ਇਮੀਗਰੇਸ਼ਨ ਮਾਲਿਕ ‘ਤੇ ਚੱਲੀ ਗੋਲੀ ਦਾ ਮਾਮਲਾ ਨਿਕਲਿਆ ਫਰਜ਼ੀ, ਪੁਲਿਸ ਨੇ ਕੀਤਾ ਪਰਦਾਫਾਸ਼
Fake Encounter Travel agent in Ferozepur; ਫਿਰੋਜ਼ਪੁਰ ਵਿੱਚ ਟਰੈਵਲ ਏਜੇਂਟ ਦੇ ਮਾਲਿਕ ਉੱਪਰ ਚੱਲੀ ਗੋਲੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਦੀ ਜਾਂਚ ‘ਚ ਜੁਟੀ ਪੁਲਿਸ ਨੇ ਇਸ ਮਾਮਲੇ ਦੀ ਅਸਲ ਸਚਾਈ ਦਾ ਪਰਦਾਫਾਸ਼ ਕੀਤਾ, ਜਿਸ ‘ਚ ਪੁਲਿਸ ਨੇ ਟ੍ਰੈਵਲ ਏਜੇਂਟ ਦੀ ਇਸ ਘਟਨਾ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੱਸਿਆ ਹੈ।
ਜੀ ਹਾਂ! ਆਪਣੀ ਹੀ ਮੌਤ ਦੀ ਝੂਠੀ ਸਾਜ਼ਿਸ਼ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇਮੀਗ੍ਰੇਸ਼ਨ ਸੈਂਟਰ ਮਾਲਕ ਵੱਲੋਂ ਆਪਣੇ ਹੀ ਕਤਲ ਦੀ ਸਾਜਿਸ਼ ਦਾ ਡਰਾਮਾ ਰਚਿਆ ਗਿਆ ,1 ਅਗਸਤ ਨੂੰ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਦੋ ਨਕਾਬਪੋਸ਼ ਮੋਟਰਸਾਈਕਲ ਬਦਮਾਸ਼ਾਂ ਨੇ ਇਕ ਟਰੈਵਲ ਏਜੇਂਟ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ ਨੇ ਅਤੇ ਜਖਮੀ ਟਰੈਵਲ ਰਾਹੁਲ ਕੱਕੜ ਨੇ ਐਸਐਸਪੀ ਨੂੰ ਫ਼ੋਨ ਕਰਕੇ ਇਹ ਇਤਲਾਹ ਦਿੰਦਾ ਹੈ ਕਿ ਉਸ ਨੂੰ ਦੋ ਮੋਟਰਸਾਈਕਲ ਨਕਾਬ ਪੋਸ਼ ਗੋਲੀ ਮਾਰ ਕੇ ਫਰਾਰ ਹੋ ਗਏ ਹਨ।
ਇਹ ਸਾਰੀ ਸਚਾਈ ਤੋਂ ਉਦੋਂ ਪਰਦਾ ਚੁਕਿਆ ਗਿਆ ਜਦੋਂ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਤਸਵੀਰਾਂ ਦੀ ਜਾਂਚ ਕੀਤੀ ਗਈ ,ਤਾਂ ਵਾਰਦਾਤ ਨਾਲ ਸੰਬੰਧਤ ਤਸਵੀਰਾਂ ‘ਚ ਅਜਿਹੀਆ ਪੁਲਿਸ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਜੋ ਟਰੈਵਲ ਏਜੇਂਟ ਵਲੋਂ ਇਤਲਾਹ ਦਿੱਤੀ ਗਈ ਸੀ। ਜਦੋਂ ਮੁਲਜ਼ਮ ਏਜੇਂਟ ਦੀ ਫੋਨ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਦੇਖਿਆ ਗਿਆ ਕਿ ਵਾਰਦਾਤ ਵਾਲੀ ਥਾਂ ‘ਤੇ ਉਹ ਮੌਜੂਦ ਹੀ ਨਹੀਂ ਸੀ। ਆਰੋਪੀ ਇਮੀਗਰੇਸ਼ਨ ਸੈਂਟਰ ਦੇ ਮਾਲਕ ਰਾਹੁਲ ਕੱਕੜ ਨੇ ਐਸਐਸਪੀ ਨੂੰ ਫੋਨ ਕਰਕੇ ਖੁਦ ਹੀ ਆਪਣਾ ਜੁਰਮ ਕਬੂਲ ਕੀਤਾ ਹੈ ਅਤੇ ਸਾਰੀ ਕਹਾਣੀ ਤੋਂ ਪਰਦਾ ਚੱਕਿਆ ਹੈ ਕਿ ਕਿਸ ਤਰ੍ਹਾਂ ਉਸਨੇ ਆਪਣੇ ਹੀ ਕਤਲ ਦੀ ਫਰਜੀ ਸਾਜ਼ਿਸ਼ ਦਾ ਡਰਾਮਾ ਰਚਿਆ ਸੀ ਹੁਣ ਇਹ ਖੁਦ ਸ਼ਾਤਰ ਟਰੈਵਲ ਏਜੇਂਟ ਦੀ ਪੁਲਿਸ ਭਾਲ ਵਿੱਚ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।