ਦੀਵਾਲੀ ਤੋਂ ਪਹਿਲਾਂ ਹੀ ਮੁਆਵਜਾ ਰਾਸ਼ੀ ਲੋਕਾਂ ਤੱਕ ਪੁੱਜਦਾ ਕਰਕੇ ਮਾਨ ਸਰਕਾਰ ਨੇ ਕੀਤਾ ਵਾਅਦਾ ਪੂਰਾ- ਲਾਲ ਚੰਦ ਕਟਾਰੂਚੱਕ
Punjab Floods Relief fund; ਅੱਜ ਹੜ੍ਹ ਪੀੜਤ ਪਰਿਵਾਰਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਲਈ ਪਿੰਡ ਮਾਖਨਪੁਰ ਅਤੇ ਰਕਵਾਲ ਵਿਖੇ ਵੱਖ ਵੱਖ ਸਮਾਰੋਹ ਆਯੋਜਿਤ ਕੀਤੇ ਗਏ। ਸਮਾਰੋਹ ਵਿੱਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੋਰ ਮੁੱਖ ਮਹਿਮਾਨ ਹਾਜ਼ਰ ਹੋਏ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਹੜ੍ਹਾਂ ਦੀ ਮਾਰ ਕਰਕੇ ਪੂਰੇ ਪੰਜਾਬ ਅੰਦਰ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਵੀ 82 ਪਿੰਡਾਂ ਅੰਦਰ ਹੜ੍ਹਾਂ ਦੇ ਕਾਰਨ ਫਸਲਾਂ ਪ੍ਰਭਾਵਿੱਤ ਹੋਈਆਂ, ਲੋਕਾਂ ਦੇ ਘਰ ਟੂੱਟ ਗਏ, ਪਸੂ ਧੰਨ ਦਾ ਨੁਕਸਾਨ ਹੋਇਆ, ਲੋਕਾਂ ਨੂੰ ਜਾਨਾਂ ਵੀ ਗਵਾਣੀਆਂ ਪਈਆਂ, ਆਦਿ ਹੋਰ ਵੀ ਕਈ ਤਰ੍ਹਾਂ ਦਾ ਖੇਤਰ ਅੰਦਰ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਦੇ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਘੋਸਣਾ ਕੀਤੀ ਸੀ ਕਿ ਦੀਵਾਲੀ ਤੋਂ ਪਹਿਲਾ ਪਹਿਲਾ ਫਸਲਾਂ ਦਾ ਮੁਆਵਜਾਂ ਲੋਕਾਂ ਤੱਕ ਪੁਜਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾ ਪਹਿਲਾ ਹੀ ਵਿਧਾਨ ਸਭਾ ਹਲਕਾ ਭੋਆ ਦੇ 21 ਪਿੰਡਾਂ ਅੰਦਰ ਫਸਲਾਂ ਦੇ ਮੁਆਵਜੇ ਦੀ ਵੰਡ ਕੀਤੀ ਜਾਵੇਗੀ ਅਤੇ ਬਾਕੀ ਪਿੰਡਾਂ ਨੂੰ ਵੀ ਆਉਂਣ ਵਾਲੇ ਦਿਨ੍ਹਾਂ ਦੇ ਅੰਦਰ ਫਸਲਾਂ ਦਾ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਇੱਕ ਸਮਾਰੋਹ ਦੋਰਾਨ 31 ਲੱਖ ਰੁਪਏ ਦੀ ਵੰਡ ਕੀਤੀ ਸੀ ਅਤੇ ਅੱਜ 9 ਪਿੰਡਾਂ ਦੇ ਅੰਦਰ 1 ਕਰੋੜ 67 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੀ ਵੰਡ ਪਿੰਡ ਮਾਖਨਪੁਰ, ਗੱਜੂ ਜਗੀਰ, ਗੱਜੂ ਖਾਲਸਾ, ਢੀਂਡਾ, ਜੈਤਪੁਰ, ਰਕਵਾਲ, ਛੰਨੀ ਗੁਜਰਾਂ, ਬਰਮਾਲ ਜੱਟਾਂ ਆਦਿ ਪਿੰਡਾਂ ਅੰਦਰ ਫਸਲਾਂ ਦੇ ਮੁਆਵਜੇ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਤੱਕ ਦੀਵਾਲੀ ਤੋਂ ਪਹਿਲਾ ਮੁਆਵਜੇ ਦੀ ਰਾਸ਼ੀ ਪੁੱਜਦਾ ਕਰਕੇ ਅਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਹੋਰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਵੀ ਬਣਦੀ ਮੁਆਵਜਾ ਰਾਸ਼ੀ ਦਿੱਤੀ ਜਾਵੇਗੀ।