ਪੰਚਾਇਤ ਤੋਂ ਨਗਰ ਕੌਂਸਲ ਬਣਾਉਣ ਦੀ ਨਾਕਾਮ ਕੋਸ਼ਿਸ਼ ਨੇ ਅਟਕਾਈਆਂ ਪੰਚਾਇਤੀ ਚੋਣਾਂ, ਰੁਕਿਆ ਵਿਕਾਸ
Punjab News; ਜ਼ਿਲ੍ਹਾ ਗੁਰਦਾਸਪੁਰ ‘ਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ 27 ਜੁਲਾਈ ਨੂੰ ਚੌਣਾਂ ਹੋਣ ਜਾ ਰਹੀਆਂ ਹਨ ਪਰ ਅਜਿਹੇ ਵਿੱਚ ਗੱਲ ਕਲਾਨੌਰ ਦੀ ਕਰੀਏ ਤਾਂ ਪਿਛਲੇ 12 ਸਾਲਾਂ ਤੋਂ ਕਲਾਨੌਰ ਬਲਾਕ ਦੀਆਂ ਛੇ ਪੰਚਾਇਤਾਂ ਦੇ ਸਰਪੰਚਾ ਤੇ 45 ਦੇ ਕਰੀਬ ਮੈਂਬਰਾਂ ਦੀਆਂ ਚੋਣਾਂ ਨਹੀਂ ਹੋਈਆਂ ਹਨ । ਮਾਮਲਾ 12 ਸਾਲ ਪਹਿਲਾਂ ਕਲਾਨੌਰ ਦੀਆਂ ਪੰਚਾਇਤਾਂ ਨੂੰ ਮਿਲਾ ਕੇ ਨਗਰ ਪਾਲਿਕਾ ਬਣਾਉਣ ਦੀ ਕੀਤੀ ਗਈ ਨਾਕਾਮ ਕੋਸ਼ਿਸ਼ ਕਾਰਨ ਅਟਕਿਆ ਹੈ। ਨਗਰ ਕੌਂਸਲ ਬਣੀ ਨਹੀਂ ਤੇ ਸਰਪੰਚੀ ਦੀਆਂ ਚੋਣਾਂ ਵੀ ਨਹੀਂ ਹੋ ਰਹੀਆਂ ਜਿਸ ਕਾਰਨ ਹਲਕੇ ਦਾ ਵਿਕਾਸ ਅਟਕਿਆ ਪਿਆ ਹੈ।
ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੋਤ ਸਿੰਘ ਬਾਠ ਅਤੇ ਬਲਾਕ ਇਨਚਾਰਜ ਇੰਦਰਜੀਤ ਨੇ ਦੱਸਿਆ ਕਿ ਕਲਾਨੌਰ ਚ ਬੀਤੇ 12 ਸਾਲ ਤੋਂ ਸਰਪੰਚੀ ਦੀ ਇਲੈਕਸ਼ਨ ਨਹੀਂ ਹੋਈ ਜਿਸ ਕਾਰਨ ਕਾਫੀ ਸਹੂਲਤਾਂ ਤੋਂ ਵਾਂਝਾ ਪਿਆ ਹੈ ਕਲਾਨੌਰ ਉਨਾਂ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ 27 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਾਲ ਕਲਾਨੌਰ ਦੀਆਂ ਵੀ ਚੋਣਾਂ ਕਰਵਾਈਆਂ ਜਾਣ ।
ਓਧਰ ਜਦੋ ਇਸ ਸੰਬੰਧੀ ADC ਪੰਚਾਇਤ ਗੁਰਪ੍ਰੀਤ ਸਿੰਘ ਗਿੱਲ ਨਾਲ਼ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਲਾਨੌਰ ਪੰਜਾਬ ਦੀ ਸਬ ਤੋਂ ਵੱਡੀ ਪੰਚਾਇਤ ਹੈ ਅਤੇ ਹੁਣ ਇਸ ਦੀਆਂ 6 ਪੰਚਾਇਤਾਂ ਬਣ ਚੁੱਕਿਆ ਹਨ ਪਰ ਇਸ ਮਸਲੇ ਸਮੇ ਇਸ ਦੀ ਨਗਰ ਕੌਂਸਲ ਬਣ ਗਈ ਸੀ ਉਹ ਦੁਬਾਰਾ ਫਿਰ ਰੱਦ ਕਰ ਦਿੱਤੀ ਗਈ ਸੀ,ਜਿਸਦੇ ਚੱਲਦੇ ਹੁਣ ਇਸ ਮਾਮਲੇ ਬਾਰੇ ਪੰਜਾਬ ਦੇ ਚੋਣ ਕਮਿਸਨ ਨੂੰ ਪੱਤਰ ਲਿੱਖਿਆ ਹੈ।