Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਪੰਜਾਬ ਦੀ ਸਿੱਖ ਜਵਾਨੀ ਨੇ ਨਿਸ਼ਾਨ ਸਾਹਿਬ ਦੇ ਝੰਡੇ ਹੇਠਾਂ ਮਦਦ ਲਈ ਪਹੁੰਚਾਇਆ ਹੱਥ” — ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ,ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਹਾਲ ਹੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੌਰੇ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕਿਆਂ ਦੀ ਭਿਆਨਕ ਤਸਵੀਰ ਪੇਸ਼ ਕੀਤੀ ਅਤੇ ਸਰਕਾਰ ਦੀ ਬੇਹਿਸੀ ’ਤੇ ਸਵਾਲ ਖੜੇ ਕੀਤੇ। ਕਈ ਪਿੰਡਾਂ ਵਿੱਚ ਅਜੇ ਵੀ ਪਾਣੀ ਖੜਾ ਹੈ, ਖੇਤਾਂ ਦੀਆਂ […]
adm6txtr8
By : Published: 04 Sep 2025 12:50:PM
ਪੰਜਾਬ ਦੀ ਸਿੱਖ ਜਵਾਨੀ ਨੇ ਨਿਸ਼ਾਨ ਸਾਹਿਬ ਦੇ ਝੰਡੇ ਹੇਠਾਂ ਮਦਦ ਲਈ ਪਹੁੰਚਾਇਆ ਹੱਥ” — ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ,ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਹਾਲ ਹੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੌਰੇ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕਿਆਂ ਦੀ ਭਿਆਨਕ ਤਸਵੀਰ ਪੇਸ਼ ਕੀਤੀ ਅਤੇ ਸਰਕਾਰ ਦੀ ਬੇਹਿਸੀ ’ਤੇ ਸਵਾਲ ਖੜੇ ਕੀਤੇ।

ਇਸ਼ਤਿਹਾਰ

ਕਈ ਪਿੰਡਾਂ ਵਿੱਚ ਅਜੇ ਵੀ ਪਾਣੀ ਖੜਾ ਹੈ, ਖੇਤਾਂ ਦੀਆਂ ਫਸਲਾਂ ਨਸ਼ਟ ਹੋ ਚੁੱਕੀਆਂ ਹਨ, ਲੋਕਾਂ ਦੇ ਪਸ਼ੂ ਮਰ ਚੁੱਕੇ ਹਨ ਤੇ ਕਈ ਘਰਾਂ ਦੀ ਹਾਲਤ ਖਸਤਾ ਬਣੀ ਹੋਈ ਹੈ। “ਪਾਣੀ ਕਿੱਥੇ ਕਿੱਥੇ ਉਤਰੇਆ, ਪਰ ਹਾਲਾਤ ਹਜੇ ਵੀ ਠੀਕ ਨਹੀਂ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਸਿੱਖ ਜਵਾਨੀ ਨੇ ਮੋਚਾ ਸੰਭਾਲ ਲਿਆ ਹੈ,” ਉਨ੍ਹਾਂ ਦੱਸਿਆ।

ਪੰਜਾਬ ਤੋਂ ਹੀ ਨਹੀਂ, ਬਲਕਿ ਪੰਜਾਬ ਤੋਂ ਬਾਹਰੋਂ ਵੀ ਸੇਵਾਦਾਰਾਂ ਦੀਆਂ ਟੀਮਾਂ ਗੁਰੂ ਦੇ ਨਿਸ਼ਾਨ ਸਾਹਿਬ ਹੇਠਾਂ ਮਦਦ ਲਈ ਪਹੁੰਚ ਰਹੀਆਂ ਹਨ। ਜਿੱਥੇ ਰਾਸ਼ਨ, ਦੁੱਧ, ਦਵਾਈਆਂ ਤੇ ਪਸ਼ੂਆਂ ਲਈ ਚਾਰਾ ਤੁਰੰਤ ਪਹੁੰਚਾਇਆ ਜਾ ਰਿਹਾ ਹੈ, ਉੱਥੇ ਨੌਜਵਾਨਾਂ ਵੱਲੋਂ ਪਾਣੀ ਦੇ ਰੋਖ ਨੂੰ ਰੋਕਣ ਲਈ ਬੰਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਉਨ੍ਹਾਂ ਨੇ ਅਫਸੋਸ ਜਤਾਇਆ ਕਿ ਪ੍ਰਸ਼ਾਸਨਕ ਅਧਿਕਾਰੀ ਮੌਕੇ ’ਤੇ ਦਿਖਾਈ ਨਹੀਂ ਦਿੱਤੇ। “ਮੈਂ ਕਿਸੇ ਪਿੰਡ ਵਿਚ ਕੋਈ ਅਧਿਕਾਰੀ ਨਹੀਂ ਵੇਖਿਆ। ਗੁਰੂ ਹੀ ਲੋਕਾਂ ਦੀ ਬਾਂਹ ਫੜਦੇ ਵੇਖੇ।” ਉਨ੍ਹਾਂ ਦੱਸਿਆ ਕਿ ਹਰਿਆਣੇ ਵਿਚ ਹੜ੍ਹ ਤੋਂ ਪਹਿਲਾਂ ਲੋਕਾਂ ਨੂੰ ਅਗਾਹ ਕਰ ਦਿੱਤਾ ਗਿਆ ਸੀ, ਪਰ ਪੰਜਾਬ ਵਿਚ ਇਹ ਨਿਭਾਉ ਨਹੀਂ ਹੋ ਸਕਿਆ।

ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪੀੜਤਾਂ ਲਈ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰੇ ਅਤੇ ਲੋਕਾਂ ਦੀ ਸਿੱਧੀ ਸਾਰ ਲਏ। ਉਨ੍ਹਾਂ ਨੇ ਮੁਕੱਦਸ ਅਰਦਾਸ ਕਰਦਿਆਂ ਆਖਿਆ ਕਿ “ਸੱਚੇ ਪਾਤਸ਼ਾਹ ਪੰਜਾਬ ਨੂੰ, ਸਾਡੇ ਪੰਥ ਨੂੰ ਅਤੇ ਸਿੱਖ ਜਵਾਨੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।”ਸਿੱਖ ਨੌਜਵਾਨਾਂ ਦੀ ਭੂਮਿਕਾ ਦੀ ਸਿਫਤ ਕਰਦੇ ਹੋਏ ਉਨ੍ਹਾਂ ਆਖਿਆ, “ਜਿੱਥੇ ਵੱਡੀਆਂ ਟੀਮਾਂ ਪਹੁੰਚਣ ਤੋਂ ਡਰਦੀਆਂ ਹਨ, ਉਥੇ ਸਿੱਖ ਨੌਜਵਾਨ ਗੁਰੂ ਦੇ ਜੈਕਾਰੇ ਲਾਉਂਦੇ ਮਦਦ ਲਈ ਪਹੁੰਚ ਰਹੇ ਹਨ। ਇਹ ਉੱਡਦਾ ਨਹੀਂ, ਚੜ੍ਹਦੀ ਕਲਾ ਵਾਲਾ ਪੰਜਾਬ ਹੈ।”

Read Latest News and Breaking News at Daily Post TV, Browse for more News

Ad
Ad

Punjab District News