ਖ਼ਤਮ ਹੋਈ ਪੰਜਾਬ ਵਿਧਾਨਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੀ ਕਾਰਵਾਈ, ਇਹ 6 ਬਿੱਲ ਕੀਤੇ ਗਏ ਪਾਸ….

Punjab Assembly Special Session; ਪੰਜਾਬ ਵਿਧਾਨਸਭਾ ਦਾ ਦੋ ਰੋਜ਼ਾ ਸਪੈਸ਼ਲ ਸੈਸ਼ਨ ਹੰਗਾਮੇ ਵਿਚਾਲੇ ਸੈਸ਼ਨ ਦੇ ਆਖਰੀ ਦਿਨ 6 ਬਿੱਲ ਪਾਸ ਕੀਤੇ ਗਏ,ਜਿਸ ‘ਚ ਪੰਜਾਬ ਬੀਜ਼ ਸੋਧ ਬਿੱਲ, ਰਾਇਟ ਟੂ ਬਿਜ਼ਨੈੱਸ ਸੋਧ ਬਿੱਲ ਤੇ GST ਸੋਧ ਬਿੱਲ ਨੂੰ ਮਨਜ਼ੂਰੀ ਮਿਲੀ। ਇਸਦੇ ਨਾਲ ਹੀ ਪੰਜਾਬ ਪੁਨਰਵਾਸ ਸੋਧ ਬਿੱਲ, ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿੱਲ, ਪੰਜਾਬ ਟਾਊਨ ਇੰਪਰੂਵਮੈਂਟ ਸੋਧ ਬਿੱਲ ਪਾਸ ਕੀਤੇ।
15 ਅਕਤੂਬਰ ਤੋਂ ਮੁਆਵਜ਼ਾ ਦੇਣਾ ਸ਼ੁਰੂ
ਸੀਐਮ ਮਾਨ ਨੇ ਕਿਹਾ ਕਿ 20 ਅਕਤੂਬਰ ਤੋਂ ਦੀਵਾਲੀ ਹੈ। ਅਸੀਂ 15 ਅਕਤੂਬਰ ਤੋਂ ਲੋਕਾਂ ਨੂੰ ਫਸਲਾਂ, ਪਸ਼ੂਆਂ, ਘਰਾਂ ਤੇ ਹੋਰ ਚੀਜ਼ਾਂ ਲਈ ਮੁਆਵਜ਼ੇ ਦੇ ਚੈੱਕ ਜਾਰੀ ਕਰਨੇ ਸ਼ੁਰੂ ਕਰ ਦੇਵਾਂਗੇ। ਵਿਸ਼ੇਸ਼ ਤੌਰ ‘ਤੇ ਗਿਰਦਾਵਰੀ ਕੀਤੀ ਜਾਵੇਗੀ। ਪ੍ਰਤੀ ਏਕੜ ਰੇਤ ਹਟਾਉਣ ਲਈ 7200 ਰੁਪਏ ਦਿੱਤੇ ਜਾਣਗੇ। ਕੁੱਝ ਜ਼ਮੀਨਾਂ ਰੁੱੜ ਗਈਆਂ। ਉਸ ਦੇ ਲਈ 18,800 ਰੁਪਏ ਦਿੱਤੇ ਜਾਣਗੇ।
ਸੀਐਮ ਨੇ ਬਚਾਅ ਕਾਰਜਾਂ ਲਈ ਟੀਮਾਂ ਦਾ ਕੀਤਾ ਧੰਨਵਾਦ
ਸੀਐਮ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਦਦ ਲਈ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਐਨਡੀਆਰਐਫ, ਐਸਡੀਆਰਐਫ, ਭਾਰਤੀ ਫੌਜ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ, ਵਰਕਰਾਂ, ਐਨਜੀਓਜ਼, ਸਿੰਗਰਸ, ਅਦਾਕਾਰਾਂ ਤੇ ਆਮ ਲੋਕਾਂ ਦਾ ਧੰਨਵਾਦ ਕੀਤਾ।