ਗੱਡੀ ‘ਚ 2500 ਦਾ ਤੇਲ ਪਵਾ ਕੇ ਰਫੂ ਚੱਕਰ ਹੋਏ, ਪੰਪ ਵਾਲੇ ਨੇ ਸੂਚਨਾ ਦੇਣ ਵਾਲੇ ਲਈ ਰੱਖ ਦਿੱਤਾ ਇਨਾਮ
Punjab News; ਧਾਰੀਵਾਲ ਦੇ ਨਜ਼ਦੀਕੀ ਪਿੰਡ ਭੂੰਬਲੀ ਪੈਟਰੋਲ ਪੰਪ ਤੋਂ ਜਿਪਸੀ ਸਵਾਰ ਨੌਜਵਾਨ 2450 ਰੁਪਏ ਦਾ ਤੇਲ ਪਵਾ ਕੇ ਰਫੂ ਚੱਕਰ ਹੋ ਗਏ। ਹਾਲਾਂਕਿ ਉਨਾਂ ਦੀ ਅਤੇ ਗੱਡੀ ਦੀ ਤਸਵੀਰ ਸਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਤੇ ਪੈਟਰੋਲ ਪੰਪ ਦੇ ਮਾਲਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੀ […]
By :
Jaspreet Singh
Updated On: 13 Jul 2025 17:54:PM
Punjab News; ਧਾਰੀਵਾਲ ਦੇ ਨਜ਼ਦੀਕੀ ਪਿੰਡ ਭੂੰਬਲੀ ਪੈਟਰੋਲ ਪੰਪ ਤੋਂ ਜਿਪਸੀ ਸਵਾਰ ਨੌਜਵਾਨ 2450 ਰੁਪਏ ਦਾ ਤੇਲ ਪਵਾ ਕੇ ਰਫੂ ਚੱਕਰ ਹੋ ਗਏ। ਹਾਲਾਂਕਿ ਉਨਾਂ ਦੀ ਅਤੇ ਗੱਡੀ ਦੀ ਤਸਵੀਰ ਸਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਤੇ ਪੈਟਰੋਲ ਪੰਪ ਦੇ ਮਾਲਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੀ ਸੂਚਨਾ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਦੇਣ ਦੀ ਕੋਸ਼ਿਸ਼ ਨਾ ਵੀ ਕਰ ਦਿੱਤੀ ਹੈ ਤਾਂ ਜੋ ਇਹ ਦੁਬਾਰਾ ਅਜਿਹੀ ਹਰਕਤ ਨਾ ਕਰ ਸਕਣ।
ਪੈਟਰੋਲ ਪੰਪ ਮਾਲਕ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਪੈਟਰੋਲ ਪਾਉਣ ਤੋਂ ਬਾਅਦ ਗੂਗਲ ਪੇਅ ਰਾਹੀ ਪੇਮੈਂਟ ਕਰਨ ਦਾ ਝੂਠਾ ਡਰਾਮਾ ਵੀ ਕੀਤਾ ਗਿਆ ਸੀ ਤੇ ਪੈਟਰੋਲ ਪਾਉਣ ਤੋਂ ਬਾਅਦ ਤੁਰੰਤ ਉਥੋਂ ਫਰਾਰ ਹੋ ਗਏ।