ਦੁਖਦਾਇਕ ਖ਼ਬਰ! ਤਪਾ ਮੰਡੀ ਦੇ 26 ਸਾਲ ਦੇ ਫੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ
Barnala Soldier Lovely Gill dies on duty; ਜਿਲ੍ਹਾ ਬਰਨਾਲਾ ਦੇ ਤਪਾ ਮੰਡੀ ਤੇ ਰਹਿਣ ਵਾਲੇ 26 ਸਾਲਾ ਫੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਮੌਤ ਹੋ ਗਈ ਮੌਤ ਦੇ ਕਾਰਨ ਬਿਮਾਰੀ ਦੱਸਿਆ ਜਾ ਰਿਹਾ ਹੈ।
26 ਸਾਲ ਦੇ ਫੌਜੀ ਲਵਲੀ ਗਿੱਲ ਪੁੱਤਰ ਸੁਰਜੀਤ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜੋ ਤਪਾ ਮੰਡੀ ਦੇ ਆਨੰਦਪੁਰ ਬਸਤੀ ਦਰਾਜ ਰੋਡ ਦਾ ਰਹਿਣ ਵਾਲਾ ਸੀ।
ਮ੍ਰਿਤਕ ਫੌਜੀ ਲਵਲੀ ਗਿੱਲ 2018 ਵਿੱਚ ਫੌਜ ਦੇ 18 ਸਿੱਖ ਲਾਈ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਜਿਸ ਦੀ ਡਿਊਟੀ ਹੁਣ ਅਸਾਮ ਦੇ ਗੁਹਾਟੀ ਵਿੱਚ ਤੈਨਾਤ ਸੀ। ਪਰ ਅਚਾਨਕ ਬਿਮਾਰੀ ਕਾਰਨ ਉਸ ਦੀ ਹਾਲਤ ਇਸ ਤਰ੍ਹਾਂ ਵਿਗੜੀ ਕਿ ਉਸ ਦੀ ਮੌਤ ਹੋ ਗਈ।
ਮ੍ਰਿਤਕ ਫੌਜੀ ਲਵਲੀ ਗਿੱਲ ਇੱਕ ਐਸ.ਸੀ ਕੈਟਾਗਰੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਆਪਣੇ ਮਾਪਿਆਂ ਅਤੇ ਛੋਟੇ ਭਰਾ ਅਤੇ ਛੋਟੀ ਭੈਣ ਦੀ ਸਾਰੀ ਜਿੰਮੇਦਾਰੀ ਆਪਣੇ ਮੋਢਿਆਂ ਤੇ ਲੈ ਕੇ ਫੌਜ ਵਿੱਚ ਡਿਊਟੀ ਨਿਭਾ ਰਿਹਾ ਸੀ। ਪਿਤਾ ਸੁਰਜੀਤ ਸਿੰਘ ਵੀ ਮਜ਼ਦੂਰੀ ਕਰਦੇ ਹਨ। ਫੌਜੀ ਲਵਲੀ ਗਿੱਲ ਬਾਰਵੀਂ ਕਲਾਸ ਤੋਂ ਬਾਅਦ ਹੀ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਜੋ ਚਾਰ ਮਹੀਨੇ ਪਹਿਲਾਂ ਹੀ ਘਰ ਵਾਪਸ ਛੁੱਟੀ ਕੱਟ ਕੇ ਫੌਜ ਵਿੱਚ ਗਿਆ ਸੀ। ਮ੍ਰਿਤਕ ਲਵਲੀ ਗਿੱਲ ਆਪਣੇ ਪਿੱਛੇ ਆਪਣਾ ਛੋਟਾ ਭਰਾ ਇੱਕ ਛੋਟੀ ਭੈਣ ਅਤੇ ਰੋਂਦੇ ਕੁਰਲਾਉਂਦੇ ਮਾਪੇ ਛੱਡ ਗਿਆ।
ਇਸ ਦੁੱਖ ਦਾ ਹੀ ਘਟਨਾ ਨੂੰ ਲੈ ਕੇ ਫੌਜੀ ਲਵਲੀ ਗਿੱਲ ਦੀ ਮ੍ਰਿਤਕ ਦੇ ਫੋਜ ਦੀ ਟੁਕੜੀ ਵੱਲੋਂ ਤਪਾ ਲਿਆਂਦੀ ਗਈ ਜਿੱਥੇ ਧਾਰਮਿਕ ਰੀਤੀ ਵਾਜਾਂ ਤੋਂ ਇਲਾਵਾ ਫੌਜ ਦੀ ਟੁਕੜੀ ਨੇ ਸਰਕਾਰੀ ਸਨਮਾਨਾਂ ਨਾਲ ਉਸ ਦੀ ਮ੍ਰਿਤਕ ਦੇਹ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਤਪਾ ਮੰਡੀ ਸ਼ਹਿਰ ਦੇ ਲੋਕਾਂ ਦੇ ਵੱਡੇ ਇਕੱਠ ਨੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ ਉੱਥੇ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਵਲੋ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਸੈਂਟਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਇਹ ਗਰੀਬ ਪਰਿਵਾਰ ਦਾ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਸੇਵਾ ਕਰਨ ਲਈ ਗਿਆ ਸੀ। ਇਸ ਦੁੱਖ ਦਾ ਇੱਕ ਘਟਨਾ ਨੂੰ ਲੈ ਕੇ ਪੰਜਾਬ ਅਤੇ ਸੈਂਟਰ ਸਰਕਾਰ ਪਰਿਵਾਰਕ ਮੈਂਬਰਾਂ ਨੂੰ ਬੰਦ ਆਰਥਿਕ ਮੁਆਵਜ਼ਾ ਰਾਸ਼ੀ ਦੇਵੇ ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ।