ਹਿਮਾਚਲ ‘ਚ ਭਿਆਨਕ ਸੜਕ ਹਾਦਸਾ, ਪਿਕਅੱਪ ਗੱਡੀ ਖੱਡ ‘ਚ ਡਿੱਗੀ, 6 ਲੋਕਾਂ ਦੀ ਮੌਕੇ ‘ਤੇ ਮੌਤ
Tragic accident in Shimla; ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਰਾਮਪੁਰ ਉਪਮੰਡਲ ਦੇ ਤਹਿਤ ਤਕਲੇਚ ਚੌਕੀ ਖੇਤਰ ਦੇ ਉਰਮਣ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਦੁੱਧ ਵਾਲੀ ਪਿਕਅੱਪ ਗੱਡੀ (HP06B-2420) ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਪਿਕਅੱਪ ਤਕਲੇਚ ਤੋਂ ਕਾਸ਼ਾਪਾਟ ਵੱਲ ਜਾ ਰਹੀ ਸੀ। ਗੱਡੀ ਵਿੱਚ 5 ਮਰਦ ਅਤੇ 1 ਔਰਤ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ-ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾਂ ਦੀ ਪਛਾਣ
ਅਭਿਸ਼ੇਕ ਸਨੀ (23) ਪੁੱਤਰ ਨਰਸਿੰਘ ਸਨੀ, ਪਿੰਡ ਸ਼ਰਨਾਲ, ਡਾਕਘਰ ਕਾਸ਼ਾਪਾਟ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ।
ਲਾਇਕ ਰਾਮ (56) ਪੁੱਤਰ ਮਾਗੂ ਰਾਮ, ਪਿੰਡ ਪਾਠ, ਡਾਕਘਰ ਕਾਸ਼ਾਪਾਟ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ।
ਅਸ਼ੋਕ ਜੈਨ (32) ਪੁੱਤਰ ਧਿਆਨ ਜੈਨ, ਪਿੰਡ ਛਲਟਾ, ਡਾਕਘਰ ਕਾਸ਼ਾਪਾਟ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ (ਡਰਾਈਵਰ)।
ਨਿਤੀਨ (23) ਪੁੱਤਰ ਮੈਨ ਸਿੰਘ ਜੈਨ, ਪਿੰਡ ਛਲਟਾ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ।
ਆਸ਼ਾ ਕੁਮਾਰੀ, ਪਤਨੀ ਸਤਿਆ ਪ੍ਰਕਾਸ਼, ਪਿੰਡ ਕੁਵਾਣੂ, ਡਾਕਘਰ ਬਿਸ਼ਲਾਧਾਰ, ਤਹਿਸੀਲ ਆਨੀ, ਜ਼ਿਲ੍ਹਾ ਕੁੱਲੂ।
ਯੁਗਲ, ਪੁੱਤਰ ਸਤਿਆ ਪ੍ਰਕਾਸ਼, ਪਿੰਡ ਕੁਵਾਣੂ, ਡਾਕਘਰ ਬਿਸ਼ਲਾਧਾਰ, ਤਹਿਸੀਲ ਆਨੀ, ਜ਼ਿਲ੍ਹਾ ਕੁੱਲੂ।
ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਰਾਮਪੁਰ ਅਤੇ ਆਨੀ ਖੇਤਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ।