Banner
Banner

ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ‘ਚ ਸੀਵਰੇਜ ਸੰਕਟ, ਲੋਕ ਗੰਦਗੀ ਵਿੱਚ ਜੀਣ ਨੂੰ ਮਜਬੂਰ

Amritsar sewerage problem; ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ਇਲਾਕੇ ਵਿੱਚ ਸੀਵਰੇਜ ਦੀ ਭਾਰੀ ਸਮੱਸਿਆ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਲਾਕੇ ਦੇ ਵਸਨੀਕ ਕਈ ਮਹੀਨਿਆਂ ਤੋਂ ਗੰਦਗੀ ਅਤੇ ਓਵਰਫਲੋ ਹੋ ਰਹੀ ਨਾਲੀਆਂ ਨਾਲ ਜੂਝ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ […]
Jaspreet Singh
By : Updated On: 26 Apr 2026 20:43:PM
ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ‘ਚ ਸੀਵਰੇਜ ਸੰਕਟ, ਲੋਕ ਗੰਦਗੀ ਵਿੱਚ ਜੀਣ ਨੂੰ ਮਜਬੂਰ

Amritsar sewerage problem; ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ਇਲਾਕੇ ਵਿੱਚ ਸੀਵਰੇਜ ਦੀ ਭਾਰੀ ਸਮੱਸਿਆ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਲਾਕੇ ਦੇ ਵਸਨੀਕ ਕਈ ਮਹੀਨਿਆਂ ਤੋਂ ਗੰਦਗੀ ਅਤੇ ਓਵਰਫਲੋ ਹੋ ਰਹੀ ਨਾਲੀਆਂ ਨਾਲ ਜੂਝ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ।

ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਸਮਝ ਰਹੇ ਹਨ। ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਦਾ ਘਰ ਬਣ ਚੁੱਕਿਆ ਹੈ। ਲੋਕਾਂ ਦਾ ਦਾਅਵਾ ਹੈ ਕਿ ਬੂਟ ਪਾ ਕੇ ਵੀ ਸੜਕ ਤੱਕ ਪਹੁੰਚਣਾ ਔਖਾ ਹੋ ਗਿਆ ਹੈ।

ਇਸ ਸਮੱਸਿਆ ਦਾ ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਪੈ ਰਿਹਾ ਹੈ। ਬੱਚੇ ਨਾ ਤਾਂ ਗਲੀਆਂ ਵਿੱਚ ਖੇਡ ਸਕਦੇ ਹਨ ਅਤੇ ਨਾ ਹੀ ਸਾਫ-ਸੁਥਰੇ ਤਰੀਕੇ ਨਾਲ ਸਕੂਲ ਜਾ ਸਕਦੇ ਹਨ। ਹਰ ਰੋਜ਼ ਉਹਨਾਂ ਦੇ ਜੁੱਤੇ ਅਤੇ ਜੁਰਾਬਾਂ ਗੰਦ ਨਾਲ ਭਰ ਜਾਂਦੀਆਂ ਹਨ।

ਇਲਾਕਾ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਦਿਨੋਂ-ਦਿਨ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ ਅਤੇ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਸਮੇਂ ਨੇਤਾ ਇਨ੍ਹਾਂ ਗਲੀਆਂ ਵਿੱਚ ਆ ਕੇ ਵਾਅਦੇ ਕਰਦੇ ਹਨ, ਪਰ ਹੁਣ ਜਦੋਂ ਲੋਕ ਮੁਸ਼ਕਲਾਂ ਵਿੱਚ ਹਨ, ਤਾਂ ਕੋਈ ਵੀ ਉਨ੍ਹਾਂ ਦੀ ਸੁਣਵਾਈ ਕਰਨ ਨਹੀਂ ਆ ਰਿਹਾ।

ਹੁਣ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਲੋਕ ਇਸ ਸਮੱਸਿਆ ਨਾਲ ਜੂਝਦੇ ਰਹਿਣਗੇ ਅਤੇ ਪ੍ਰਸ਼ਾਸਨ ਕਦੋਂ ਜਾਗੇਗਾ।

Read Latest News and Breaking News at Daily Post TV, Browse for more News

Ad
Ad