Sonu Sood ਨੇ ਆਪਣੀ ਸੋਸਾਇਟੀ ‘ਚ ਫੜਿਆ ਸੱਪ, ਰੀਲ ਨਹੀਂ ਰੀਅਲ ਲਾਈਫ ਹੀਰੋ ਹੈ ਸੋਨੂ!
Sonu Sood: ਸੋਨੂੰ ਸੂਦ ਨੇ ਆਪਣੀ ਸੋਸਾਇਟੀ ਵਿੱਚ ਇੱਕ ਸੱਪ ਫੜਿਆ, ਨਾਲ ਹੀ ਫੈਨਸ ਨੂੰ ਅਜਿਹੇ ਕੰਮਾਂ ਲਈ ਮਾਹਿਰਾਂ ਤੋਂ ਹੀ ਇਸ ਕੰਮ ਨੂੰ ਕਰਨ ਦੀ ਸਲਾਹ ਵੀ ਦਿੱਤੀ।
Sonu Sood caught a snake: ਸੋਨੂੰ ਸੂਦ ਨੂੰ ਅਕਸਰ ਉਨ੍ਹਾਂ ਦੇ ਫੈਨਸ ਮਸੀਹਾ ਮੰਨਦੇ ਹਨ, ਉਹਨਾਂ ਨੇ ਆਪਣੀ ਸੋਸਾਇਟੀ ਵਿੱਚ ਆਪਣੇ ਹੱਥਾਂ ਨਾਲ ਇੱਕ ਲੰਬੇ ਸੱਪ ਨੂੰ ਫੜਿਆ। ਐਕਟਰ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਅਤੇ ਇਸ ਦੇ ਨਾਲ ਹੀ ਉਨ੍ਹਾਂ ਜ਼ਿਕਰ ਕੀਤਾ ਕਿ ਸੱਪ ਜ਼ਹਿਰੀਲਾ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਫੈਨਸ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੇ ਕੰਮ ‘ਚ ਕਿਸੇ ਮਾਹਰ ਦੀ ਮਦਦ ਲੈਣ ਅਤੇ ਖੁਦ ਇਸਦੀ ਕੋਸ਼ਿਸ਼ ਨਾ ਕਰਨ।
ਇੱਕ ਵੀਡੀਓ ਵਿੱਚ, ਸੋਨੂੰ ਸੂਦ ਨੇ ਜ਼ਿਕਰ ਕੀਤਾ ਕਿ ਉਹ ਇੱਕ ਸੱਪ ਨੂੰ ਫੜ ਰਿਹਾ ਸੀ, ਜੋ ਉਸਦੀ ਸੋਸਾਇਟੀ ਵਿੱਚ ਦਾਖਲ ਹੋਇਆ। ਐਕਟਰ ਨੇ ਧਿਆਨ ਨਾਲ ਸੱਪ ਨੂੰ ਇੱਕ ਬੈਗ ‘ਚ ਰੱਖਿਆ ਤੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਉਹ ਅਤੇ ਉਸਦੀ ਟੀਮ ਇਸਨੂੰ ਇੱਕ ਸੁਰੱਖਿਅਤ ਖੇਤਰ ਵਿੱਚ ਛੱਡ ਦੇਣਗੇ।
ਵੀਡੀਓ ‘ਚ ਸੋਨੂੰ ਸੂਦ ਕਹਿੰਦੇ ਨਜ਼ਰ ਆ ਰਹੇ ਹਨ ਕਿ “ਇਹ ਸਾਡੀ ਸੋਸਾਈਟੀ ਅੰਦਰ ਆ ਗਿਆ। ਇਹ ਇੱਕ ਰੈਟ ਸਨੈਕ ਹੈ, ਜ਼ਹਿਰੀਲਾ ਨਹੀਂ, ਪਰ ਸਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇਕਰ ਇਹ ਸਾਡੀ ਸੋਸਾਈਟੀ ਵਿੱਚ ਆਉਂਦੇ ਹਨ, ਤਾਂ ਮਾਹਰਾਂ ਨੂੰ ਜ਼ਰੂਰ ਬੁਲਾਓ। ਮੈਨੂੰ ਪਤਾ ਹੈ ਕਿ ਇਸਨੂੰ ਕਿਵੇਂ ਫੜਨਾ ਹੈ, ਇਸ ਲਈ ਮੈਂ ਇਸਨੂੰ ਫੜਿਆ, ਪਰ ਸਾਵਧਾਨ ਰਹਿਣਾ। ਸਾਵਧਾਨ ਰਹਿਣਾ ਬਹੁਤ-ਬਹੁਤ ਜ਼ਰੂਰੀ ਹੈ। ਹਮੇਸ਼ਾ ਪੇਸ਼ੇਵਰਾਂ ਨੂੰ ਬੁਲਾਓ, ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੋ।” ਸੋਨੂ ਸੂਦ ਨੇ ਪੋਸਟ ਨੂੰ “ਹਰ ਹਰ ਮਹਾਦੇਵ” ਦੇ ਨਾਲ ਕੈਪਸ਼ਨ ਦਿੱਤਾ, ਜੋ ਸ਼ਾਇਦ ਸਾਵਣ ਦੇ ਮਹੀਨੇ ਅਤੇ ਸੱਪ ਨੂੰ ਸ਼ਿਵ ਦੇ ਸਾਥੀ ਵਜੋਂ ਦਰਸਾਉਂਦਾ ਹੈ।
ਲਿੰਕ ‘ਤੇ ਕਲਿੱਕ ਕਰਕੇ ਦੇਖੋ ਵਾਇਰਲ ਵੀਡੀਓ
ਅਕਸਰ ਲੋਕਾਂ ਦੀ ਮਦਦ ਕਰਦੇ ਸੋਨੂੰ ਸੂਦ
ਸੋਨੂੰ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸਨੂੰ ਦੇਖ ਕੇ ਫੈਨ ਵੀ ਸੋਨੂੰ ਸੂਦ ਦੀ ਬਹੁਤ ਸ਼ਲਾਘਾ ਕਰ ਰਹੇ ਹਨ। ਦੱਸ ਦੇਈਏ ਕਿ ਸੋਨੂੰ ਸੂਦ ਆਪਣੇ ਫਿਲਮੀ ਕਿਰਦਾਰਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਲੌਕਡਾਊਨ ਦੌਰਾਨ, ਸੋਨੂੰ ਸੂਦ ਨੇ 7.5 ਲੱਖ ਤੋਂ ਵੱਧ ਲੋਕਾਂ ਨੂੰ ਘਰ ਭੇਜਣ ਵਿੱਚ ਮਦਦ ਕੀਤੀ।
ਇੰਨਾ ਹੀ ਨਹੀਂ ਹਾਲ ਹੀ ਵਿੱਚ, ਸੋਨੂੰ ਨੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਹਡੋਲਟੀ ਪਿੰਡ ਦੇ 76 ਸਾਲਾ ਕਿਸਾਨ ਅੰਬਦਾਸ ਪਵਾਰ ਦੀ ਮਦਦ ਕੀਤੀ, ਜਿਸ ਕੋਲ ਬਲਦ ਖਰੀਦਣ ਲਈ ਪੈਸੇ ਨਹੀਂ ਸੀ। ਉਹ ਹਲ ਨੂੰ ਆਪਣੇ ਮੋਢਿਆਂ ‘ਤੇ ਖੇਤਾਂ ‘ਚ ਚਲਾ ਰਿਹਾ ਸੀ। ਇਸ ਵੀਡੀਓ ਨੂੰ ਦੇਖ ਕੇ ਸੋਨੂੰ ਸੂਦ ਦੀ ਰੂਹ ਕੰਬ ਗਈ। ਇਸ ਤੋਂ ਬਾਅਦ, ਐਕਟਰ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, “ਤੁਸੀਂ ਨੰਬਰ ਭੇਜੋ, ਅਸੀਂ ਬਲਦ ਭੇਜਦੇ ਹਾਂ।”
