Shiromani Akali Dal Candidate: ਇਸ ਮੌਕੇ ਪਰਉਪਕਾਰ ਸਿੰਘ ਘੁੰਮਣ ਆਪ ਗੱਡੀ ਚਲਾ ਕੇ ਡੀਸੀ ਦਫ਼ਤਰ ਪਹੁੰਚੇ ਤੇ ਬਲਵਿੰਦਰ ਸਿੰਘ ਭੂੰਦੜ ਉਨ੍ਹਾਂ ਦੇ ਨਾਲ ਨਜ਼ਰ ਆਏ।
Parupkar Singh Ghuman files nomination for Ludhiana By-Poll: ਲੁਧਿਆਣਾ ਜ਼ਿਮਨੀ ਚੋਣਾਂ ਲਈ ਹਰ ਪਾਰਟੀ ਵਲੋਂ ਪੂਰੀ ਤਿਆਰੀਆਂ ਹਨ। ਸਵੇਰੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੇ ਇਸ ਸੀਟ ਤੋਂ ਨੋਮੀਨੇਸ਼ਨ ਫਾਈਲ ਕੀਤਾ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਪਣੀ ਨਾਮਜਦਗੀ ਦਾਖ਼ਲ ਕੀਤੀ ਹੈ।
ਦੱਸ ਦਈਏ ਕਿ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੂੰਦੜ, ਡਾ ਦਲਜੀਤ ਚੀਮਾ, ਸ਼ਰਨਜੀਤ ਢਿਲੋਂ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਗਰੇਵਾਲ ਨਾਲ ਮੌਜੂਦ ਰਹੇ। ਇਸ ਮੌਕੇ ਪਰਉਪਕਾਰ ਸਿੰਘ ਘੁੰਮਣ ਆਪ ਗੱਡੀ ਚਲਾ ਕੇ ਡੀਸੀ ਦਫ਼ਤਰ ਪਹੁੰਚੇ ਤੇ ਬਲਵਿੰਦਰ ਸਿੰਘ ਭੂੰਦੜ ਉਨ੍ਹਾਂ ਦੇ ਨਾਲ ਨਜ਼ਰ ਆਏ।
ਅਕਾਲੀ ਦਲ ਨੇ ਇਸ ਸੀਟ ਤੋਂ ਪਰੋਪਕਾਰ ਸਿੰਘ ਘੁੰਮਣ ਨੂੰ ਮੈਦਾਨ ‘ਚ ਉਤਾਰਿਆ। ਖਾਸ ਗੱਲ ਇਹ ਹੈ ਕਿ ਪਾਰਟੀ ਨੇ ਪਹਿਲਾਂ ਨਵੰਬਰ 2024 ਵਿੱਚ ਹੋਈਆਂ ਚਾਰ ਉਪ ਚੋਣਾਂ ਦਾ ਬਾਈਕਾਟ ਕੀਤਾ ਸੀ। ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ‘ਤਨਖਾਈਆ’ ਐਲਾਨ ਦਿੱਤਾ ਸੀ, ਜਿਸ ਨਾਲ ਉਹ ਚੋਣ ਪ੍ਰਚਾਰ ਕਰਨ ਜਾਂ ਲੜਨ ਦੇ ਅਯੋਗ ਸੀ। ਹੁਣ ਜਦੋਂ 2027 ਦੀਆਂ ਚੋਣਾਂ ਨੇੜੇ ਹਨ, ਅਕਾਲੀ ਦਲ ਇਸ ਜਿਮਣੀ ਚੋਣ ਨੂੰ ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਅਤੇ ਪਾਰਟੀ ਲਈ ਦੁਬਾਰਾ ਜ਼ਮੀਨ ਤਿਆਰ ਕਰਨ ਦੇ ਮੌਕੇ ਵਜੋਂ ਦੇਖ ਰਿਹਾ ਹੈ।
ਦੱਸ ਦਈਏ ਕਿ ਲੁਧਿਆਣਾ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਵੇਗੀ ਅਤੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।