Journalism Of Hope
BREAKING NEWS
ਬਹਿਬਲ ਕਲਾਂ ਗੋਲੀ ਕਾਂਡ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ SIT ਸਾਹਮਣੇ ਹੋਣਗੇ ਪੇਸ਼... ਹਾਈਵਾ ਨੇ ਮਾਰੀ ਟੱਕਰ, 6 ਦੋਸਤਾਂ ਦੀ ਦਰਦਨਾਕ ਮੌਤ, ਨਰਸਿੰਘਪੁਰ ਵਿੱਚ ਸੜਕ ਕਿਨਾਰੇ ਸੈਲਫੀ ਲੈਂਦੇ ਸਮੇਂ ਕੁਚਲਿਆ... ਰਾਹੁਲ ਗਾਂਧੀ ਪਹੁੰਚੇ ਸੰਸਦ, ਕਾਂਗਰਸ ਸੰਸਦ ਮੈਂਬਰਾਂ ਵੱਲੋਂ ਮੁਲਤਵੀ ਮਤੇ, ਕਈ ਅਹਿਮ ਮੁੱਦਿਆਂ ’ਤੇ ਹੰਗਾਮੇ ਦੇ ਆਸਾਰ.... ਜੰਤਰ-ਮੰਤਰ ’ਤੇ 10 ਹਜ਼ਾਰ ਪ੍ਰਦਰਸ਼ਨਕਾਰੀ, ਸੰਸਦ ਮਾਰਚ ਦੀ ਤਿਆਰੀ: ਪੁਲਿਸ ਦੀ ਮਨਜ਼ੂਰੀ ਨਹੀਂ... ਜੰਤਰ-ਮੰਤਰ ’ਤੇ ਹੰਗਾਮਾ: ਸੰਸਦ ਵੱਲ ਵਧ ਰਹੇ CJP ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਦਾ ਲਾਠੀਚਾਰਜ; ਅੰਦੋਲਨ ਵਿੱਚ ਕਈ ਵੱਡੇ ਸਿਆਸੀ ਆਗੂ ਕੁੱਦੇ

“20 ਜੁਲਾਈ ਨੂੰ ਆਜ਼ਾਦੀ ਦਾ ਦੂਜਾ ਅੰਦੋਲਨ”, ਸੋਨਮ ਵਾਂਗਚੁਕ ਨੇ ਹਸਪਤਾਲ ਤੋਂ ਪਤਨੀ ਰਾਹੀਂ ਭੇਜਿਆ ਹੱਥ ਲਿਖਤ ਸੁਨੇਹਾ

ਸਫ਼ਦਰਜੰਗ ਹਸਪਤਾਲ ‘ਚੋਂ ਆਇਆ ਵਾਂਗਚੁਕ ਦਾ ਪੈਗਾਮ- “ਅਨਿਆਂ ਅਤੇ ਡਰ ਤੋਂ ਮੁਕਤੀ ਲਈ ਹੋਵੋ ਇਕੱਠੇ” ਚਿੱਠੀ ਵਿੱਚ ਪੇਪਰ ਲੀਕ ਅਤੇ ਆਪਣੀ ‘ਗੈਰ-ਕਾਨੂੰਨੀ ਹਿਰਾਸਤ’ ਦਾ ਕੀਤਾ ਜ਼ਿਕਰ; JNUTA ਵੀ ਸਮਰਥਨ ‘ਚ ਉੱਤਰਿਆ ਡਾਕਟਰਾਂ ਦੀ ਨਿਗਰਾਨੀ ਹੇਠ ਸੋਨਮ ਵਾਂਗਚੁਕ ਦੀ ਸਿਹਤ ਸਥਿਰ; ਜੰਤਰ-ਮੰਤਰ ‘ਤੇ ਪੁਲਿਸ ਕਾਰਵਾਈ ਦੀ ਚੌਤਰਫ਼ਾ ਨਿੰਦਾ ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ਤੋਂ ਜ਼ਬਰਦਸਤੀ ਹਟਾਏ […]
Nishant Malyan
By : Published: 19 Jul 2026 10:14:AM
“20 ਜੁਲਾਈ ਨੂੰ ਆਜ਼ਾਦੀ ਦਾ ਦੂਜਾ ਅੰਦੋਲਨ”, ਸੋਨਮ ਵਾਂਗਚੁਕ ਨੇ ਹਸਪਤਾਲ ਤੋਂ ਪਤਨੀ ਰਾਹੀਂ ਭੇਜਿਆ ਹੱਥ ਲਿਖਤ ਸੁਨੇਹਾ
ਨਵੀਂ ਦਿੱਲੀ ਦਾ ਸਫ਼ਦਰਜੰਗ ਹਸਪਤਾਲ, ਜਿੱਥੇ ਸੋਨਮ ਵਾਂਗਚੁਕ ਮੈਡੀਕਲ ਨਿਗਰਾਨੀ ਹੇਠ ਹਨ। (ਸਾਂਕੇਤਿਕ ਚਿੱਤਰ)

ਸਫ਼ਦਰਜੰਗ ਹਸਪਤਾਲ ‘ਚੋਂ ਆਇਆ ਵਾਂਗਚੁਕ ਦਾ ਪੈਗਾਮ- “ਅਨਿਆਂ ਅਤੇ ਡਰ ਤੋਂ ਮੁਕਤੀ ਲਈ ਹੋਵੋ ਇਕੱਠੇ”

ਚਿੱਠੀ ਵਿੱਚ ਪੇਪਰ ਲੀਕ ਅਤੇ ਆਪਣੀ ‘ਗੈਰ-ਕਾਨੂੰਨੀ ਹਿਰਾਸਤ’ ਦਾ ਕੀਤਾ ਜ਼ਿਕਰ; JNUTA ਵੀ ਸਮਰਥਨ ‘ਚ ਉੱਤਰਿਆ

ਡਾਕਟਰਾਂ ਦੀ ਨਿਗਰਾਨੀ ਹੇਠ ਸੋਨਮ ਵਾਂਗਚੁਕ ਦੀ ਸਿਹਤ ਸਥਿਰ; ਜੰਤਰ-ਮੰਤਰ ‘ਤੇ ਪੁਲਿਸ ਕਾਰਵਾਈ ਦੀ ਚੌਤਰਫ਼ਾ ਨਿੰਦਾ

ਨਵੀਂ ਦਿੱਲੀ:

ਇਸ਼ਤਿਹਾਰ

ਦਿੱਲੀ ਦੇ ਜੰਤਰ-ਮੰਤਰ ਤੋਂ ਜ਼ਬਰਦਸਤੀ ਹਟਾਏ ਜਾਣ ਤੋਂ ਬਾਅਦ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਪ੍ਰਸਿੱਧ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਇੱਕ ਅਹਿਮ ਹੱਥ ਲਿਖਤ ਸੁਨੇਹਾ (Handwritten Message) ਜਾਰੀ ਕੀਤਾ ਹੈ। ਇਹ ਸੁਨੇਹਾ ਉਨ੍ਹਾਂ ਦੀ ਪਤਨੀ ਗੀਤਾਂਜਲੀ ਦੇ ਮਾਧਿਅਮ ਰਾਹੀਂ ਬਾਹਰ ਆਇਆ ਹੈ। ਇਸ ਚਿੱਠੀ ਵਿੱਚ ਉਨ੍ਹਾਂ ਨੇ 20 ਜੁਲਾਈ ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ‘ਆਜ਼ਾਦੀ ਦਾ ਦੂਜਾ ਅੰਦੋਲਨ’ ਦੱਸਦਿਆਂ ਦੇਸ਼ ਦੇ ਲੋਕਾਂ ਨੂੰ ਅਨਿਆਂ ਅਤੇ ਡਰ ਦੇ ਖਿਲਾਫ਼ ‘ਸੰਸਦ ਮਾਰਚ’ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਅਤੇ ਇਸ ਨੂੰ ਸਫਲ ਬਣਾਉਣ ਦੀ ਜੋਰਦਾਰ ਅਪੀਲ ਕੀਤੀ ਹੈ।

ਹੱਥ ਲਿਖਤ ਚਿੱਠੀ ਵਿੱਚ ਕੀ ਲਿਖਿਆ ਹੈ?

ਹਸਪਤਾਲ ਵਿੱਚ ਆਪਣੀ ਕਥਿਤ ਗੈਰ-ਕਾਨੂੰਨੀ ਹਿਰਾਸਤ ਦੌਰਾਨ ਲਿਖੇ ਇਸ ਸੁਨੇਹੇ ਵਿੱਚ ਸੋਨਮ ਵਾਂਗਚੁਕ ਨੇ ਲਿਖਿਆ:

“ਆਜ਼ਾਦੀ ਦਾ ਦੂਜਾ ਅੰਦੋਲਨ, ਜੈ ਮੁਕਤ ਭਾਰਤ, ਅਨਿਆਂ ਮੁਕਤ ਭਾਰਤ।”

ਇਸ ਦੇ ਨਾਲ ਹੀ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਦੋ ਮੁੱਖ ਗੱਲਾਂ ਦਾ ਖਾਸ ਤੌਰ ‘ਤੇ ਉਲੇਖ ਕੀਤਾ ਹੈ:

  1. Freedom from injustice (Like paper leaks): ਯਾਨੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ‘ਪੇਪਰ ਲੀਕ’ ਵਰਗੇ ਅਨਿਆਂ ਤੋਂ ਆਜ਼ਾਦੀ।
  2. Freedom from Fear (my illegal detention): ਯਾਨੀ ਆਵਾਜ਼ ਦਬਾਉਣ ਲਈ ਕੀਤੀ ਗਈ ਉਨ੍ਹਾਂ ਦੀ ‘ਕਥਿਤ ਗੈਰ-ਕਾਨੂੰਨੀ ਹਿਰਾਸਤ’ ਅਤੇ ਡਰ ਦੇ ਮਾਹੌਲ ਤੋਂ ਆਜ਼ਾਦੀ।

ਚਿੱਠੀ ਦੇ ਅਖੀਰ ਵਿੱਚ ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਇਹ ਸੁਨੇਹਾ ਉਨ੍ਹਾਂ ਨੇ ਹਸਪਤਾਲ ਵਿੱਚ ਨਿਗਰਾਨੀ ਹੇਠ ਰਹਿੰਦਿਆਂ ਆਪਣੀ ਪਤਨੀ ਗੀਤਾਂਜਲੀ ਰਾਹੀਂ ਦੇਸ਼ ਵਾਸੀਆਂ ਤੱਕ ਪਹੁੰਚਾਇਆ ਹੈ।

ਸਿਹਤ ਬਾਰੇ ਅਪਡੇਟ ਅਤੇ ਡਾਕਟਰਾਂ ਦੀ ਰਾਏ

ਦੱਸ ਦੇਈਏ ਕਿ ਜੰਤਰ-ਮੰਤਰ ‘ਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਮੈਡੀਕਲ ਬੁਲੇਟਿਨ (Health Update) ਮੁਤਾਬਕ:

  • ਸੋਨਮ ਵਾਂਗਚੁਕ ਦੇ ਸਾਰੇ ਸਰੀਰਕ ਮਾਪਦੰਡ (Vital Parameters) ਫਿਲਹਾਲ ਪੂਰੀ ਤਰ੍ਹਾਂ ਸਥਿਰ ਹਨ।
  • ਹਾਲਾਂਕਿ, ਸੁਰੱਖਿਆ ਅਤੇ ਸਿਹਤ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਮਾਹਰ ਡਾਕਟਰਾਂ (Specialist Doctors) ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ।

JNUTA ਵੀ ਸਮਰਥਨ ਵਿੱਚ ਆਇਆ, ਪੁਲਿਸ ਕਾਰਵਾਈ ਦੀ ਨਿੰਦਾ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਸੰਘ (JNUTA) ਨੇ 18 ਜੁਲਾਈ 2026 ਨੂੰ ਜੰਤਰ-ਮੰਤਰ ਵਿਖੇ ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹੋਈ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਅਧਿਆਪਕ ਸੰਘ ਨੇ ਬਿਆਨ ਜਾਰੀ ਕਰਦਿਆਂ ਇਸ ਕਾਰਵਾਈ ਨੂੰ ਰਾਸ਼ਟਰੀ ਸਿੱਖਿਆ ਨੀਤੀ (NEP 2020) ਨੂੰ ਜ਼ਬਰਦਸਤੀ ਲਾਗੂ ਕਰਨ ਵਾਲੀ ‘ਤਾਾਨਾਸ਼ਾਹੀ ਸੋਚ’ ਦਾ ਨਤੀਜਾ ਦੱਸਿਆ। ਜੇ.ਐੱਨ.ਯੂ. ਦੇ ਅਧਿਆਪਕ ਸੰਗਠਨ ਨੇ ਸੋਨਮ ਵਾਂਗਚੁਕ ਦੇ ਅੰਦੋਲਨ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਏ 20 ਜੁਲਾਈ ਨੂੰ ਹੋਣ ਵਾਲੇ ਸੰਸਦ ਮਾਰਚ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News