Journalism Of Hope
BREAKING NEWS
ਹੁਣ ਪੰਜਾਬ ਦੇ ਲੋਕ ਵੀ ਲੈ ਸਕਣਗੇ ‘ਪੈਰਾਸੇਲਿੰਗ’ ਦਾ ਆਨੰਦ, ਪਠਾਨਕੋਟ ਦੀ ਝੀਲ ਬਣੇਗੀ ਐਡਵੈਂਚਰ ਟੂਰਿਜ਼ਮ ਦਾ ਨਵਾਂ ਹੱਬ......ਬਲਵੰਤ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ, 3 ਜੱਜਾਂ ਦੀ ਬੈਂਚ ਕੋਲ ਮਾਮਲਾ ਲਿਸਟ ਕਰਨ ਦੇ ਹੁਕਮ......SGPC ਪ੍ਰਧਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ......ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ......ਜਲੰਧਰ ’ਚ ਵੱਡੀ ਵਾਰਦਾਤ: ਕਾਰੋਬਾਰੀ ਦੀ ਕਾਰ ਨੂੰ ਟੱਕਰ ਮਾਰ ਕੇ 50 ਲੱਖ ਤੋਂ ਵੱਧ ਦੀ ਨਕਦੀ ਲੁੱਟੀ.....ਸੋਸ਼ਲ ਮੀਡੀਆ ’ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਕੇਂਦਰ ਤੋਂ ਮੰਗਿਆ ਜਵਾਬ.......ਭੈਣ ਦੀ ਡੋਲੀ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ, ਵਿਆਹ ਦਾ ਕਾਰਡ ਵੰਡਣ ਗਏ ਸਮੇਂ ਸੜਕ ਹਾਦਸੇ ’ਚ ਮੌਤ

ਫਿਲੀਪੀਨਜ਼ ਦੇ ਸਕੂਲ ’ਚ ਵਿਦਿਆਰਥੀ ਨੇ ਕਲਾਸਮੇਟ ’ਤੇ ਚਲਾਈ ਗੋਲੀ, ਫਿਰ ਕੀਤੀ ਖੁਦਕੁਸ਼ੀ

Student shoots classmate in Philippines: ਨਵੀਂ ਦਿੱਲੀ: ਜਾਮਬੋਆਂਗਾ ਸ਼ਹਿਰ ਦੇ ਇੱਕ ਸਕੂਲ ਕੈਂਪਸ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਦੀ ਘਟਨਾ ਨਾਲ ਹੜਕੰਪ ਮਚ ਗਿਆ। ਇੱਕ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੇ ਇੱਕ ਹੋਰ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਖੁਦ ਵੀ ਜਾਨ ਦੇ ਦਿੱਤੀ। ਘਟਨਾ ਵਿੱਚ 2 ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ, […]
Ranjit Singh
By : Updated On: 18 Aug 2026 14:51:PM
ਫਿਲੀਪੀਨਜ਼ ਦੇ ਸਕੂਲ ’ਚ ਵਿਦਿਆਰਥੀ ਨੇ ਕਲਾਸਮੇਟ ’ਤੇ ਚਲਾਈ ਗੋਲੀ, ਫਿਰ ਕੀਤੀ ਖੁਦਕੁਸ਼ੀ

Student shoots classmate in Philippines: ਨਵੀਂ ਦਿੱਲੀ: ਜਾਮਬੋਆਂਗਾ ਸ਼ਹਿਰ ਦੇ ਇੱਕ ਸਕੂਲ ਕੈਂਪਸ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਦੀ ਘਟਨਾ ਨਾਲ ਹੜਕੰਪ ਮਚ ਗਿਆ। ਇੱਕ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੇ ਇੱਕ ਹੋਰ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਖੁਦ ਵੀ ਜਾਨ ਦੇ ਦਿੱਤੀ। ਘਟਨਾ ਵਿੱਚ 2 ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ, ਜਦਕਿ 9 ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਏਟੇਨੀਓ ਡੀ ਜਾਮਬੋਆਂਗਾ ਯੂਨੀਵਰਸਿਟੀ ਦੇ ਸਕੂਲ ਕੈਂਪਸ ਵਿੱਚ ਵਾਪਰੀ। ਪੁਲਿਸ ਮੁਤਾਬਕ ਹਮਲਾਵਰ ਵਿਦਿਆਰਥੀ ਨੇ ਘਟਨਾ ਦੇ ਕੁਝ ਹਿੱਸੇ ਨੂੰ ਫੇਸਬੁੱਕ ’ਤੇ ਲਾਈਵ ਵੀ ਕੀਤਾ ਸੀ।

ਇਸ਼ਤਿਹਾਰ

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਦੀ ਪਛਾਣ ਕਲਾਸ 9 ਦੇ ਵਿਦਿਆਰਥੀ ਮੁਹੰਮਦ ਮੈਲ ਜਲਾਨੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦੋ ਪਿਸਤੌਲਾਂ ਲੈ ਕੇ ਸਕੂਲ ਪਹੁੰਚਿਆ ਸੀ। ਮੁਲਜ਼ਮ ਨੇ ਸਭ ਤੋਂ ਪਹਿਲਾਂ ਇੱਕ ਅਧਿਆਪਕ ’ਤੇ ਗੋਲੀ ਚਲਾਈ, ਪਰ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ। ਇਸ ਤੋਂ ਬਾਅਦ ਉਸ ਨੇ ਕਲਾਸ 10 ਦੇ ਇੱਕ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ। ਫਿਰ ਉਹ ਸਕੂਲ ਦੀ ਉਪਰਲੀ ਮੰਜ਼ਿਲ ’ਤੇ ਗਿਆ ਅਤੇ ਉੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਿਲੀਪੀਨਜ਼ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਜੌਨਵਿਕ ਰੇਮੁੱਲਾ ਮੁਤਾਬਕ, ਮੁਲਜ਼ਮ ਸੀੜ੍ਹੀਆਂ ਚੜ੍ਹਦੇ ਸਮੇਂ ਫੇਸਬੁੱਕ ’ਤੇ ਲਾਈਵ ਕਰ ਰਿਹਾ ਸੀ।

ਘਟਨਾ ਤੋਂ ਬਾਅਦ ਸਕੂਲ ਵੱਲੋਂ ਸੀਨੀਅਰ ਹਾਈ ਸਕੂਲ ਦੀਆਂ ਕਲਾਸਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ। ਸਕੂਲ ਪ੍ਰਬੰਧਨ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਸਾਰੇ ਵਿਦਿਆਰਥੀਆਂ ਦੀ ਗਿਣਤੀ ਕਰ ਲਈ ਗਈ ਹੈ। ਪੁਲਿਸ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਦੀ ਬਜਾਏ ਸਕੂਲ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾ ਰਹੀ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ।

ਫਿਲੀਪੀਨਜ਼ ਦੇ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਘਟਨਾ ਤੋਂ ਪ੍ਰਭਾਵਿਤ ਵਿਦਿਆਰਥੀਆਂ, ਪਰਿਵਾਰਾਂ ਅਤੇ ਸਕੂਲ ਸਟਾਫ਼ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਕਾਊਂਸਲਿੰਗ ਅਤੇ ਮਾਨਸਿਕ ਸਿਹਤ ਸਹਾਇਤਾ ਵੀ ਦਿੱਤੀ ਜਾਵੇਗੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ, ਤਸਵੀਰਾਂ ਜਾਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਨਾ ਕੀਤੀਆਂ ਜਾਣ।

Read Latest News and Breaking News at Daily Post TV, Browse for more News

Ad
Ad

Punjab District News