Banner
Banner

ਅਚਾਨਕ ਪਿਸਤੌਲ ‘ਚੋ ਗੋਲੀ ਚੱਲਣ ਕਾਰਨ ਸਬ-ਇੰਸਪੈਕਟਰ ਦੀ ਹੋਈ ਮੌਤ

Patiala SI died; ਪੁਲਿਸ ਲਾਈਨ ਪਟਿਆਲਾ ’ਚ ਤੈਨਾਤ ਐਸਆਈ ਦੀ ਅਚਾਨਕ ਗੱਲੀ ਲੱਗਣ ਕਾਰਨ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਐਸਆਈ ਕੁਲਵੰਤ ਸਿੰਘ (55) ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਕੁਲਵੰਤ ਸਿੰਘ ਪੁਲਿਸ ਲਾਈਨ ਵਿਖੇ ਡਿਊਟੀ ਕਰਦਾ ਸੀ ਤੇ ਐਤਵਾਰ ਨੂੰ ਜਦੋਂ ਉਹ ਆਪਣੀ ਡਿਊਟੀ ਖਤਮ […]
Jaspreet Singh
By : Updated On: 29 Sep 2025 18:50:PM
ਅਚਾਨਕ ਪਿਸਤੌਲ ‘ਚੋ ਗੋਲੀ ਚੱਲਣ ਕਾਰਨ ਸਬ-ਇੰਸਪੈਕਟਰ ਦੀ ਹੋਈ ਮੌਤ

Patiala SI died; ਪੁਲਿਸ ਲਾਈਨ ਪਟਿਆਲਾ ’ਚ ਤੈਨਾਤ ਐਸਆਈ ਦੀ ਅਚਾਨਕ ਗੱਲੀ ਲੱਗਣ ਕਾਰਨ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਐਸਆਈ ਕੁਲਵੰਤ ਸਿੰਘ (55) ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਪੁਰ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ।

ਮ੍ਰਿਤਕ ਕੁਲਵੰਤ ਸਿੰਘ ਪੁਲਿਸ ਲਾਈਨ ਵਿਖੇ ਡਿਊਟੀ ਕਰਦਾ ਸੀ ਤੇ ਐਤਵਾਰ ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਸ਼ਾਮ ਵੇਲੇ ਅਸਲਾ ਜਮਾਂ ਕਰਵਾਉਣ ਲੱਗਿਆ ਤਾਂ ਗੰਨ ਵਿਚੋਂ ਅਚਾਨਕ ਗੋਲ਼ੀ ਚੱਲਣ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਐਸਆਈ ਕੁਲਵੰਤ ਸਿੰਘ ਦੇ ਚਾਚਾ ਰਿਟਾਇਰਡ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਬਰਨਾਲਾ ਜਿਲ੍ਹੇ ਵਿਚੋਂ ਬਦਲੀ ਕਰਵਾ ਕੇ ਪੁਲਿਸ ਲਾਈਨ ਪਟਿਆਲਾ ਵਿਖੇ ਆਇਆ ਸੀ ਤੇ ਇਥੇ ਹੀ ਪੁਲਿਸ ਲਾਈਨ ਕੁਆਰਟਰਾਂ ਵਿਚ ਆਪਣੀ ਪਤਨੀ ਤੇ ਬੇਟੀ ਨਾਲ ਰਹਿ ਰਿਹਾ ਸੀ।

ਐਤਵਾਰ ਨੂੰ ਹਰਮੇਲ ਸਿੰਘ ਟੌਹੜਾ ਦੇ ਭੋਗ ’ਤੇ ਵੀਆਈਪੀ ਡਿਊਟੀ ਲੱਗੀ ਸੀ ਤੇ ਸ਼ਾਮ ਨੂੰ ਜਦੋਂ ਡਿਊਟੀ ਖਤਮ ਕਰਕੇ ਵਾਪਸ ਆ ਕੇ ਆਪਣਾ ਅਸਲਾ ਜਮਾਂ ਕਰਵਾਉਣ ਲੱਗਿਆ ਤਾਂ ਉਸਦੀ ਉਂਗਲ ਨਾਲ ਅਚਾਨਕ ਟ੍ਰਿਗਰ ਦੱਬਿਆ ਗਿਆ, ਜਿਸ ਨਾਲ ਗੋਲੀ ਉਸਦੇ ਗਲ ’ਤੇ ਲੱਗੀ, ਜਿਸ ਨਾਲ ਉਸਦੀ ਮੌਤ ਹੋ ਗਈ।

Read Latest News and Breaking News at Daily Post TV, Browse for more News

Ad
Ad