Banner
Banner

ਪਾਰਕਿੰਗ ਨੂੰ ਲੈਕੇ ਸਕੂਲ ਵੈਨ ਡਰਾਈਵਰ ਦਾ ਕੀਤਾ ਕਤਲ, ਪੁਲਿਸ ਨੇ ਦੋਸ਼ੀ ਕੀਤੇ ਸ਼ਾਮਿਲ

Punjab Crime News; ਮਮੂਲੀ ਤਕਰਾਰ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਿਲ ਸਨ।ਮਾਮਲਾ ਨਜ਼ਦੀਕੀ ਕਸਬਾ ਦੀਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਦਾ ਹੈ । ਜਾਣਕਾਰੀ ਅਨੁਸਾਰ ਵਿਵਾਦ ‌ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ […]
Jaspreet Singh
By : Updated On: 10 Nov 2025 15:38:PM
ਪਾਰਕਿੰਗ ਨੂੰ ਲੈਕੇ ਸਕੂਲ ਵੈਨ ਡਰਾਈਵਰ ਦਾ ਕੀਤਾ ਕਤਲ, ਪੁਲਿਸ ਨੇ ਦੋਸ਼ੀ ਕੀਤੇ ਸ਼ਾਮਿਲ
Oplus_131072

Punjab Crime News; ਮਮੂਲੀ ਤਕਰਾਰ ਦੇ ਚਲਦਿਆਂ 25 ਸਾਲਾ ਨੌਜਵਾਨ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਔਰਤਾਂ ਵੀ ਸ਼ਾਮਿਲ ਸਨ।ਮਾਮਲਾ ਨਜ਼ਦੀਕੀ ਕਸਬਾ ਦੀਨਾ ਨਗਰ ਦੇ ਸਰਹੱਦੀ ਪਿੰਡ ਚੌਂਤਾ ਦਾ ਹੈ ।

ਜਾਣਕਾਰੀ ਅਨੁਸਾਰ ਵਿਵਾਦ ‌ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਭਖਿਆ ਸੀ । ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਰਸੇਮ ਦੀ ਜਗਹਾ ਤੇ ਵੈਨ ਪਾਰਕ ਕਰ ਦਿੰਦਾ ਸੀ ਜਿਸ ਨੂੰ ਤਰਸੇਮ ਨੇ ਇੱਕ ਵਾਰ ਰੋਕਿਆ ਸੀ । ਅੱਜ ਸੁਨੀਲ ਇਕੱਲਾ ਕੀਤੇ ਜਾ ਰਿਹਾ ਸੀ ਕਿ ਤਰਸੇਮ ਨਾਂ ਵਿਅਕਤੀ ਨੇ ਪਹਿਲਾ ਉਸਦੇ ਚਪੇੜ ਮਾਰੀ ਤੇ ਕਿਹਾ ਕਿ ਇਸ ਨੂੰ ਅੱਜ ਸਾਡੀ ਜਗ੍ਹਾ ਤੇ ਵੈਨ ਲਗਾਉਣ ਦਾ ਮਜਾ ਚਖਾ ਦਿਓ ਫਿਰ ਉਸਦੇ ਘਰਦੀਆਂ ਔਰਤਾਂ ਨੇ ਵੀ ਉਸਨੂੰ ਫੜ ਲਿਆ ਅਤੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ । ਔਰਤਾਂ ਵਿੱਚ ਤਰਸੇਮ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਸਨ। ਇਨੇ ਵਿੱਚ ਤਰਸੇਮ ਨਾਂ ਦੇ ਵਿਅਕਤੀ ਨੇ ਛੁਰੀ ਕੱਢ ਕੇ ਮਨੀਸ਼ ਦੇ ਢਿੱਡ ਵਿੱਚ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ।

ਉਧਰ ਦੀਨਾ ਨਗਰ ਪੁਲਿਸ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦੀਨਾ ਨਗਰ ਥਾਣੇ ਵਿੱਚ ਵੱਲੋਂ ਚਾਰ ਔਰਤਾਂ ਸਮੇਤ ਸੇਮੇ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ‌ ਪੁਲਿਸ ਵੱਲੋਂ ਦੋ ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫ਼ਤਾਰ ਕਰ ਲਏ ਗਏ ਹਨ ਜਿਨਾਂ ਵਿੱਚ ਤਰਸੇਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਹਨ।

Read Latest News and Breaking News at Daily Post TV, Browse for more News

Ad
Ad