🌹ਬਹਾਰ 🌹
ਰੁੱਖਾਂ ਨੂੰ ਸ਼ਿੰਗਾਰਦੀ ਮਹਿਕਾਂ ਖਿਲਾਰਦੀ ਕਾਇਨਾਤ ਨਿਹਾਰਦੀ ਆਈ ਰੁੱਤ ਬਹਾਰ ਦੀ। ਪਾਲਿਆਂ ਦੇ ਝੰਬਿਆਂ ਨੂੰ ਧੁੰਦ ਵਿੱਚ ਕੰਬਿਆਂ ਨੂੰ ਕਲਾਵੇ ਲੈ ਪਿਆਰਦੀ ਆਈ ਰੁੱਤ ਬਹਾਰ ਦੀ। ਪਤਝੜ ਨਿਆਰੀ ਸੀ ਪਹਿਲਾਂ ਉਹਦੀ ਵਾਰੀ ਸੀ ਪੱਤਰ ਸਾਰੇ ਝਾੜਗੀ ਆਈ ਰੁੱਤ ਬਹਾਰ ਦੀ। ਬਸੰਤ ਹਾਲੇ ਜੰਮੀ ਐ ਲੱਗੀ ਕੰਮੀਂ ਧੰਦੀ ਐ ਚੌਗਿਰਦਾ ਸਵਾਰਦੀ ਆਈ ਰੁੱਤ ਬਹਾਰ ਦੀ ਜੋਬਨ […]
By :
adm6txtr8
Updated On: 06 Feb 2025 09:33:AM
ਰੁੱਖਾਂ ਨੂੰ ਸ਼ਿੰਗਾਰਦੀ
ਮਹਿਕਾਂ ਖਿਲਾਰਦੀ
ਕਾਇਨਾਤ ਨਿਹਾਰਦੀ
ਆਈ ਰੁੱਤ ਬਹਾਰ ਦੀ।
ਪਾਲਿਆਂ ਦੇ ਝੰਬਿਆਂ ਨੂੰ
ਧੁੰਦ ਵਿੱਚ ਕੰਬਿਆਂ ਨੂੰ
ਕਲਾਵੇ ਲੈ ਪਿਆਰਦੀ
ਆਈ ਰੁੱਤ ਬਹਾਰ ਦੀ।
ਪਤਝੜ ਨਿਆਰੀ ਸੀ
ਪਹਿਲਾਂ ਉਹਦੀ ਵਾਰੀ ਸੀ
ਪੱਤਰ ਸਾਰੇ ਝਾੜਗੀ
ਆਈ ਰੁੱਤ ਬਹਾਰ ਦੀ।
ਬਸੰਤ ਹਾਲੇ ਜੰਮੀ ਐ
ਲੱਗੀ ਕੰਮੀਂ ਧੰਦੀ ਐ
ਚੌਗਿਰਦਾ ਸਵਾਰਦੀ
ਆਈ ਰੁੱਤ ਬਹਾਰ ਦੀ
ਜੋਬਨ ਜਦ ਆਏਗਾ
ਪਟਰਾਣੀ ਕਹਾਏਗਾ
ਹਾਲੇ ਰੂਪ ਹੈ ਸਵਾਰਦੀ
ਆਈ ਰੁੱਤ ਬਹਾਰ ਦੀ।
ਸਦਾ ਨਹੀਂਓ ਟਿਕੀ ਰਹਿਣਾ
ਸੁਹੱਪਣ ਦਾ ਪਾ ਕੇ ਗਹਿਣਾ
ਰੁੱਤ ਅਗਲੀ ਤਿਆਰ ਜੀ
ਆਈ ਰੁੱਤ ਬਹਾਰ ਦੀ।
ਆਉਣਾ ਜਾਣਾ ਰੀਤ ਹੈ
ਇੱਥੇ ਨਾ ਕੋਈ ਮੀਤ ਹੈ
ਮਤਲਬ ਦਾ ਸੰਸਾਰ ਜੀ
ਆਈ ਰੁੱਤ ਬਹਾਰ ਦੀ।
ਲੇਖਕ – ਤਿਵਾੜੀ ਮਨਜੀਤ
