Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਨਗਰ ਕੌਂਸਲ ਤੇ ਦੁਕਾਨਦਾਰਾਂ ਵਿਚ ਤਣਾਅ, ਸੀਲਿੰਗ ਕਾਰਵਾਈ ਦੌਰਾਨ ਹੰਗਾਮਾ – ਬਾਜ਼ਾਰ ਬੰਦ ਦੀ ਚੇਤਾਵਨੀ

Punjab News: ਸੰਗਰੂਰ ਦੇ ਨਾਭਾ ਗੇਟ ਬਾਜ਼ਾਰ ਵਿੱਚ ਬੁੱਧਵਾਰ ਨੂੰ ਨਗਰ ਕੌਂਸਲ ਦੀ ਸੀਲਿੰਗ ਕਾਰਵਾਈ ਦੌਰਾਨ ਵੱਡਾ ਤਣਾਅ ਪੈਦਾ ਹੋ ਗਿਆ। ਨਗਰ ਕੌਂਸਲ ਵੱਲੋਂ ਤਿੰਨ ਦੁਕਾਨਾਂ ਨੂੰ “ਗੈਰ-ਕਾਨੂੰਨੀ ਉਸਾਰੀ” ਦੇ ਦੋਸ਼ਾਂ ‘ਤੇ ਸੀਲ ਕਰਨ ਲਈ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕੀਤਾ। ਦੁਕਾਨਦਾਰਾਂ ਨਾਲ 10 ਕੌਂਸਲਰ ਵੀ ਖੜੇ ਨਗਰ ਕੌਂਸਲ ਦੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Punjab News: ਸੰਗਰੂਰ ਦੇ ਨਾਭਾ ਗੇਟ ਬਾਜ਼ਾਰ ਵਿੱਚ ਬੁੱਧਵਾਰ ਨੂੰ ਨਗਰ ਕੌਂਸਲ ਦੀ ਸੀਲਿੰਗ ਕਾਰਵਾਈ ਦੌਰਾਨ ਵੱਡਾ ਤਣਾਅ ਪੈਦਾ ਹੋ ਗਿਆ। ਨਗਰ ਕੌਂਸਲ ਵੱਲੋਂ ਤਿੰਨ ਦੁਕਾਨਾਂ ਨੂੰ “ਗੈਰ-ਕਾਨੂੰਨੀ ਉਸਾਰੀ” ਦੇ ਦੋਸ਼ਾਂ ‘ਤੇ ਸੀਲ ਕਰਨ ਲਈ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕੀਤਾ।

ਦੁਕਾਨਦਾਰਾਂ ਨਾਲ 10 ਕੌਂਸਲਰ ਵੀ ਖੜੇ

ਨਗਰ ਕੌਂਸਲ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਸਿਰਫ਼ ਦੁਕਾਨਦਾਰ ਹੀ ਨਹੀਂ, ਬਲਕਿ ਸ਼ਹਿਰ ਦੇ 10 ਮਿਊਂਸਪਲ ਕੌਂਸਲਰ (MCs) ਵੀ ਉਨ੍ਹਾਂ ਦੇ ਸਮਰਥਨ ਵਿੱਚ ਮੌਕੇ ‘ਤੇ ਪਹੁੰਚ ਗਏ। ਦੋਵਾਂ ਧਿਰਾਂ ਵਿੱਚ ਤਕਰਾਰ ਹੋਈ ਅਤੇ ਮਾਹੌਲ ਤਣਾਅਪੂਰਨ ਬਣ ਗਿਆ।

ਦੁਕਾਨਦਾਰਾਂ ਅਤੇ ਕੌਂਸਲਰਾਂ ਨੇ ਨਗਰ ਕੌਂਸਲ ‘ਤੇ ਗੰਭੀਰ ਇਲਜ਼ਾਮ ਲਗਾਏ ਕਿ:

  • ਨਗਰ ਕੌਂਸਲ “ਬਿਨਾਂ ਕਾਰਨ” ਦੁਕਾਨਦਾਰਾਂ ਨੂੰ ਤੰਗ ਕਰ ਰਹੀ ਹੈ
  • ਰਿਸ਼ਵਤ ਨਾ ਦੇਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾਂਦੀ ਹੈ
  • ਪ੍ਰਭਾਵਸ਼ਾਲੀ ਲੋਕਾਂ ਦੀਆਂ ਗ਼ੈਰਕਾਨੂੰਨੀ ਉਸਾਰੀਆਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ

EO ਦਾ ਨੋ-ਕਮੈਂਟ, ਪੁਲਿਸ ਦੀ ਦਖ਼ਲਅੰਦਾਜ਼ੀ

ਇਸ ਬਾਰੇ ਜਦੋਂ EO ਨਗਰ ਕੌਂਸਲ ਸੰਗਰੂਰ ਤੋਂ ਪ੍ਰਤੀਕ੍ਰਿਆ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਜਦੋਂ ਹੰਗਾਮਾ ਵਧਿਆ ਤਾਂ ਪੁਲਿਸ ਨੂੰ ਹਸਤਖੇਪ ਕਰਨਾ ਪਿਆ। ਪੁਲਿਸ ਨੇ EO ਨੂੰ ਭੀੜ ਵਿਚੋਂ ਸੁਰੱਖਿਅਤ ਬਾਹਰ ਕੱਢਿਆ।

ਇੱਕ ਦੁਕਾਨ ਸੀਲ, ਦੋ ਬਚੀਆਂ – ਦੁਕਾਨਦਾਰਾਂ ਦਾ ਵਿਰੋਧ, ਬਾਜ਼ਾਰ ਬੰਦ ਹੋਣ ਦੀ ਸੰਭਾਵਨਾ

ਨਗਰ ਕੌਂਸਲ ਨੇ ਇੱਕ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਜਦੋਂ ਬਾਕੀ ਦੋ ਦੁਕਾਨਾਂ ਨੂੰ ਸੀਲ ਕਰਨ ਲਈ ਟੀਮ ਅੱਗੇ ਵਧੀ ਤਾਂ ਬਾਜ਼ਾਰ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਕਾਰਵਾਈ ਨੂੰ ਰੋਕ ਦਿੱਤਾ।

ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਗਰ ਕੌਂਸਲ ਆਪਣਾ “ਦਬਾਅ ਵਾਲਾ ਰਵੱਈਆ” ਨਹੀਂ ਰੋਕਦੀ ਤਾਂ ਪੂਰਾ ਬਾਜ਼ਾਰ ਬੰਦ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News