ਲੁਟੇਰਾ ਗੈਂਗ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਸ਼ਟਰ ਤੋੜ ਕੀਤੀ ਚੋਰੀ, ਘਟਨਾ CCTV ‘ਚ ਹੋਈ ਕੈਦ
Sri Muktsar Sahib Theft; ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਲੁਟੇਰਿਆਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ। ਜਿਸਦੇ ਚਲਦੇ ਕਰੀਬ 3 ਵਜੇ ਇੱਕ ਸਵਿਫਟ ਕਾਰ ਕੋਟਕਪੂਰਾ ਰੋਡ ਤੇ ਸਥਿਤ ਰਮੇਸ਼ ਕੁਮਾਰ ਪਿਆਰੇ ਲਾਲ ਕਰਿਆਨਾ ਸਟੋਰ ਦੇ ਬਾਹਰ ਆ ਕੇ ਰੁਕਦੀ ਹੈ ਜਿਸ ਵਿੱਚੋਂ ਪੰਜ ਨਕਾਬਪੋਸ਼ ਨੌਜਵਾਨ ਉਤਰਦੇ ਹਨ ਪਹਿਲਾਂ ਤਾਂ ਉਹ […]
By :
Jaspreet Singh
Updated On: 16 Jun 2025 11:25:AM
Sri Muktsar Sahib Theft; ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਲੁਟੇਰਿਆਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ। ਜਿਸਦੇ ਚਲਦੇ ਕਰੀਬ 3 ਵਜੇ ਇੱਕ ਸਵਿਫਟ ਕਾਰ ਕੋਟਕਪੂਰਾ ਰੋਡ ਤੇ ਸਥਿਤ ਰਮੇਸ਼ ਕੁਮਾਰ ਪਿਆਰੇ ਲਾਲ ਕਰਿਆਨਾ ਸਟੋਰ ਦੇ ਬਾਹਰ ਆ ਕੇ ਰੁਕਦੀ ਹੈ ਜਿਸ ਵਿੱਚੋਂ ਪੰਜ ਨਕਾਬਪੋਸ਼ ਨੌਜਵਾਨ ਉਤਰਦੇ ਹਨ ਪਹਿਲਾਂ ਤਾਂ ਉਹ ਇੱਕ ਗੱਲਾ ਜੋ ਪਿੱਛੋਂ ਕਿਤੋਂ ਲੁੱਟ ਕੇ ਲਿਆਏ ਹੁੰਦੇ ਹਨ ਉਹ ਦੁਕਾਨ ਦੇ ਬਾਹਰ ਰੱਖਦੇ ਹਨ ਅਤੇ ਦੁਕਾਨ ਦਾ ਸ਼ਟਰ ਭੰਨਣਾ ਸ਼ੁਰੂ ਕਰਦੇ ਹਨ ਸਟਰ ਨੂੰ ਭੰਨ ਕੇ ਇੱਕ ਨੌਜਵਾਨ ਅੰਦਰ ਜਾਂਦਾ ਹੈ ਅਤੇ ਕਰਿਆਨੇ ਦੀ ਦੁਕਾਨ ਚ ਲੱਗੇ ਗੱਲੇ ਨੂੰ ਉਸ ਤਰ੍ਹਾਂ ਹੀ ਪੱਟ ਕੇ ਬਾਹਰ ਲਿਆਉਂਦਾ ਹੈ ਅਤੇ ਸੀਸੀਟੀਵੀ ਵਿੱਚ ਦਿਖ ਰਹੀ ਸਵਿਫਟ ਕਾਰ ਦੇ ਵਿੱਚ ਬੈਠ ਕੇ ਰਫੂ ਚੱਕਰ ਹੋ ਜਾਂਦੇ ਹਨ। ਫਿਲਹਾਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ‘ਚ ਜੁੱਟ ਚੁੱਕੀ ਹੈ।