Banner
Banner

ਭਲਕੇ ਚੰਡੀਗੜ੍ਹ ‘ਚ ਹੋਵੇਗੀ BBMB ਦੀ 258ਵੀਂ ਮੀਟਿੰਗ, 4 ਰਾਜਾਂ ਦੇ ਅਧਿਕਾਰੀ ਤੇ ਕੇਂਦਰ ਸਰਕਾਰ ਦੇ ਜੋਆਇੰਟ ਸੈਕਟਰੀ ਹੋਣਗੇ ਸ਼ਾਮਿਲ

BBMB Meeting: ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਭਾਖੜਾ ਬਿਆਸ ਭਵਨ ‘ਚ ਹੋਵੇਗੀ। ਜਾਣਕਾਰੀ ਮੁਤਾਬਿਕ ਇਸ ਮੀਟਿੰਗ ‘ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ […]
Jaspreet Singh
By : Updated On: 30 Oct 2025 12:10:PM
ਭਲਕੇ ਚੰਡੀਗੜ੍ਹ ‘ਚ ਹੋਵੇਗੀ BBMB ਦੀ 258ਵੀਂ ਮੀਟਿੰਗ, 4 ਰਾਜਾਂ ਦੇ ਅਧਿਕਾਰੀ ਤੇ ਕੇਂਦਰ ਸਰਕਾਰ ਦੇ ਜੋਆਇੰਟ ਸੈਕਟਰੀ ਹੋਣਗੇ ਸ਼ਾਮਿਲ

BBMB Meeting: ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਭਾਖੜਾ ਬਿਆਸ ਭਵਨ ‘ਚ ਹੋਵੇਗੀ। ਜਾਣਕਾਰੀ ਮੁਤਾਬਿਕ ਇਸ ਮੀਟਿੰਗ ‘ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।

BBMB ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨਿਫਰ ਡੌਗਜ਼ ਦੀ ਤਾਇਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਲ ਹਨ।

ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19-ਬੀ ਵਿੱਚ ਸਥਿਤ ਦਫ਼ਤਰ ਦੇ ਗੇਟ ‘ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸੱਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ।

Read Latest News and Breaking News at Daily Post TV, Browse for more News

Ad
Ad