Ludhiana mini-truck falls into canal; ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਯਾਤਰੀਆਂ ਨਾਲ ਭਰਿਆ ਇੱਕ ਓਵਰਲੋਡ ਮਿਨੀ-ਟਰੱਕ ਫਿਸਲ ਕੇ ਸਰਹਿੰਦ ਕੈਨਾਲ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 2 ਬੱਚੇ ਵੀ ਸ਼ਾਮਲ ਹਨ, ਜਦਕਿ 2 ਹੋਰ ਲੋਕ ਅਜੇ ਵੀ ਲਾਪਤਾ ਹਨ।
ਇਹ ਦੁਖਦਾਈ ਹਾਦਸਾ ਲੁਧਿਆਣਾ ਦੇ ਮਲੇਰਕੋਟਲਾ ਰੋਡ ‘ਤੇ ਜਾਗੇਰਾ ਪੁਲ ਨੇੜੇ, ਦੇਹਲੋਂ ਪਿੰਡ ਦੇ ਕੋਲ ਰਾਤ 10 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਮੁਤਾਬਕ, ਮਿਨੀ-ਟਰੱਕ ‘ਚ ਕੁੱਲ 29 ਯਾਤਰੀ ਸਵਾਰ ਸਨ ਜੋ ਕਿਸੇ ਧਾਰਮਿਕ ਯਾਤਰਾ ਤੋਂ ਵਾਪਸ ਆ ਰਹੇ ਸਨ।
ਰੇਸਕਿਊ ਕਾਰਜ ਜਾਰੀ
ਸਥਾਨਕ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐੱਫ਼. ਦੀ ਲਗਭਗ 50 ਮੈਂਬਰਾਂ ਵਾਲੀ ਟੀਮ ਰਾਤ ਤੋਂ ਲਗਾਤਾਰ ਲਾਸ਼ਾਂ ਦੀ ਖੋਜ ਕਰ ਰਹੀ ਹੈ। ਹਾਦਸੇ ਤੋਂ ਬਾਅਦ ਤੁਰੰਤ ਰੇਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਤੇਜ਼ ਧਾਰ ਅਤੇ ਓਹਲੇ ਕਾਰਨ ਮੁਸ਼ਕਲਾਂ ਆ ਰਹੀਆਂ ਹਨ।
ਸਥਾਨਕ ਲੋਕਾਂ ਨੇ ਉਠਾਇਆ ਸਵਾਲ
ਇਸ ਰੂਟ ‘ਤੇ ਪਹਿਲਾਂ ਵੀ ਇਨ੍ਹਾਂ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇੱਕ ਕਾਰ ਇਥੇ ਡਿੱਗੀ ਸੀ, ਜਿਸ ‘ਚ ਕਈ ਜਾਨਾਂ ਗਵਾਉਣੀਆਂ ਪਈਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਸਿਰਹਿੰਦ ਕੈਨਾਲ ਦੇ ਆਸ-ਪਾਸ ਕੋਈ ਵੀ ਮਜਬੂਤ ਸੁਰੱਖਿਆ ਉਪਕਰਨ ਜਾਂ ਬੈਰੀਕੇਡ ਨਹੀਂ ਹਨ, ਜਿਸ ਕਰਕੇ ਇਹ ਹਾਦਸੇ ਵਾਪਰ ਰਹੇ ਹਨ।