Banner
Banner

ਛੋਟੇ-ਮੋਟੇ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ CM ਮਾਨ ਦਾ ਬਿਆਨ

Bhagwant Mann: ਜਲੰਧਰ ਤੇ ਅੰਮ੍ਰਿਤਸਰ ‘ਚ ਸ਼ੱਕੀ ਧਮਾਕਿਆਂ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਛੋਟੇ-ਮੋਟੇ ਧਮਾਕੇ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਦੀ ਤਿਆਰੀ ਹੈ। ਬੀਤੀ ਰਾਤ, ਪਹਿਲਾਂ ਜਲੰਧਰ ਤੇ ਫਿਰ ਕੁੱਝ ਘੰਟਿਆਂ ਬਾਅਦ ਅੰਮ੍ਰਿਤਸਰ […]
Amritpal Singh
By : Updated On: 06 May 2026 13:31:PM
ਛੋਟੇ-ਮੋਟੇ ਧਮਾਕੇ… ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ, ਅੰਮ੍ਰਿਤਸਰ-ਜਲੰਧਰ ਧਮਾਕਿਆਂ ‘ਤੇ CM ਮਾਨ ਦਾ ਬਿਆਨ

Bhagwant Mann: ਜਲੰਧਰ ਤੇ ਅੰਮ੍ਰਿਤਸਰ ‘ਚ ਸ਼ੱਕੀ ਧਮਾਕਿਆਂ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਛੋਟੇ-ਮੋਟੇ ਧਮਾਕੇ ਭਾਰਤੀ ਜਨਤਾ ਪਾਰਟੀ ਦੀ ਚੋਣਾਂ ਦੀ ਤਿਆਰੀ ਹੈ। ਬੀਤੀ ਰਾਤ, ਪਹਿਲਾਂ ਜਲੰਧਰ ਤੇ ਫਿਰ ਕੁੱਝ ਘੰਟਿਆਂ ਬਾਅਦ ਅੰਮ੍ਰਿਤਸਰ ‘ਚ ਹੋਏ ਧਮਾਕਿਆਂ ਦੀ ਜਾਂਚ ਲਈ ਵੱਖ-ਵੱਖ ਜਾਂਚ ਏਜੰਸੀਆ ਜੁੱਟ ਗਈਆਂ ਹਨ। ਹੁਣ ਤੱਕ ਸ਼ੱਕੀ ਧਮਾਕਿਆਂ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ। ਪਰ, ਇਸ ਵਿਚਕਾਰ ਸੀਐਮ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਸਕਦੀ ਹੈ।

ਭਾਜਪਾ ਵਾਲੇ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ: ਸੀਐਮ ਮਾਨ
ਸੀਐਮ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਫਿਰਕੂ ਪਾਰਟੀ। ਬੰਗਾਲ ਦੀ ਚੋਣ ਖ਼ਤਮ ਹੋ ਗਈ ਤੇ ਉਨ੍ਹਾਂ ਨੇ ਆਪ ਹੀ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਛੋਟੇ-ਮੋਟੇ ਧਮਾਕੇ ਹੋਏ ਤੇ ਜਿਸ ਦੀ ਜਾਂਚ ਜਾਰੀ ਹੈ, ਇਹ ਭਾਜਪਾ ਦੀ ਪੰਜਾਬ ਚੋਣਾਂ ਦੀ ਤਿਆਰੀ ਹੈ। ਉਹ ਇਸ ਤਰ੍ਹਾਂ ਹਿੰਸਾ ਫੈਲਾ ਕੇ, ਲੋਕਾਂ ਨੂੰ ਡਰਾ-ਧਮਕਾ ਕੇ ਹੀ ਵੋਟਾਂ ਲੈਂਦੇ ਹਨ।

ਸੀਐਮ ਮਾਨ ਨੇ ਅੱਗੇ ਕਿਹਾ ਕਿ ਮੈਂ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਹਰਕਤਾਂ ਤੋਂ ਬਾਜ ਆ ਜਾਣ। ਪੰਜਾਬ ਸ਼ਾਂਤੀਪੂਰਵਕ ਸੂਬਾ ਹੈ। ਸਰਭਤ ਦਾ ਭਲਾ ਮੰਗਣ ਵਾਲੀ ਬਾਣੀ ਕਰੋੜਾਂ ਸਪੀਕਰਾਂ ‘ਚੋਂ ਸ਼ਾਮ-ਸਵੇਰੇ ਉੱਚਰੀ ਜਾਂਦੀ ਹੈ। ਅਸੀਂ ਦੁਨੀਆਂ ਦਾ ਭਲਾ ਮੰਗਣ ਵਾਲੇ ਲੋਕ ਹਾਂ। ਤੁਸੀਂ ਸਾਡੇ ਨਾਲ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰੋ। ਭਾਜਪਾ ਹਰ ਸੂਬੇ ‘ਚ ਜਿੱਥੇ ਵੀ ਚੋਣ ਲੜਨੀ ਹੁੰਦੀ ਹੈ, ਉੱਥੇ ਪਹਿਲਾਂ ਲੜਾਈ ਕਰਵਾਉਂਦੀ ਹੈ।

ਭਾਜਪਾ ਵਾਲੇ ਬੇਅਦਬੀ ਖਿਲਾਫ਼ ਕਾਨੂੰਨ ਤੋਂ ਬਹੁਤ ਦੁੱਖੀ: ਸੀਐਮ
ਮੁੱਖ ਮੰਤਰੀ ਨੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਕਿ ਬੇਅਦਬੀ ਖਿਲਾਫ਼ ਕਾਨੂੰਨ ਤੋਂ ਇਹ (ਭਾਜਪਾ) ਬਹੁਤ ਦੁੱਖੀ ਹਨ, ਕਿਉਂਕਿ ਇਨ੍ਹਾਂ ਨੇ ਲੜਾਉਣਾ ਸੀ ਤੇ ਹੁਣ ਜੇਕਰ ਬੇਅਦਬੀ ਹੋ ਗਈ ਤਾਂ ਇਨ੍ਹਾਂ ਨੇ ਦੋ ਫਿਰਕੇ ਭੜਕਾਉਣੇ ਸਨ। ਹੁਣ ਸਖ਼ਤ ਸਜ਼ਾ ਹੋ ਜਾਵੇਗੀ ਤਾਂ ਕੋਈ ਇਨ੍ਹਾਂ ਦੇ ਕਹੇ ‘ਤੇ ਬੇਅਦਬੀ ਕਰਨ ਨੂੰ ਤਿਆਰ ਨਹੀਂ ਹੋਣਾ। ਇਹ ਭਾਜਪਾ ਦੇ ਏਜੰਡੇ ਤੋਂ ਉਲਟਾ ਹੋ ਗਿਆ। ਭਾਜਪਾ ਕਹਿੰਦੀ ਹੈ ਪੰਜਾਬ ਦੀ ਤਿਆਰੀ ਹੈ, ਇਹ ਛੋਟੇ-ਮੋਟੇ ਬਲਾਸਟ ਕਰਵਾ ਕੇ ਤੇ ਡਰਾ ਕੇ ਲੋਕਾਂ ਤੋਂ ਵੋਟਾਂ ਲੈਣਾ ਚਾਹੁੰਦੇ ਹੋ? ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਨੇ ਬਹੁਤ ਕਾਲੀਆਂ ਰਾਤਾਂ-ਕਾਲੇ ਦਿਨ ਦੇਖ ਲਏ। ਲੋਕਾਂ ਦੇ ਜ਼ਖ਼ਮ ਅੱਲ੍ਹੇ ਹਨ ਤਾਂ ਇਸ ਕਰਕੇ ਭਾਜਪਾ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਵੇ।

Read Latest News and Breaking News at Daily Post TV, Browse for more News

Ad
Ad