Banner
Banner

ਰਿਸ਼ਤੇ ਹੋਏ ਸ਼ਰਮਨਾਕ! ਪ੍ਰੋਪਰਟੀ ਦੇ ਖਾਤਿਰ NRI ਭਰਾ ਦੀ ਕੀਤੀ ਹੱਤਿਆ

Amritsar NRI murder; ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ NRI ਦੇ ਗੁੰਮਸ਼ੁਦਾ ਹੋਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਹੈਰਾਨੀਜਨਕ ਕਤਲ ਕਾਂਡ ਦਾ ਪਰਦਾਫਾਸ਼ ਕੀਤਾ ਹੈ। ਆਸਟ੍ਰੇਲੀਆ ਦੇ ਨਾਗਰਿਕ ਸੁਨੀਲ ਸ਼ਰਮਾ, ਜੋ ਆਪਣੀ ਜਾਇਦਾਦ ਵੇਚਣ ਲਈ ਪੰਜਾਬ ਆਏ ਹੋਏ ਸਨ, 22 ਮਈ ਨੂੰ ਅਚਾਨਕ ਲਾਪਤਾ ਹੋ ਗਏ ਸਨ। ਇਸ ਸਬੰਧੀ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ […]
Jaspreet Singh
By : Updated On: 06 Jun 2026 18:49:PM
ਰਿਸ਼ਤੇ ਹੋਏ ਸ਼ਰਮਨਾਕ! ਪ੍ਰੋਪਰਟੀ ਦੇ ਖਾਤਿਰ NRI ਭਰਾ ਦੀ ਕੀਤੀ ਹੱਤਿਆ

Amritsar NRI murder; ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ NRI ਦੇ ਗੁੰਮਸ਼ੁਦਾ ਹੋਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਹੈਰਾਨੀਜਨਕ ਕਤਲ ਕਾਂਡ ਦਾ ਪਰਦਾਫਾਸ਼ ਕੀਤਾ ਹੈ। ਆਸਟ੍ਰੇਲੀਆ ਦੇ ਨਾਗਰਿਕ ਸੁਨੀਲ ਸ਼ਰਮਾ, ਜੋ ਆਪਣੀ ਜਾਇਦਾਦ ਵੇਚਣ ਲਈ ਪੰਜਾਬ ਆਏ ਹੋਏ ਸਨ, 22 ਮਈ ਨੂੰ ਅਚਾਨਕ ਲਾਪਤਾ ਹੋ ਗਏ ਸਨ। ਇਸ ਸਬੰਧੀ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ, ਪਰ ਜਾਂਚ ਦੌਰਾਨ ਮਾਮਲੇ ਨੇ ਕਤਲ ਦਾ ਰੂਪ ਧਾਰ ਲਿਆ।  

ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਨੀਲ ਸ਼ਰਮਾ ਦੇ ਭਰਾ ਸਤੀਸ਼ ਸ਼ਰਮਾ ਉਰਫ਼ ਸੰਨੀ ਅਤੇ ਹੋਰ ਸਾਥੀਆਂ ਨੇ ਉਸ ਦੀਆਂ ਕੋਠੀਆਂ ਹੜਪਣ ਲਈ ਸਾਜ਼ਿਸ਼ ਰਚੀ ਸੀ। ਦੋਸ਼ੀਆਂ ਨੇ ਪਹਿਲਾਂ ਪਾਵਰ ਆਫ਼ ਅਟਾਰਨੀ ਦੇ ਆਧਾਰ ‘ਤੇ ਜਾਇਦਾਦ ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਸੁਨੀਲ ਸ਼ਰਮਾ ਨੂੰ ਅੰਮ੍ਰਿਤਸਰ ਬੁਲਾ ਕੇ ਕਤਲ ਦੀ ਯੋਜਨਾ ਬਣਾਈ।

ਪੁਲਿਸ ਮੁਤਾਬਕ ਦੋਸ਼ੀਆਂ ਨੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਸੁਨੀਲ ਸ਼ਰਮਾ ਨੂੰ ਬੇਹੋਸ਼ ਕੀਤਾ। ਇਸ ਤੋਂ ਬਾਅਦ ਸਤੀਸ਼ ਸ਼ਰਮਾ ਨੇ ਆਪਣੇ ਪੁੱਤਰ ਦੀ ਮਦਦ ਨਾਲ ਉਸ ‘ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਬਾਅਦ ਵਿੱਚ ਲਾਸ਼ ਨੂੰ ਗੱਡੀ ਵਿੱਚ ਰੱਖ ਕੇ ਹਰਿਕੇ ਖੇਤਰ ਵਿੱਚ ਦਰਿਆ ਵਿੱਚ ਸੁੱਟ ਦਿੱਤਾ ਗਿਆ ਅਤੇ ਮ੍ਰਿਤਕ ਦੀ ਕਾਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਗਿਆ ਤਾਂ ਜੋ ਜਾਂਚ ਨੂੰ ਗੁੰਮਰਾਹ ਕੀਤਾ ਜਾ ਸਕੇ।

ਪੁਲਿਸ ਨੇ ਇਸ ਮਾਮਲੇ ਵਿੱਚ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ, ਪੁੱਤਰ ਸੁਨੀਸ਼ ਸ਼ਰਮਾ ਅਤੇ ਲਕਸ਼ਮਣ ਸਿੰਘ ਡੀਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋ ਹੋਰ ਪ੍ਰਾਪਰਟੀ ਡੀਲਰਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦੀ ਭਾਲ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad