Journalism Of Hope

ਥਾਈਲੈਂਡ: ਵਿਦਿਆਰਥੀ ਨੇ ਸਕੂਲ ‘ਚ ਕੀਤੀ ਗੋਲੀਬਾਰੀ, 6 ਮੌਤਾਂ, ਪਹਿਲਾਂ ਘਰ ‘ਚ ਦਾਦਾ-ਦਾਦੀ ਦਾ ਕਰ ਕੇ ਆਇਆ ਸੀ ਕਤਲ

Student opens fire in school: ਨਵੀਂ ਦਿੱਲੀ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਨੇੜੇ ਇੱਕ ਹਾਈ ਸਕੂਲ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਫਾਇਰਿੰਗ ਕਰਕੇ ਤਿੰਨ ਅਧਿਆਪਕਾਂ ਅਤੇ ਤਿੰਨ ਵਿਦਿਆਰਥੀਆਂ ਨੂੰ ਮਾਰ ਦਿੱਤਾ, ਜਦੋਂ ਕਿ 15 ਹੋਰ ਇਸ ਫਾਇਰਿੰਗ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, […]
By : Updated On: 07 Aug 2026 14:00:PM
ਥਾਈਲੈਂਡ: ਵਿਦਿਆਰਥੀ ਨੇ ਸਕੂਲ ‘ਚ ਕੀਤੀ ਗੋਲੀਬਾਰੀ, 6 ਮੌਤਾਂ, ਪਹਿਲਾਂ ਘਰ ‘ਚ ਦਾਦਾ-ਦਾਦੀ ਦਾ ਕਰ ਕੇ ਆਇਆ ਸੀ ਕਤਲ

Student opens fire in school: ਨਵੀਂ ਦਿੱਲੀ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਨੇੜੇ ਇੱਕ ਹਾਈ ਸਕੂਲ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਫਾਇਰਿੰਗ ਕਰਕੇ ਤਿੰਨ ਅਧਿਆਪਕਾਂ ਅਤੇ ਤਿੰਨ ਵਿਦਿਆਰਥੀਆਂ ਨੂੰ ਮਾਰ ਦਿੱਤਾ, ਜਦੋਂ ਕਿ 15 ਹੋਰ ਇਸ ਫਾਇਰਿੰਗ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, ਇਹ ਘਟਨਾ ਨੋਂਥਾਬੁਰੀ ਪ੍ਰਾਂਤ ਦੇ ਡੇਬਸੀਰੀਨ ਨੋਂਥਾਬੁਰੀ ਸਕੂਲ ਵਿੱਚ ਵਾਪਰੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਦਿਆਰਥੀ ਨੇ ਸਕੂਲ ਜਾਣ ਤੋਂ ਪਹਿਲਾਂ ਘਰ ਵਿੱਚ ਆਪਣੇ ਦਾਦਾ-ਦਾਦੀ ਦੀ ਵੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਬਰਾਮਦ ਕੀਤੀਆਂ ਗਈਆਂ।

ਇਸ਼ਤਿਹਾਰ

ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਵਰਤੀ ਗਈ 9mm ਪਿਸਤੌਲ ਵਿਦਿਆਰਥੀ ਦੇ ਦਾਦਾ, ਜੋ ਕਿ ਇੱਕ ਅਧਿਆਪਕ ਸੀ, ਦੀ ਸੀ। ਹਮਲੇ ਵਿੱਚ ਦੋਸ਼ੀ ਵਿਦਿਆਰਥੀ ਵੀ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਵਿਦਿਆਰਥੀ ਦੇ ਅਪਰਾਧ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਇਲਾਜ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News