ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲ ਬੱਸ ਪਲਟੀ, ਬੱਸ ਵਿੱਚ 25 ਤੋਂ 30 ਬੱਚੇ
Punjab News: ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ ਪਲਟਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵਿੱਚ 25 ਤੋਂ 30 ਬੱਚੇ ਸਵਾਰ ਸਨ। ਬਸ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿੱਚ ਪਲਟ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ […]
By :
Dailypost News
Updated On: 18 Jul 2025 19:19:PM
Punjab News: ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ ਪਲਟਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵਿੱਚ 25 ਤੋਂ 30 ਬੱਚੇ ਸਵਾਰ ਸਨ। ਬਸ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿੱਚ ਪਲਟ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬਚਾਇਆ ਗਿਆ, ਪਰ ਇਸ ਹਾਦਸੇ ਦੌਰਾਨ ਵੀਡੀਓ ਵਿੱਚ ਲੋਕ ਦੋਸ਼ ਲਗਾ ਰਹੇ ਹਨ ਕਿ ਡਰਾਈਵਰ ਘਟਨਾ ਤੋਂ ਬਾਅਦ ਮੌਕੇ ਤੋਂ ਭੱਜ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰਾਮਪੁਰਾ ਦੇ ਗਿਲਕਾਲਾ ਪਿੰਡ ਨੇੜੇ ਸਥਿਤ ਪਾਥ ਫਾਦਰ ਗਲੋਬਲ ਸਕੂਲ ਦੀ ਬੱਸ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬੱਸ ਪਲਟਣ ਤੋਂ ਬਾਅਦ ਸਕੂਲ ਪ੍ਰਬੰਧਨ ਮਦਦ ਲਈ ਅੱਗੇ ਨਹੀਂ ਆਇਆ ਅਤੇ ਇਸ ਦੌਰਾਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਪ੍ਰਤੀਨਿਧੀ ਬੱਚਿਆਂ ਦੀ ਦੇਖਭਾਲ ਲਈ ਮੌਕੇ ‘ਤੇ ਨਹੀਂ ਪਹੁੰਚਿਆ।