Journalism Of Hope
BREAKING NEWS
ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦਿੱਲੀ ਤਲਬ, ਮੋਦੀ-ਸੁਖਬੀਰ ਮੁਲਾਕਾਤ ਤੋਂ ਬਾਅਦ ਵਧੀ ਸਿਆਸੀ ਹਲਚਲ........ਰਾਹੁਲ ਗਾਂਧੀ ਦੇ ‘ਅੰਕਲ’ ਕਹਿਣ ’ਤੇ ਕੈਪਟਨ ਅਮਰਿੰਦਰ ਦਾ ਵੀ ਆਇਆ ਜਵਾਬ, ਪੜ੍ਹੋ ਕੀ ਕਿਹਾ ?........ਕੈਨੇਡਾ ‘ਚ ਪੰਜਾਬਣ ਪੁਲਿਸ ਅਧਿਕਾਰੀ ਦੀ ਸੜਕ ਹਾਦਸੇ ‘ਚ ਮੌਤ.........ਸਰਹੱਦ ਪਾਰ ਅੱਤਵਾਦੀ ਸਾਜ਼ਿਸ਼ ਮਾਮਲੇ ’ਚ NIA ਦੀ ਵੱਡੀ ਕਾਰਵਾਈ, ਦੋ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ........ਜਲੰਧਰ ’ਚ ਭਿਆਨਕ ਸੜਕ ਹਾਦਸਾ, ਖੜ੍ਹੇ ਕੈਂਟਰ ਨਾਲ ਟਕਰਾਈ ਸਵਿਫਟ; 3 ਨੌਜਵਾਨਾਂ ਦੀ ਮੌਤ........

ਸ਼ਾਹਾਬਾਦ ਦੇ ਮੀਰੀ-ਪੀਰੀ ਇੰਸਟੀਚਿਊਟ ਦਾ ਵਿਵਾਦ ਗਰਮਾਇਆ, SGPC ਤੇ HSGMC ਵਿਚਾਲੇ ਟਕਰਾਅ

Shahabad Miri-Piri Institute; ਕੁਰੂਕਸ਼ੇਤਰ ਦੇ ਸ਼ਾਹਾਬਾਦ ਸਥਿਤ ਮੀਰੀ-ਪੀਰੀ ਇੰਸਟੀਚਿਊਟ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਹੁਣ ਸਿਰਫ਼ ਅਦਾਲਤ ਤੱਕ ਸੀਮਤ ਨਹੀਂ ਰਹੀ। ਸ਼ਨੀਵਾਰ ਨੂੰ ਸੰਸਥਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਦੇ ਚੇਅਰਮੈਨ ਅਤੇ ਮੈਂਬਰਾਂ ਦੀ ਮੌਜੂਦਗੀ ਨਾਲ ਮਾਮਲਾ ਹੋਰ ਗਰਮਾ ਗਿਆ। ਸਭ ਤੋਂ ਪਹਿਲਾਂ SGPC ਦੇ […]
Jaspreet Singh
By : Updated On: 08 Aug 2026 14:50:PM
ਸ਼ਾਹਾਬਾਦ ਦੇ ਮੀਰੀ-ਪੀਰੀ ਇੰਸਟੀਚਿਊਟ ਦਾ ਵਿਵਾਦ ਗਰਮਾਇਆ, SGPC ਤੇ HSGMC ਵਿਚਾਲੇ ਟਕਰਾਅ

Shahabad Miri-Piri Institute; ਕੁਰੂਕਸ਼ੇਤਰ ਦੇ ਸ਼ਾਹਾਬਾਦ ਸਥਿਤ ਮੀਰੀ-ਪੀਰੀ ਇੰਸਟੀਚਿਊਟ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਹੁਣ ਸਿਰਫ਼ ਅਦਾਲਤ ਤੱਕ ਸੀਮਤ ਨਹੀਂ ਰਹੀ। ਸ਼ਨੀਵਾਰ ਨੂੰ ਸੰਸਥਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਦੇ ਚੇਅਰਮੈਨ ਅਤੇ ਮੈਂਬਰਾਂ ਦੀ ਮੌਜੂਦਗੀ ਨਾਲ ਮਾਮਲਾ ਹੋਰ ਗਰਮਾ ਗਿਆ।

ਇਸ਼ਤਿਹਾਰ

ਸਭ ਤੋਂ ਪਹਿਲਾਂ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਸਥਾ ਪਹੁੰਚੇ। ਉਨ੍ਹਾਂ ਨੇ ਸਟਾਫ ਅਤੇ ਸੰਸਥਾ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ। ਧਾਮੀ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੱਕ ਇੰਤਜ਼ਾਰ ਕੀਤਾ ਜਾਵੇਗਾ ਅਤੇ SGPC ਆਪਣੀ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ।

ਇਸ ਤੋਂ ਬਾਅਦ HSGMC ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਆਪਣੇ ਮੈਂਬਰਾਂ ਨਾਲ ਸੰਸਥਾ ਪਹੁੰਚੇ। ਉਨ੍ਹਾਂ ਨੇ SGPC ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ HSGMC ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਸੰਸਥਾ ਦਾ ਟੇਕਓਵਰ ਕਰ ਚੁੱਕੀ ਹੈ।

ਧਾਮੀ ਨੇ ਕਿਹਾ- ਮਾਮਲਾ ਚੌਧਰ ਦਾ ਨਹੀਂ, ਜ਼ਿੰਮੇਵਾਰੀ ਦਾ ਹੈ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਇੰਸਟੀਚਿਊਟ ਦਾ ਮਾਮਲਾ ਕਿਸੇ ਦੀ ਚੌਧਰ ਦਾ ਨਹੀਂ, ਸਗੋਂ ਸੰਸਥਾ ਦੀ ਦੇਣਦਾਰੀ ਅਤੇ ਜ਼ਿੰਮੇਵਾਰੀ ਨਿਭਾਉਣ ਦਾ ਹੈ।

ਉਨ੍ਹਾਂ ਕਿਹਾ ਕਿ SGPC ਨੇ ਅਦਾਲਤ ਦੇ ਫੈਸਲੇ ਦਾ ਸਨਮਾਨ ਕੀਤਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਅੱਗੇ ਵਧੇਗੀ। ਉਨ੍ਹਾਂ ਦੱਸਿਆ ਕਿ ਡਬਲ ਬੈਂਚ ਵੱਲੋਂ ਸਟੇ ਦਿੱਤਾ ਗਿਆ ਹੈ ਅਤੇ ਹੁਣ ਅੰਤਿਮ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।

ਧਾਮੀ ਨੇ ਕਿਹਾ ਕਿ ਸੰਸਥਾ ਦੇ ਸਟਾਫ ਦੀ ਕਰੀਬ 1.40 ਕਰੋੜ ਰੁਪਏ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ ਅਤੇ ਬਕਾਇਆ ਤਨਖਾਹ ਵੀ ਜਾਰੀ ਕੀਤੀ ਜਾਵੇਗੀ।

ਝੀਂਡਾ ਦਾ ਦਾਅਵਾ- HSGMC ਕਰ ਚੁੱਕੀ ਹੈ ਟੇਕਓਵਰ

HSGMC ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੰਸਥਾ ਦਾ ਟੇਕਓਵਰ ਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਹਾਈਕੋਰਟ ਦਾ ਸਟੇ ਸਿਰਫ਼ ਡਾਕਟਰਾਂ ਵੱਲੋਂ ਬਣਾਏ ਗਏ ਬੋਰਡ ਸਬੰਧੀ ਸੀ, ਨਾ ਕਿ HSGMC ਦੇ ਟੇਕਓਵਰ ‘ਤੇ। ਉਨ੍ਹਾਂ ਦਾਅਵਾ ਕੀਤਾ ਕਿ ਸਟੇ ਤੋਂ ਬਾਅਦ ਬੋਰਡ ਨੂੰ ਹਟਾ ਦਿੱਤਾ ਗਿਆ ਹੈ।

ਝੀਂਡਾ ਨੇ ਕਿਹਾ ਕਿ ਮੀਰੀ-ਪੀਰੀ ਇੰਸਟੀਚਿਊਟ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਬਣਿਆ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਕਮੇਟੀ ਦਾ ਇਸ ‘ਤੇ ਹੱਕ ਹੈ।

SGPC ਨੂੰ ਰਿਕਾਰਡ ਸੌਂਪਣ ਦੀ ਅਪੀਲ

ਝੀਂਡਾ ਨੇ ਕਿਹਾ ਕਿ SGPC ਸਿੱਖਾਂ ਦੀ ਪਾਰਲੀਮੈਂਟ ਹੈ ਅਤੇ HSGMC ਸੂਬਾ ਪੱਧਰੀ ਸੰਸਥਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨੀ ਤੌਰ ‘ਤੇ ਹੁਣ ਸੰਸਥਾ ਦਾ ਪ੍ਰਬੰਧ HSGMC ਨੂੰ ਸੌਂਪਿਆ ਜਾਣਾ ਚਾਹੀਦਾ ਹੈ।

ਉਨ੍ਹਾਂ SGPC ‘ਤੇ ਪੁਰਾਣੇ ਪ੍ਰਬੰਧ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਸਟਾਫ ਨੂੰ ਤਨਖਾਹਾਂ ਲਈ ਧਰਨੇ ਲਗਾਉਣੇ ਪੈਂਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ HSGMC ਸੰਸਥਾ ਨੂੰ ਬਿਹਤਰ ਤਰੀਕੇ ਨਾਲ ਚਲਾਏਗੀ।

ਤਨਖਾਹਾਂ ਅਤੇ ਪ੍ਰਬੰਧ ਨੂੰ ਲੈ ਕੇ ਵੀ ਵਿਵਾਦ

HSGMC ਵੱਲੋਂ ਕਿਹਾ ਗਿਆ ਕਿ ਸੰਸਥਾ ਦੇ CEO ਨੂੰ ਤਨਖਾਹਾਂ ਸਬੰਧੀ ਪੇ-ਬਿੱਲ ਤਿਆਰ ਕਰਨ ਲਈ ਕਿਹਾ ਗਿਆ ਸੀ, ਪਰ ਅਦਾਲਤੀ ਸਟੇ ਦਾ ਹਵਾਲਾ ਦੇ ਕੇ ਇਹ ਨਹੀਂ ਕੀਤਾ ਗਿਆ।

ਝੀਂਡਾ ਨੇ ਕਿਹਾ ਕਿ ਜੇਕਰ SGPC ਆਪਣਾ ਕੇਸ ਵਾਪਸ ਲੈਂਦੀ ਹੈ ਤਾਂ HSGMC ਅਗਲੇ ਦੋ ਮਹੀਨਿਆਂ ਦੀ ਤਨਖਾਹ ਦੇਣ ਲਈ ਤਿਆਰ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ HSGMC ਕੋਲ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਮੌਜੂਦ ਹੈ ਅਤੇ ਕਮੇਟੀ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਨੂੰ ਚਲਾਉਣ ਦੀ ਸਮਰੱਥਾ ਰੱਖਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News