Journalism Of Hope
BREAKING NEWS
ਬਰਨਾਲਾ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ 3 ਲੜਕੀਆਂ......ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਮਲੇਸ਼ੀਆ ਤੋਂ ਬੰਬੀਹਾ ਗੈਂਗ ਨਾਲ ਜੁੜੇ 3 ਲੋੜੀਂਦੇ ਮੁਲਜ਼ਮ ਡਿਪੋਰਟ ਕਰਵਾਏ....2027 ਤੱਕ ਮਹਿੰਗੇ ਹੋ ਸਕਦੇ ਹਨ ਖਾਣ-ਪੀਣ ਦੇ ਸਾਮਾਨ, JP Morgan ਵੱਲੋਂ ਚੇਤਾਵਨੀ ਜਾਰੀ......ਬਿਹਾਰ ‘ਚ ਮਿਡ-ਡੇ ਮੀਲ ਖਾਣ ਤੋਂ ਬਾਅਦ 40 ਵਿਦਿਆਰਥਣਾਂ ਹਸਪਤਾਲ ਦਾਖ਼ਲ.....ਕੋਲਕਾਤਾ ਦੇ ਹੋਟਲ ’ਚ ਭਿਆਨਕ ਅੱਗ, 9 ਲੋਕਾਂ ਦੀ ਮੌਤ, 6 ਜ਼ਖਮੀ....ਪਾਕਿਸਤਾਨ ਦਾ ਵੱਡਾ ਦਾਅਵਾ: ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੇ 8 ਜਹਾਜ਼ ਸੁੱਟੇ.....ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ.....Hockey World Cup: ਭਾਰਤ ਲਈ ਅੱਜ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ, ਪਾਕਿਸਤਾਨ ਨਾਲ ਹੋਵੇਗਾ ਮੈਚ

ਤਾਰੀ ਬਾਬਾ ਸਮਾਲਸਰ ਦਾ ਦਿਹਾਂਤ, ਦੁਬਈ ‘ਚ ਲਏ ਆਖਰੀ ਸਾਹ, ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

Tari Baba Samalsar death; ਮਸ਼ਹੂਰ ਸੋਸ਼ਲ ਮੀਡੀਆ ਹਸਤੀ ਤਾਰੀ ਬਾਬਾ ਸਮਾਲਸਰ ਦਾ ਦਿਹਾਂਤ ਹੋ ਗਿਆ ਹੈ। ਦੁਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਜਾਣ ਦੀ ਖ਼ਬਰ ਮਿਲਦੇ ਹੀ ਪੰਜਾਬੀ ਭਾਈਚਾਰੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕੁਝ ਦਿਨਾਂ ਤੋਂ ਤਾਰੀ ਬਾਬਾ ਦੀ […]
Jaspreet Singh
By : Updated On: 19 Aug 2026 17:09:PM
ਤਾਰੀ ਬਾਬਾ ਸਮਾਲਸਰ ਦਾ ਦਿਹਾਂਤ, ਦੁਬਈ ‘ਚ ਲਏ ਆਖਰੀ ਸਾਹ, ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

Tari Baba Samalsar death; ਮਸ਼ਹੂਰ ਸੋਸ਼ਲ ਮੀਡੀਆ ਹਸਤੀ ਤਾਰੀ ਬਾਬਾ ਸਮਾਲਸਰ ਦਾ ਦਿਹਾਂਤ ਹੋ ਗਿਆ ਹੈ। ਦੁਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਜਾਣ ਦੀ ਖ਼ਬਰ ਮਿਲਦੇ ਹੀ ਪੰਜਾਬੀ ਭਾਈਚਾਰੇ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ਼ਤਿਹਾਰ

ਕੁਝ ਦਿਨਾਂ ਤੋਂ ਤਾਰੀ ਬਾਬਾ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।

ਤਾਰੀ ਬਾਬਾ ਸਮਾਲਸਰ ਉਹ ਨਾਮ ਸੀ, ਜਿਸ ਨੇ ਬਿਨਾਂ ਕਿਸੇ ਵੱਡੇ ਮੰਚ ਦੇ ਆਪਣੀ ਸਾਦਗੀ, ਦੇਸੀ ਅੰਦਾਜ਼ ਅਤੇ ਮਜ਼ਾਕੀਆ ਗੱਲਾਂ ਨਾਲ ਲੋਕਾਂ ਦੇ ਦਿਲ ਜਿੱਤ ਲਏ। ਉਨ੍ਹਾਂ ਦੀਆਂ ਵੀਡੀਓਜ਼ ਲੋਕਾਂ ਦੀ ਥਕਾਵਟ ਦੂਰ ਕਰਦੀਆਂ ਸਨ ਅਤੇ ਚਿਹਰਿਆਂ ’ਤੇ ਹਾਸਾ ਲਿਆਉਂਦੀਆਂ ਸਨ।

ਪਰ ਅੱਜ ਹਾਲਾਤ ਅਜਿਹੇ ਹਨ ਕਿ ਜੋ ਇਨਸਾਨ ਦੂਜਿਆਂ ਨੂੰ ਹਸਾਉਂਦਾ ਰਿਹਾ… ਉਹੀ ਆਪਣੇ ਜਾਣ ਨਾਲ ਲੱਖਾਂ ਲੋਕਾਂ ਦੀਆਂ ਅੱਖਾਂ ਨਮ ਕਰ ਗਿਆ।

ਤਾਰੀ ਬਾਬਾ ਸਮਾਲਸਰ ਦੇ ਦਿਹਾਂਤ ’ਤੇ ਪੰਜਾਬੀ ਕਲਾਕਾਰਾਂ, ਸੋਸ਼ਲ ਮੀਡੀਆ ਸਿਤਾਰਿਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦਾ ਹੱਸਮੁੱਖ ਅੰਦਾਜ਼ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗਾ।

Read Latest News and Breaking News at Daily Post TV, Browse for more News

Ad
Ad

Punjab District News