Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਮਹਾਂਕੁੰਭ ’ਚ ਇਸ਼ਨਾਨ ਦੌਰਾਨ ਕੈਟਰੀਨਾ ਦੀ ਵੀਡੀਓ ਬਣਾਉਣ ਵਾਲੀ ਹਰਕਤ ਤੇ ਰਵੀਨਾ ਨੇ ਕੀਤਾ ਇਤਰਾਜ਼

Video of Actress Katrina Kaif : ਮਹਾਂਕੁੰਭ ਵਿੱਚ ਇਸ਼ਨਾਨ ਦੌਰਾਨ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਵੀਡੀਓ ਬਣਾਉਣ ਵਾਲੇ ਨੂੰ ਕਰਾਰੇ ਹੱਥੀਂ ਲੈਂਦਿਆਂ ਅਦਾਕਾਰਾ ਰਵੀਨਾ ਟੰਡਨ ਨੇ ਇਸ ਨੂੰ ਘਿਣਾਉਣੀ ਹਰਕਤ ਕਰਾਰ ਦਿੱਤਾ ਹੈ। ਰਵੀਨਾ ਨੇ ਕਿਹਾ ਕਿ ਅਦਾਕਾਰਾ ਲਈ ਇਹ ਬਹੁਤ ‘ਸਕੂਨ’ ਦਾ ਪਲ ਸੀ, ਪਰ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਇਸ ਨੂੰ ਖਰਾਬ ਕਰ […]
Nishant Malyan
By : Updated On: 03 Mar 2025 10:12:AM
ਮਹਾਂਕੁੰਭ ’ਚ ਇਸ਼ਨਾਨ ਦੌਰਾਨ ਕੈਟਰੀਨਾ ਦੀ ਵੀਡੀਓ ਬਣਾਉਣ ਵਾਲੀ ਹਰਕਤ ਤੇ ਰਵੀਨਾ ਨੇ ਕੀਤਾ ਇਤਰਾਜ਼
Video of Actress Katrina Kaif

Video of Actress Katrina Kaif : ਮਹਾਂਕੁੰਭ ਵਿੱਚ ਇਸ਼ਨਾਨ ਦੌਰਾਨ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਵੀਡੀਓ ਬਣਾਉਣ ਵਾਲੇ ਨੂੰ ਕਰਾਰੇ ਹੱਥੀਂ ਲੈਂਦਿਆਂ ਅਦਾਕਾਰਾ ਰਵੀਨਾ ਟੰਡਨ ਨੇ ਇਸ ਨੂੰ ਘਿਣਾਉਣੀ ਹਰਕਤ ਕਰਾਰ ਦਿੱਤਾ ਹੈ। ਰਵੀਨਾ ਨੇ ਕਿਹਾ ਕਿ ਅਦਾਕਾਰਾ ਲਈ ਇਹ ਬਹੁਤ ‘ਸਕੂਨ’ ਦਾ ਪਲ ਸੀ, ਪਰ ਇਸ ਤਰ੍ਹਾਂ ਦੀਆਂ ਹਰਕਤਾਂ ਨੇ ਇਸ ਨੂੰ ਖਰਾਬ ਕਰ ਦਿੱਤਾ।

ਇਸ਼ਤਿਹਾਰ

ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹੀ ਕੈਟਰੀਨਾ 24 ਫਰਵਰੀ ਨੂੰ ਆਪਣੀ ਸੱਸ ਵੀਨਾ ਕੌਸ਼ਲ ਨਾਲ ਪ੍ਰਯਾਗਰਾਜ ਗਈ ਸੀ। ਰਵੀਨਾ ਵੀ ਉਸੇ ਦਿਨ ਮਹਾਂਕੁੰਭ ’ਚ ਗਈ ਸੀ ਅਤੇ ਆਪਣੀ ਬੇਟੀ ਰਾਸ਼ਾ ਤੇ ਕੈਟਰੀਨਾ ਨਾਲ ਸ਼ਾਮ ਦੀ ਆਰਤੀ ਵਿੱਚ ਸ਼ਾਮਲ ਹੋਈ ਸੀ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇਸ਼ਨਾਨ ਸਮੇਂ ਕੈਟਰੀਨਾ ਦੀ ਵੀਡੀਓ ਬਣਾਉਂਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਵਿਅਕਤੀ ਕਹਿ ਰਿਹਾ ਹੈ, ‘ਯੇ ਮੈਂ ਹੂੰ, ਯੇ ਮੇਰਾ ਭਾਈ ਹੈ ਔਰ ਯੇ ਕੈਟਰੀਨਾ ਕੈਫ।’

ਇਹੀ ਵੀਡੀਓ ਸ਼ਨਿਚਰਵਾਰ ਨੂੰ ਇੱਕ ਨਿਊਜ਼ ਪੋਰਟਲ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ, ਜਿਸ ’ਤੇ ਰਵੀਨਾ ਨੇ ਟਿੱਪਣੀ ਕੀਤੀ, ‘ਇਹ ਘਿਣਾਉਣੀ ਹਰਕਤ ਹੈ। ਅਜਿਹੇ ਲੋਕ ਉਸ ਪਲ ਨੂੰ ਖਰਾਬ ਕਰ ਦਿੰਦੇ ਹਨ, ਜੋ ਸ਼ਾਂਤਮਈ ਅਤੇ ਸਾਰਥਿਕ ਹੋਣੇ ਚਾਹੀਦੇ ਹਨ।’

Read Latest News and Breaking News at Daily Post TV, Browse for more News

Ad
Ad

Punjab District News