Journalism Of Hope
BREAKING NEWS
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਹੋਏ 3 BJP ਸੰਸਦ ਮੈਂਬਰ ਤਲਬ, ਪਾਰਟੀ ਪ੍ਰਧਾਨ ਨੇ ਲਾਈ ਫਟਕਾਰ.........ਮੋਹਾਲੀ ਡਿੰਪਲ ਕਤਲਕਾਂਡ: ਪੁਲਿਸ ਵੱਲੋਂ ਚਾਰਜਸ਼ੀਟ ਦਾਖ਼ਲ.......ਲੁਧਿਆਣਾ ‘ਚ ਠੇਕਿਆਂ ਦੇ ਬਾਹਰ ਸ਼ਰਾਬੀਆਂ ਦੀ ‘ਛਿੱਤਰ ਪਰੇਡ’.....ਬਾਬਾ ਬਕਾਲਾ ਸਾਹਿਬ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ........HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ.......ਰੋਪੜ ਦੇ SSP ਮਨਿੰਦਰ ਸਿੰਘ ਦੇ ਨਾਮ ਵੱਡੀ ਉਪਲਬਧੀ, ਦੇਸ਼ ਦੇ 25 ਬਿਹਤਰੀਨ ਪੁਲਿਸ ਅਧਿਕਾਰੀਆਂ ਦੀ ਸੂਚੀ ‘ਚ ਹੋਏ ਸ਼ਾਮਲ

ਪੱਛਮੀ ਪਹਿਰਾਵਾ ਪਹਿਨਣ ‘ਤੇ SGPC ਦੀ ਵੱਡੀ ਕਾਰਵਾਈ, 20 ਮੁਲਾਜ਼ਮਾਂ ਨੂੰ ਲਾਇਆ ਜੁਰਮਾਨਾ

SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ (Western Wear) ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ। ਜਾਣਕਾਰੀ ਅਨੁਸਾਰ, ਇਹ ਕਾਰਵਾਈ ਬੀਤੇ ਦਿਨੀ ਇੱਕ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪੱਛਮੀ ਪਹਿਰਾਵਾ […]
Nishant Malyan
By : Updated On: 25 Feb 2026 17:17:PM
ਪੱਛਮੀ ਪਹਿਰਾਵਾ ਪਹਿਨਣ ‘ਤੇ SGPC ਦੀ ਵੱਡੀ ਕਾਰਵਾਈ, 20 ਮੁਲਾਜ਼ਮਾਂ ਨੂੰ ਲਾਇਆ ਜੁਰਮਾਨਾ

SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ (Western Wear) ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ।

ਇਸ਼ਤਿਹਾਰ

ਜਾਣਕਾਰੀ ਅਨੁਸਾਰ, ਇਹ ਕਾਰਵਾਈ ਬੀਤੇ ਦਿਨੀ ਇੱਕ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪੱਛਮੀ ਪਹਿਰਾਵਾ (ਸੂਟ-ਬੂਟ, ਕੋਟ-ਪੈਂਟ, ਜੀਨਸ ਆਦਿ) ਪਾ ਕੇ ਆਉਣ ਕਾਰਨ ਕੀਤੀ ਗਈ। ਇਨ੍ਹਾਂ 20 ਮੁਲਾਜ਼ਮਾਂ ਵਿੱਚ ਮੈਨੇਜਰ ਅਤੇ ਅਕਾਊਂਟੈਂਟ ਸ਼ਾਮਲ ਹਨ।

ਐਡਵੋਕੇਟ ਧਾਮੀ ਨੇ ਮੁਲਾਜ਼ਮਾਂ ਖਿਲਾਫ਼ ਇਹ ਕਾਰਵਾਈ ਧਾਰਾ 85 ਅਧੀਨ ਕੀਤੀ ਹੈ, ਜਿਸ ਤਹਿਤ ਸਾਰੇ ਮੁਲਾਜ਼ਮਾਂ ਨੂੰ ਗੁਰੂ ਦੀ ਗੋਲਕ ‘ਚ 2100-2100 ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਪਹਿਲਾਂ ਹੀ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸ ਨਾਲ ਸ਼ਰਧਾਲੂਆਂ ਦੀ ਭੀੜ ਵਿੱਚ ਵੀ ਉਹ ਵੱਖਰੇ ਪਛਾਣੇ ਜਾ ਸਕਣ ਅਤੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮ ਮਾਹੌਲ ਦੀ ਮਰਿਆਦਾ ਵੀ ਬਣੀ ਰਹੇ।

Read Latest News and Breaking News at Daily Post TV, Browse for more News

Ad
Ad

Punjab District News