ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
Sukhbir Badal meets PM Modi: ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਵੇਰਵਿਆਂ ਸਬੰਧੀ ਹਾਲੇ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਦਿੱਲੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਫਿਰ ਗਰਮਾ ਗਈ ਹੈ। ਜਿਸ ਤੋਂ ਬਾਅਦ ਫੇਰ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਦਾ ਦੌਰ ਸ਼ੁਰੂ ਗਿਆ ਹੈ ਕਿ ਕੀ ਦੋਵਾਂ ਪਾਰਟੀਆਂ ‘ਚ ਫੇਰ ਤੋਂ ਗਠਜੋੜ ਹੋ ਸਕਦਾ ਹੈ ?, 2020 ਵਿੱਚ ਲਗਭਗ ਤਿੰਨ ਦਹਾਕੇ ਪੁਰਾਣਾ ਭਾਜਪਾ-ਅਕਾਲੀ ਗੱਠਜੋੜ ਟੁੱਟਣ ਤੋਂ ਬਾਅਦ, ਇਹ ਮੁਲਾਕਾਤ ਕਈ ਰਾਜਨੀਤਿਕ ਸਵਾਲ ਖੜ੍ਹੇ ਕਰਦੀ ਹੈ। ਕੀ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਬਾਰਾ ਇਕੱਠੀਆਂ ਹੋਣਗੀਆਂ, ਜਾਂ ਇਹ ਸਿਰਫ਼ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ, ਜਾਂ ਸੁਖਬੀਰ ਬਾਦਲ ਪੰਜਾਬ ਨਾਲ ਸੰਬੰਧਿਤ ਕੋਈ ਮੁੱਦਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਹਨ ?
ਪਰ ਫਿਲਹਾਲ ਮੀਟਿੰਗ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ, ਵੇਰਵੇ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਮੁਲਾਕਾਤ ਦਾ ਉਦੇਸ਼ ਕੀ ਸੀ।
