Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਗਾਇਕ ਕੁਲਵਿੰਦਰ ਬਿੱਲਾ ਨੇ Social Media ਤੇ ਰਾਜਵੀਰ ਜਵੰਦਾ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦੇਖੋ ਬੀਤੇ ਬੇਹੱਦ ਖ਼ੂਬਸੂਰਤ ਪਲਾਂ ਦੀ ਝਲਕ

Kulwinder Billa Post; ਕੁਲਵਿੰਦਰ ਬਿੱਲਾ ਨੇ social media ਤੇ ਰਾਜਵੀਰ ਜਵੰਦਾ ਨਾਲ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ… ਰਾਜਵੀਰ ਕਿੱਥੋਂ ਲੱਭੀਏ ਤੈਨੂੰ ? ਉਹਨਾਂ ਅੱਗੇ ਲਿਖਦੇ ਕਿਹਾ ”ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁੱਜ ਵੀ ਨੀ ਪਿਆ” , ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ […]
Jaspreet Singh
By : Updated On: 10 Oct 2025 20:28:PM

Kulwinder Billa Post; ਕੁਲਵਿੰਦਰ ਬਿੱਲਾ ਨੇ social media ਤੇ ਰਾਜਵੀਰ ਜਵੰਦਾ ਨਾਲ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ… ਰਾਜਵੀਰ ਕਿੱਥੋਂ ਲੱਭੀਏ ਤੈਨੂੰ ?

ਇਸ਼ਤਿਹਾਰ

ਉਹਨਾਂ ਅੱਗੇ ਲਿਖਦੇ ਕਿਹਾ ”ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁੱਜ ਵੀ ਨੀ ਪਿਆ” , ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾ ਤਰਸ ਨੀ ਆਇਆ ਉਹਦੇ ਨਿੱਕੇ ਨਿੱਕੇ ਜਵਾਕ,

ਉਹਦੀ ਮਾਂ, ਘਰਵਾਲੀ, ਭੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ,ਸਬ ਦਾ ਦਿਲ ਤੋੜਤਾ 💔

ਪੂਰੀ ਦੁਨੀਆ ਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਚ ਨਾ ਸੁਣੀਆਂ ਨਾ ਦੇਖੀਆਂ ,ਲਗਦੈ ਰੱਬ ਨੂੰ ਜਵੰਧਿਆ ਤੂੰ ਜਿਆਦਾ ਪਿਆਰਾ ਸੀ ਤਾਹੀ ਉਹ ਤੈਨੂੰ ਲੈ ਗਏ ਸਾਡੇ ਕੋਲੋ,

ਯੂਨੀਵਰਸੀਟੀ ਕੱਠੇ ਪੜੇ,ਕੱਠਿਆਂ ਨੇ ਸਟੇਜਾਂ ਤੇ ਗੌਣਾ, ਗਰਾਊਂਡ ਜਾਣਾ , ਹੋਲੀ ਹੋਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਦੇ ਗਾਇਕ ਬਣਾਇਆ ,ਲੋਕ ਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਧੇ ਵਰਗਾ ਅਖਾੜਾ ਕੋਈ ਹੀ ਲਾ ਸਕਦਾ ,

ਜਿੰਨਾ ਤੇਰੇ ਚਾਦਰਾ ਕੁੜਤਾ ਲਾਇਆ ਜੱਚਦਾ ਸੀ ਸਾਇਦ ਹੀ ਕਿਸੇ ਹੋਰ ਕਲਾਕਾਰ ਦੇ ਏਨਾ ਜੱਚਦਾ ਹੋਵੇ ,ਤੈਨੂੰ ਦੱਸਣਾ ਚਾਉਣੇ ਤੇਰੇ ਜਾਣ ਪਿਛੋਂ ਦੁਨੀਆਂ ਦੀ ਕਿਹੜੀ ਅੱਖ ਏ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਏ ,

ਜਦ ਤੈਨੂੰ ਕੱਲ੍ਹ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ😭 ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ, ਇਹ ਗੱਲਾਂ ਜਾਨ ਕੱਢਦੀਆਂ ਸੀ 😭

ਤੂੰ ਫ਼ਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇਕ ਵੀਰ ਬਣ ਕੇ , ਬੀਬੀ ਦੇ ਪੁੱਤ ਬਣ , ਜਵਾਕਾਂ ਦੇ ਮਾਮੇ ਬਣਾਕੇ ਪੂਰਾ ਸਾਥ ਨਿਭਾਵਾਂਗੇ।

Ad
Ad

Punjab District News