ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ: ਸਨਵੀਰ ਸਿੰਘ ਸਭ ਤੋਂ ਮਹਿੰਗੇ, ₹13.20 ਲੱਖ ‘ਚ ਵਿਕੇ
Sher-e-Punjab T20 League Auction: ਚੰਡੀਗੜ੍ਹ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਖਿਡਾਰੀਆਂ ਦੀ ਨਿਲਾਮੀ ਵਿੱਚ ਆਈਪੀਐਲ ਦੇ ਤਜਰਬੇਕਾਰ ਅਤੇ ਉਭਰਦੇ ਪੰਜਾਬੀ ਖਿਡਾਰੀਆਂ ‘ਤੇ ਟੀਮਾਂ ਨੇ ਜ਼ੋਰਦਾਰ ਬੋਲੀ ਲਗਾਈ। ਨਿਲਾਮੀ ਵਿੱਚ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਰਹੇ।
ਸਨਵੀਰ ਸਿੰਘ ਨੂੰ ਫਾਜ਼ਿਲਕਾ ਫਾਲਕਨਜ਼ ਨੇ ₹13.20 ਲੱਖ ਵਿੱਚ ਖਰੀਦਿਆ। ਉਨ੍ਹਾਂ ਦੀ ਬੇਸ ਪ੍ਰਾਈਸ ₹1.50 ਲੱਖ ਸੀ।
ਨਮਨ ਧੀਰ ਨੂੰ ਅੰਮ੍ਰਿਤਸਰ ਸੁਰਮਾਜ ਨੇ ₹10.80 ਲੱਖ ਵਿੱਚ ਆਪਣੇ ਨਾਲ ਜੋੜਿਆ।
ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਮਾਰਕੀ ਖਿਡਾਰੀ ਹਨ ਅਤੇ ਉਨ੍ਹਾਂ ਦੀ ਫੀਸ ₹10-10 ਲੱਖ ਨਿਰਧਾਰਤ ਹੈ।
ਸਲਿਲ ਅਰੋੜਾ ਨੂੰ ਲੁਧਿਆਣਾ ਲਾਇਨਜ਼ ਨੇ ₹8.20 ਲੱਖ ਵਿੱਚ ਖਰੀਦਿਆ।
ਰਾਹੁਲ ਕੁਮਾਰ ਨੂੰ ਅੰਮ੍ਰਿਤਸਰ ਸੁਰਮਾਜ ਨੇ ₹8.40 ਲੱਖ ਵਿੱਚ ਖਰੀਦਿਆ।
ਪੰਜਾਬ ਦੇ ਵੈਭਵ ਸੂਰਿਆਵੰਸ਼ੀ ਰਾਹੁਲ ਕੁਮਾਰ ਨੂੰ ਵੀ ₹8.40 ਲੱਖ ਵਿੱਚ ਖਰੀਦਿਆ ਗਿਆ।
ਸੁਖਦੀਪ ਬਾਜਵਾ ਨੂੰ ਜਲੰਧਰ ਵਾਰੀਅਰਜ਼ ਨੇ ₹6 ਲੱਖ ਵਿੱਚ ਖਰੀਦਿਆ।
ਅਨਮੋਲ ਮਲਹੋਤਰਾ ਨੂੰ ਲੁਧਿਆਣਾ ਵਾਰੀਅਰਜ਼ ਨੇ ₹6.20 ਲੱਖ ਵਿੱਚ ਆਪਣੇ ਨਾਲ ਜੋੜਿਆ।
ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਜ਼ ਨੇ ₹4 ਲੱਖ ਵਿੱਚ ਖਰੀਦਿਆ।
ਉਦੈ ਸਹਾਰਨ ਨੂੰ ਬਠਿੰਡਾ ਰਾਇਲਜ਼ ਨੇ ₹4.20 ਲੱਖ ਵਿੱਚ ਖਰੀਦਿਆ।
ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਪਹਿਲੇ ਐਡੀਸ਼ਨ ਵਿੱਚ 6 ਟੀਮਾਂ ਹਿੱਸਾ ਲੈਣਗੀਆਂ ਅਤੇ ਕੁੱਲ 27 ਮੈਚ ਖੇਡੇ ਜਾਣਗੇ। ਹਰੇਕ ਟੀਮ ਵਿੱਚ ਘੱਟੋ-ਘੱਟ 16 ਅਤੇ ਵੱਧ ਤੋਂ ਵੱਧ 20 ਖਿਡਾਰੀ ਹੋ ਸਕਦੇ ਹਨ। ਲੀਗ ਦਾ ਪਹਿਲਾ ਐਡੀਸ਼ਨ 30 ਅਗਸਤ 2026 ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਮੈਚ ਪੀਸੀਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੋਹਾਲੀ/ਨਵਾਂ ਚੰਡੀਗੜ੍ਹ ਵਿੱਚ ਖੇਡੇ ਜਾਣ ਦੀ ਜਾਣਕਾਰੀ ਹੈ। ਨਿਲਾਮੀ 9 ਅਗਸਤ 2026 ਨੂੰ ਹੋਈ, ਜਿਸ ਵਿੱਚ ਕਈ ਉਭਰਦੇ ਪੰਜਾਬੀ ਕ੍ਰਿਕਟਰਾਂ ਨੂੰ ਵੱਡਾ ਮੰਚ ਮਿਲਿਆ।
