Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

Tarn Taran News : ਦੋਸਤ ਦੇ ਵਿਆਹ ‘ਚ ਡੀਜੇ ‘ਤੇ ਨੱਚਦੇ ਸਮੇਂ ਗੋਲੀ ਚੱਲਣ ਨਾਲ ਫ਼ੌਜੀ ਜਵਾਨ ਦੀ ਮੌਤ , 25 ਜਨਵਰੀ ਨੂੰ ਹੋਇਆ ਸੀ ਵਿਆਹ

Tarn Taran News : ਤਰਨਤਾਰਨ ਦੇ ਪਿੰਡ ਮਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਡੀਜੇ ‘ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਫ਼ੌਜੀ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਗੁਰਸੇਵਕ ਸਿੰਘ ਆਪਣੇ ਦੋਸਤ ਸਰੋਵਰ ਸਿੰਘ ਨਾਲ ਦੂਜੇ ਦੋਸਤ ਜੋਬਨਜੀਤ ਸਿੰਘ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ […]
By : Updated On: 30 Jan 2026 18:10:PM
Tarn Taran News : ਦੋਸਤ ਦੇ ਵਿਆਹ ‘ਚ ਡੀਜੇ ‘ਤੇ ਨੱਚਦੇ ਸਮੇਂ ਗੋਲੀ ਚੱਲਣ ਨਾਲ ਫ਼ੌਜੀ ਜਵਾਨ ਦੀ ਮੌਤ , 25 ਜਨਵਰੀ ਨੂੰ ਹੋਇਆ ਸੀ ਵਿਆਹ

Tarn Taran News : ਤਰਨਤਾਰਨ ਦੇ ਪਿੰਡ ਮਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਡੀਜੇ ‘ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਫ਼ੌਜੀ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਗੁਰਸੇਵਕ ਸਿੰਘ ਆਪਣੇ ਦੋਸਤ ਸਰੋਵਰ ਸਿੰਘ ਨਾਲ ਦੂਜੇ ਦੋਸਤ ਜੋਬਨਜੀਤ ਸਿੰਘ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ।

ਇਸ਼ਤਿਹਾਰ

ਉਥੇ ਖੁਸ਼ੀ ਮੌਕੇ ਹਵਾ ਵਿੱਚ ਗੋਲੀਆਂ ਚਲਾਉਣ ਮੌਕੇ ਇਕ ਗੋਲੀ ਅਚਾਨਕ ਗੁਰਸੇਵਕ ਸਿੰਘ ਦੇ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਗੁਰਸੇਵਕ ਸਿੰਘ ਦਾ ਅਪਣਾ ਵਿਆਹ ਹੋਇਆ ਸੀ। ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਅਤੇ ਸਰੋਵਰ ਸਿੰਘ ਜੋ ਕਿ ਆਪਣੇ ਦੋਸਤ ਜੋਬਨਜੀਤ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਆਏ ਸਨ।

ਉਥੇ ਡੀਜੇ ‘ਤੇ ਨੱਚਦੇ ਸਮੇਂ ਖੁਸ਼ੀ ਵਿੱਚ ਹਵਾਈ ਫਾਇਰ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ ਅਤੇ ਜਿਸ ਵਿੱਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਥਾਣਾ ਸਦਰ ਵਿਖੇ ਧਾਰਾ 304 ਤਹਿਤ ਸਰੋਵਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News