” ਬਾਵਾ ਨੇ ਦਾਅਵਾ ਕੀਤਾ ਕਿ ਉਹ ਆਪਣੀ ਕਮਾਈ ’ਤੇ ਗੁਜ਼ਾਰਾ ਕਰਦੇ ਹਨ ਅਤੇ ਕਿਸੇ ਸਰਕਾਰ ਤੋਂ ਗ੍ਰਾਂਟ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਉਹ ਆਪਣੀ ਕਮਾਈ ਆਪਣੇ ਨਾਲ ਕੰਮ ਕਰਨ ਵਾਲੇ 40 ਤੋਂ 50 ਲੋਕਾਂ ਵਿੱਚ ਵੰਡਦੇ ਹਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਅਜਿਹੇ ਸਵਾਲ ਕਰਕੇ ਮਜ਼ਾ ਲੈਣ ਤੋਂ ਵੀ ਵਰਜਿਆ।

Read Latest News and Breaking News at Daily Post TV, Browse for more News

Ad
Ad

Punjab District News