Banner
Banner

ਸਸਪੈਂਡਡ DIG ਭੁੱਲਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਰਿਸ਼ਵਤ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਆਇਕ ਹਿਰਾਸਤ ਅੱਜ ਪੂਰੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਬੀਆਈ ਕੋਰਟ ‘ਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ। ਹਾਲਾਂਕਿ, ਇਸ ਦੌਰਾਨ ਸੀਬੀਆਈ ਨੇ ਰਿਸ਼ਵਤ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਉਨ੍ਹਾਂ ਦਾ ਰਿਮਾਂਡ ਨਹੀਂ ਮੰਗਿਆ, ਜਿਸ ਤੋਂ ਬਾਅਦ ਉਨ੍ਹਾਂ […]
Amritpal Singh
By : Updated On: 31 Oct 2025 13:39:PM
ਸਸਪੈਂਡਡ DIG ਭੁੱਲਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਰਿਸ਼ਵਤ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਨਿਆਇਕ ਹਿਰਾਸਤ ਅੱਜ ਪੂਰੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਬੀਆਈ ਕੋਰਟ ‘ਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ। ਹਾਲਾਂਕਿ, ਇਸ ਦੌਰਾਨ ਸੀਬੀਆਈ ਨੇ ਰਿਸ਼ਵਤ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਉਨ੍ਹਾਂ ਦਾ ਰਿਮਾਂਡ ਨਹੀਂ ਮੰਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਦੀ ਹੋਰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਹੁਣ 14 ਨਵੰਬਰ ਨੂੰ ਦੁਬਾਰਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਬੀਤੀ ਦਿਨੀਂ ਹੀ ਸੀਬੀਆਈ ਨੇ ਰਿਸ਼ਵਤ ਕੇਸ ‘ਚ ਭੁੱਲਰ ਦੇ ਵਿਚੋਲੇ ਕ੍ਰਿਸ਼ਨੂੰ ਦਾ ਰਿਮਾਂਡ ਹਾਸਲ ਕੀਤਾ ਸੀ। ਉਸ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਮੁਅੱਤਲ ਡੀਆਈਜੀ ਭੁੱਲਰ ਤੋਂ ਪੁੱਛਗਿੱਛ ਹੋਵੇਗੀ। ਸੀਬੀਆਈ ਵਿਚੋਲੇ ਕ੍ਰਿਸ਼ਨੂੰ ਤੇ ਡੀਆਈਜੀ ਦੇ ਲਿੰਕਸ ਤੋਂ ਇਲਾਵਾ ਦੂਜੇ ਵਪਾਰੀਆਂ ਤੇ ਅਫ਼ਸਰਾਂ ਨਾਲ ਲਿੰਕਸ ਬਾਰੇ ਪੁੱਛਗਿੱਛ ਕਰ ਸਕਦੀ ਹੈ।

ਰਿਸ਼ਵਤ ਮਾਮਲੇ ‘ਚ ਕਾਬੂ
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ, ਚੰਡੀਗੜ੍ਹ ਨੇ 16 ਅਕਤੂਬਰ ਨੂੰ ਮੋਹਾਲੀ ਚ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ, ਚੰਡੀਗੜ੍ਹ ਦੀਆਂ ਅੱਠ ਟੀਮਾਂ ਨੇ ਇਸ ਮਾਮਲੇ ਦੇ ਸਬੰਧ ਚ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ। ਜਿਨ੍ਹਾਂ ਚ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸ਼ਾਮਲ ਸਨ। ਸੀਬੀਆਈ ਨੇ ਡੀਆਈਜੀ ਭੁੱਲਰ ਦੇ ਦਫ਼ਤਰ, ਘਰ, ਫਾਰਮ ਹਾਊਸ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ।

ਆਮਦਨ ਤੋਂ ਵੱਧ ਜਾਇਦਾਦ
ਸੀਬੀਆਈ ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਸੈਕਟਰ 40 ਵਾਲੇ ਘਰ ਤੋਂ ਕਰੀਬ 7.5 ਕਰੋੜ ਰੁਪਏ ਨਕਦ ਬਰਾਮਦ ਕੀਤੇ। 500 ਰੁਪਏ ਦੇ ਨੋਟਾਂ ਦੇ ਬੰਡਲ ਰੱਖਣ ਲਈ ਮੇਜ਼ਾਂ ਬਹੁਤ ਛੋਟੀਆਂ ਸਨ। ਇਸ ਤੋਂ ਬਾਅਦ, ਫਰਸ਼ ਤੇ ਵਿਛਾਈਆਂ ਮੈਟ ਦੀ ਵਰਤੋਂ ਕਰਕੇ ਨੋਟਾਂ ਦੀ ਗਿਣਤੀ ਕੀਤੀ ਗਈ। ਨੋਟਾਂ ਦੀ ਗਿਣਤੀ ਕਰਨ ਲਈ ਤਿੰਨ ਮਸ਼ੀਨਾਂ ਲਿਆਉਣੀਆਂ ਪਈਆਂ।

ਡੀਆਈਜੀ ਭੁੱਲਰ ਨੇ ਕਈ ਏਕੜ ਜ਼ਮੀਨ ਇਕੱਠੀ ਕੀਤੀ ਹੈ। ਉਸ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ, ਬੇਸ਼ਕੀਮਤੀ ਰੋਲੈਕਸ ਅਤੇ ਰਾਡੋ ਘੜੀਆਂ, 50 ਜਾਇਦਾਦ ਦੇ ਦਸਤਾਵੇਜ਼ ਤੇ ਬੈਂਕ ਲਾਕਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਹਨ। ਉਸ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਘੜੀਆਂ ਚੋਂ ਇੱਕ ਦੀ ਸ਼ੁਰੂਆਤੀ ਕੀਮਤ 2 ਤੋਂ 5 ਲੱਖ ਰੁਪਏ ਹੈ।

ਭੁੱਲਰ ਨੂੰ ਮਹਿੰਗੀ ਸ਼ਰਾਬ ਦਾ ਸ਼ੌਕ ਸੀ। ਲੁਧਿਆਣਾ ਦੇ ਸਮਰਾਲਾ ਸਥਿਤ ਉਸ ਦੇ ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦਾ ਭੰਡਾਰ ਮਿਲਿਆ। ਸੀਬੀਆਈ ਨੇ 108 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਚੋਂ ਕੁਝ ਦੀ ਕੀਮਤ 50,000 ਰੁਪਏ ਤੋਂ ਵੱਧ ਸੀ।

Read Latest News and Breaking News at Daily Post TV, Browse for more News

Ad
Ad