ਭੰਸਾਲੀ ਦੀ ‘Heeramandi’ ਦੇ ਫੈਨਸ ਲਈ ਆਈ ਵੱਡੀ ਖ਼ਬਰ, ਜਾਣੋ ਕਦੋਂ ਆ ਰਿਹਾ Heeramandi 2 ਦਾ ਸੀਜ਼ਨ, ਸਟੋਰੀ ਅਤੇ ਰਿਲੀਜ਼ ਡੇਟ ਬਾਰੇ ਖੁਲਾਸਾ
Heeramandi Season 2 Update: “ਹੀਰਾਮਾਂਡੀ” ਦੀ ਕਾਮਯਾਬੀ ਤੋਂ ਬਾਅਦ, ਹਰ ਕੋਈ “ਹੀਰਾਮੰਡੀ 2” ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹੁਣ ਪਤਾ ਲੱਗਿਆ ਹੈ ਕਿ ਫਿਲਮ ਨਿਰਮਾਤਾ ਇਸ ‘ਤੇ ਕੰਮ ਕਰ ਰਹੇ ਹਨ। ਹਾਲ ਹੀ ਵਿੱਚ, ਇਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੈ।
Heeramandi Season 2 Story and Release Date: ਸੰਜੇ ਲੀਲਾ ਭੰਸਾਲੀ ਦੀ ਵੈਬ ਸੀਰੀਜ਼ ਹੀਰਾਮੰਡੀ ਦਾ ਪਹਿਲਾ ਸੀਜ਼ਨ ਨੈੱਟਫਲਿਕਸ ‘ਤੇ ਰਿਲੀਜ਼ ਹੋਇਆ ਸੀ। ਦਰਸ਼ਕ ਇਸ ਵੈੱਬ ਸੀਰੀਜ਼ ਤੋਂ ਬਹੁਤ ਖੁਸ਼ ਹੋਏ ਅਤੇ ਇਸ ਦੇ ਦੂਜੇ ਸੀਜ਼ਨ ਦੀ ਬੇਸਬਰੀ ਨਾਲ ਉੜੀਕ ਕਰਨ ਲੱਗੇ। “ਹੀਰਾਮੰਡੀ” ਦੇ ਸੀਜ਼ਨ 1 ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲਿਆ। ਹੁਣ, “ਹੀਰਾਮੰਡੀ” ਦੇ ਸੀਜ਼ਨ 2 ਬਾਰੇ ਇੱਕ ਅਪਡੇਟ ਮਿਲਿਆ ਹੈ।
ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਸੰਜੀਦਾ ਸ਼ੇਖ ਅਤੇ ਸ਼ਰਮਿਨ ਸੇਗਲ ਅਭਿਨੀਤ, ਇਹ ਸੀਰੀਜ਼ ਨੈੱਟਫਲਿਕਸ ਦੀਆਂ ਸਭ ਤੋਂ ਵੱਡੀਆਂ ਸਫਲਤਾਵਾਂ ਚੋਂ ਇੱਕ ਬਣੀ। ਹੀਰਾਮੰਡੀ ਬਜ਼ਾਰ ਵਿੱਚ ਤਵਾਈਫਾਂ ਨੇ ਆਪਣੇ ਡਾਂਸ ਨਾਲ ਆਡੀਅੰਸ ਨੂੰ ਮੋਹਿਤ ਕੀਤਾ, ਸੁਹਜ ਨੂੰ ਸ਼ਕਤੀ ਵਜੋਂ ਵਰਤਿਆ, ਅਤੇ ਰਾਜਨੀਤੀ ਨੂੰ ਆਕਾਰ ਦਿੱਤਾ। ਹੀਰਾਮੰਡੀ ਦੇ ਸੀਜ਼ਨ 1 ਦੇ ਸਮਾਪਤ ਹੋਣ ਤੋਂ ਬਾਅਦ, ਫੈਨਸ ਸੀਜ਼ਨ 2 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹੁਣ, ਸੀਜ਼ਨ 2 ਬਾਰੇ ਇੱਕ ਅਪਡੇਟ ਆ ਗਿਆ ਹੈ, ਅਤੇ ਦੂਜੇ ਸੀਜ਼ਨ ਲਈ ਵੀ ਉਮੀਦਾਂ ਬਹੁਤ ਜ਼ਿਆਦਾ ਹਨ।
ਹੀਰਾਮੰਡੀ 2 ਦੀ ਸਕ੍ਰਿਪਟ ‘ਤੇ ਕੰਮ ਸ਼ੁਰੂ
ਪ੍ਰੋਡਿਊਸਰਾਂ ਨੇ ਹੀਰਾਮੰਡੀ 2 ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਨੈੱਟਫਲਿਕਸ ਦੇ ਹੀਰਾਮੰਡੀ ਦੇ ਲੇਖਕਾਂ ਚੋਂ ਇੱਕ, ਵਿਭੂ ਪੁਰੀ ਨੇ ਦੱਸਿਆ, “ਅਸੀਂ ਇਸ ਸਮੇਂ ਸੀਰੀਜ਼ ਦੇ ਲਿਖਣ ਦੇ ਪੜਾਅ ‘ਤੇ ਹਾਂ ਅਤੇ ਕਿਰਦਾਰਾਂ ਅਤੇ ਕਹਾਣੀ ‘ਤੇ ਕੰਮ ਕਰ ਰਹੇ ਹਾਂ। ਲੋਕ ਇਸ ਬਾਰੇ ਸ਼ੱਕੀ ਸੀ ਕਿ ਕੀ ਅੱਜ ਦੀ ਪੀੜ੍ਹੀ ਇਸ ਕਾਨਸੈਪਟ ਨੂੰ ਸਮਝੇਗੀ, ਪਰ ਉਨ੍ਹਾਂ ਨੇ ਹੀਰਾਮੰਡੀ ਦੀ ਦੁਨੀਆ ਨੂੰ ਅਪਣਾ ਲਿਆ।”
ਭੰਸਾਲੀ ਨੇ ‘ਹੀਰਾਮੰਡੀ 2’ ਬਾਰੇ ਕੀ ਕਿਹਾ?
ਇਸ ਤੋਂ ਪਹਿਲਾਂ, ਭੰਸਾਲੀ ਨੇ ‘ਹੀਰਾਮੰਡੀ 2’ ਬਾਰੇ ਵੀ ਗੱਲ ਕੀਤੀ ਸੀ ਜਦੋਂ ਉਨ੍ਹਾਂ ਨੇ ਦੱਸਿਆ ਸੀ, “ਇੱਕ ਸੀਰੀਜ਼ ਬਣਾਉਣ ਵਿੱਚ ਬਹੁਤ ਕੁਝ ਲੱਗਦਾ ਹੈ। ਇਹ ਬਹੁਤ ਕੁਝ ਹੈ। ਫਰਵਰੀ 2022 ਵਿੱਚ ‘ਗੰਗੂਬਾਈ’ ਰਿਲੀਜ਼ ਹੋਣ ਤੋਂ ਬਾਅਦ, ਮੈਂ ਬਿਨਾਂ ਕਿਸੇ ਬ੍ਰੇਕ ਦੇ ਹਰ ਰੋਜ਼ ਕੰਮ ਕੀਤਾ। ਇਸ ਲਈ ਸੀਰੀਜ਼ ‘ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ।”
ਸੀਕਵਲ ਦੀ ਕਹਾਣੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਡਾਇਰੈਕਟਰ ਨੇ ਅੱਗੇ ਕਿਹਾ, “‘ਹੀਰਾਮੰਡੀ 2’ ਵਿੱਚ ਔਰਤਾਂ ਹੁਣ ਲਾਹੌਰ ਤੋਂ ਫਿਲਮ ਇੰਡਸਟਰੀ ਵਿੱਚ ਦਾਖਲ ਹੁੰਦੀਆਂ ਹਨ। ਵੰਡ ਤੋਂ ਬਾਅਦ, ਉਹ ਲਾਹੌਰ ਛੱਡ ਦਿੰਦੀਆਂ ਹਨ, ਅਤੇ ਉਨ੍ਹਾਂ ਚੋਂ ਜ਼ਿਆਦਾਤਰ ਮੁੰਬਈ ਜਾਂ ਕੋਲਕਾਤਾ ਫਿਲਮ ਇੰਡਸਟਰੀ ਵਿੱਚ ਵਸ ਜਾਂਦੀਆਂ ਹਨ। ਇਸ ਲਈ ਬਜ਼ਾਰ ਵਿੱਚ ਉਨ੍ਹਾਂ ਦਾ ਸਫ਼ਰ ਉਹੀ ਰਹਿੰਦਾ ਹੈ। ਉਨ੍ਹਾਂ ਨੂੰ ਅਜੇ ਵੀ ਨੱਚਣਾ ਅਤੇ ਗਾਉਣਾ ਪੈਂਦਾ ਹੈ, ਪਰ ਇਸ ਵਾਰ ਨਵਾਬਾਂ ਲਈ ਨਹੀਂ, ਸਗੋਂ ਪ੍ਰੋਡਿਊਸਰਾਂ ਲਈ।” ਇਸ ਲਈ ਅਸੀਂ ਦੂਜੇ ਸੀਜ਼ਨ ਦੀ ਯੋਜਨਾ ਬਣਾ ਰਹੇ ਹਾਂ, ਦੇਖਦੇ ਹਾਂ ਕਿ ਇਹ ਕਿੱਥੇ ਜਾਂਦਾ ਹੈ।”
ਪਹਿਲਾ ਸੀਜ਼ਨ
ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ “ਹੀਰਾਮੰਡੀ” ਦਾ ਪਹਿਲਾ ਸੀਜ਼ਨ ਪਿਛਲੇ ਸਾਲ ਮਈ ਵਿੱਚ ਰਿਲੀਜ਼ ਹੋਇਆ ਸੀ ਅਤੇ ਵੱਡੇ ਪਰਦੇ ਵਾਂਗ, ਇਹ OTT ਪਲੇਟਫਾਰਮ ‘ਤੇ ਵੀ ਹਿੱਟ ਹੋਇਆ ਸੀ। ਅਦਿਤੀ ਰਾਓ ਹੈਦਰੀ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ, ਸੋਨਾਕਸ਼ੀ ਸਿਨਹਾ, ਫਰੀਦਾ ਜਲਾਲ ਅਤੇ ਸ਼ਰਮਿਨ ਸੇਗਲ ਸਟਾਰਰ ਸੀਰੀਜ਼ ਦੀ ਕਹਾਣੀ ਨੂੰ ਦਰਸ਼ਕਾਂ ਖੂਬ ਪਸੰਦ ਕੀਤਾ ਸੀ।