ਤੇਜ਼ ਰਫ਼ਤਾਰ ਵੈਨ ਦਾ ਕਹਿਰ, ਮੋਟਰਸਾਈਕਲ ਨੂੰ 50 ਮੀਟਰ ਤੱਕ ਘਸੀਟਦੀ ਲੈ ਗਈ, ਮੋਟਰਸਾਈਕਲ ਨੂੰ ਲੱਗੀ ਅੱਗ

Road Accident: ਫੈਕਟਰੀ ਦੀ ਤੇਜ਼ ਰਫਤਾਰ ਵੈਨ ਨੇ ਸਾਹਮਣੇ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਨੌਜਵਾਨ ਦੀ ਮੌਤ ਹੋ ਗਈ।
Speeding Van hits Bike, Samrala: ਸ਼ਨੀਵਾਰ ਸਵੇਰੇ ਕਰੀਬ 8:30 ਵਜੇ ਚਾਵਾ ਰੋਡ ‘ਤੇ ਪਿੰਡ ਸ਼ਮਸਪੁਰ ਕੋਲ ਇੱਕ ਦਰਦਨਾਕ ਹਾਦਸਾ ਹੋਇਆ। ਹਾਦਸੇ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਜਿਸ ਦੀ ਉਮਰ 29 ਸਾਲ ਸੀ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਲੋਕਾਂ ਨੇ ਦੱਸਿਆ ਕਿ ਚਾਵਾ ਰੋਡ ‘ਤੇ ਪਿੰਡ ਸ਼ਮਸਪੁਰ ਦੇ ਕੋਲ ਇੱਕ ਫੈਕਟਰੀ ਦੀ ਤੇਜ਼ ਰਫਤਾਰ ਵੈਨ ਨੇ ਸਾਹਮਣੇ ਸਾਈਡ ਤੋਂ ਆ ਰਹੇ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਮੋਟਰਸਾਈਕਲ ਨੂੰ ਵੈਨ ਨੇ ਆਪਣੀ ਚਪੇਟ ਵੀ ਲਿਆ ਤਾਂ ਨੌਜਵਾਨ ਹੇਠਾਂ ਡਿੱਗ ਗਿਆ।

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪਰ ਵੈਨ ਚਾਲਕ ਮੋਟਰਸਾਈਕਲ ਨੂੰ 50 ਮੀਟਰ ਘਸੀਟਦਾ ਹੋਇਆ ਲੈ ਗਿਆ। ਜਿਸ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਜਾਂਚ ‘ਚ ਜੁਟ ਗਈ।
ਲੋਕਾਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਮੋਹਾਲੀ ਤੋਂ ਡਿਊਟੀ ਕਰ ਆਪਣੇ ਘਰ ਰਾਏਪੁਰ ਜਾ ਰਿਹਾ ਸੀ ਅਤੇ ਘਰ ‘ਚ ਇਕੱਲਾ ਕਮਾਉਣ ਵਾਲਾ ਨੌਜਵਾਨ ਸੀ।