ਕੇਂਦਰ ਵੱਲੋਂ ਲਿਆਂਦੇ ਗਏ ਹੱਦਬੰਦੀ ਬਿੱਲ ਦੇ ਹੱਕ ’ਚ ਆਇਆ ਸ਼੍ਰੋਮਣੀ ਅਕਾਲੀ ਦਲ
ਚੰਡੀਗੜ੍ਹ: ਭਾਜਪਾ ਅਤੇ ਐਨਡੀਏ (ਕੌਮੀ ਜਮਹੂਰੀ ਗਠਜੋੜ) ਦੇ ਸਹਿਯੋਗੀ ਦਲਾਂ ਨਾਲ ਜੁੜੀਆਂ ਕਈ ਅਹਿਮ ਬੈਠਕਾਂ ਹੋਣ ਜਾ ਰਹੀਆਂ ਹਨ। ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸੋਮਵਾਰ, 30 ਨਵੰਬਰ ਨੂੰ ਐਨਡੀਏ ਦੇ ਸਾਰੇ ਫਲੋਰ ਲੀਡਰਾਂ ਦੀ ਬੈਠਕ ਵੀ ਪ੍ਰਸਤਾਵਿਤ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਡੀਲਿਮਿਟੇਸ਼ਨ (ਹਲਕਿਆਂ ਦੀ ਹੱਦਬੰਦੀ) ਬਿੱਲ ਦਾ ਸਮਰਥਨ ਕੀਤਾ ਹੈ। ਪਾਰਟੀ […]
ਲੇਖਕ :
ਰਣਜੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
- ਭੁੰਦੜ ਬੋਲੇ- ਆਬਾਦੀ ਵਧੀ ਹੈ, ਇਸ ਲਈ ਹਲਕਿਆਂ ਦੀ ਹੋਣੀ ਚਾਹੀਦੀ ਹੈ ਹੱਦਬੰਦੀ
- ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ 30 ਨਵੰਬਰ ਨੂੰ ਐਨਡੀਏ ਦੇ ਫਲੋਰ ਲੀਡਰਾਂ ਦੀ ਬੈਠਕ ਹੋਣ ਦੀ ਤਜਵੀਜ਼
ਚੰਡੀਗੜ੍ਹ: ਭਾਜਪਾ ਅਤੇ ਐਨਡੀਏ (ਕੌਮੀ ਜਮਹੂਰੀ ਗਠਜੋੜ) ਦੇ ਸਹਿਯੋਗੀ ਦਲਾਂ ਨਾਲ ਜੁੜੀਆਂ ਕਈ ਅਹਿਮ ਬੈਠਕਾਂ ਹੋਣ ਜਾ ਰਹੀਆਂ ਹਨ। ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸੋਮਵਾਰ, 30 ਨਵੰਬਰ ਨੂੰ ਐਨਡੀਏ ਦੇ ਸਾਰੇ ਫਲੋਰ ਲੀਡਰਾਂ ਦੀ ਬੈਠਕ ਵੀ ਪ੍ਰਸਤਾਵਿਤ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਡੀਲਿਮਿਟੇਸ਼ਨ (ਹਲਕਿਆਂ ਦੀ ਹੱਦਬੰਦੀ) ਬਿੱਲ ਦਾ ਸਮਰਥਨ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਦੇਸ਼ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋ ਚੁੱਕਾ ਹੈ, ਇਸ ਲਈ ਹਲਕਿਆਂ ਦੀ ਹੱਦਬੰਦੀ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਡੀਲਿਮਿਟੇਸ਼ਨ ਬਿੱਲ ਦੇ ਹੱਕ ਵਿੱਚ ਹੈ।