Banner
Banner

ਅੰਮ੍ਰਿਤਸਰ ਬਟਾਲਾ ਰੋਡ ‘ਤੇ ਹੋਂਡਾ ਏਜੰਸੀ ‘ਚ ਚੋਰੀ, ਸ਼ਟਰ ਤੋੜ ਦਿੱਤਾ ਵਾਰਦਾਤ ਨੂੰ ਅੰਜਾਮ

Amritsar Batala Road Accident: ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਅਨੇਜਾ ਹੋਂਡਾ ਏਜੰਸੀ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਏਜੰਸੀ ਦੇ ਸ਼ੋਰੂਮ ਮੈਨੇਜਰ ਮਨਜਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸਕਿਉਰਟੀ ਗਾਰਡ ਵੱਲੋਂ ਫੋਨ ਆਇਆ ਕਿ ਸ਼ੋਰੂਮ ਵਿੱਚ ਚੋਰੀ ਹੋ ਗਈ ਹੈ। ਇਸ ਤੋਂ ਬਾਅਦ ਉਹ ਤੁਰੰਤ ਮੌਕੇ […]
Khushi
By : Updated On: 17 Jan 2026 15:17:PM
ਅੰਮ੍ਰਿਤਸਰ ਬਟਾਲਾ ਰੋਡ ‘ਤੇ ਹੋਂਡਾ ਏਜੰਸੀ ‘ਚ ਚੋਰੀ, ਸ਼ਟਰ ਤੋੜ ਦਿੱਤਾ ਵਾਰਦਾਤ ਨੂੰ ਅੰਜਾਮ

Amritsar Batala Road Accident: ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਅਨੇਜਾ ਹੋਂਡਾ ਏਜੰਸੀ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਏਜੰਸੀ ਦੇ ਸ਼ੋਰੂਮ ਮੈਨੇਜਰ ਮਨਜਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸਕਿਉਰਟੀ ਗਾਰਡ ਵੱਲੋਂ ਫੋਨ ਆਇਆ ਕਿ ਸ਼ੋਰੂਮ ਵਿੱਚ ਚੋਰੀ ਹੋ ਗਈ ਹੈ। ਇਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਨਜਿੰਦਰ ਸਿੰਘ ਮੁਤਾਬਕ ਚੋਰ ਪਿੱਛੇ ਵਾਲੀ ਵਰਕਸ਼ਾਪ ਸਾਈਡ ਤੋਂ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਇਆ।

ਅੰਦਰ ਆ ਕੇ ਚੋਰ ਨੇ ਸ਼ੋਰੂਮ ਦੇ ਗਲੀ ਵਾਲੇ ਸ਼ਟਰ ਨੂੰ ਵੀ ਕੱਟਿਆ ਅਤੇ ਤਿਜੋਰੀ ਨੂੰ ਤੋੜਣ ਦੀ ਬਜਾਏ ਪੂਰੀ ਤਿਜੋਰੀ ਹੀ ਉਠਾ ਕੇ ਲੈ ਗਿਆ। ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚੋਰ ਇਕੱਲਾ ਹੀ ਸੀ ਅਤੇ ਪੈਦਲ ਹੀ ਆਉਂਦਾ ਜਾਂਦਾ ਨਜ਼ਰ ਆ ਰਿਹਾ ਹੈ, ਪਰ ਧੁੰਦ ਅਤੇ ਕੈਮਰਿਆਂ ਦੀ ਕਲੀਅਰਟੀ ਘੱਟ ਹੋਣ ਕਾਰਨ ਉਸ ਦੀ ਸ਼ਕਲ ਸਾਫ਼ ਨਹੀਂ ਆ ਰਹੀ।

ਉਨ੍ਹਾਂ ਦੱਸਿਆ ਕਿ ਕੱਲ੍ਹ ਦੀ ਸਾਰੀ ਸੇਲ ਦੀ ਨਕਦੀ ਤਿਜੋਰੀ ਵਿੱਚ ਹੀ ਰੱਖੀ ਹੋਈ ਸੀ। ਕੈਸ਼ੀਅਰ ਦੇ ਪਹੁੰਚਣ ਤੋਂ ਬਾਅਦ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਜਿਸ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਅਨੁਸਾਰ ਚੋਰ ਨੇ ਪਹਿਲਾਂ ਰੇਕੀ ਕੀਤੀ ਹੋ ਸਕਦੀ ਹੈ ਕਿਉਂਕਿ ਉਸ ਨੂੰ ਤਿਜੋਰੀ ਦੀ ਥਾਂ ਦੀ ਪੂਰੀ ਜਾਣਕਾਰੀ ਸੀ।

ਦੂਜੇ ਪਾਸੇ, ਥਾਣਾ ਮੁਹਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਇਕ ਨਾਮਲੂਮ ਵਿਅਕਤੀ ਪਿੱਛੋਂ ਸ਼ਟਰ ਤੋੜ ਕੇ ਏਜੰਸੀ ਵਿੱਚ ਦਾਖ਼ਲ ਹੋਇਆ ਅਤੇ ਭਾਰੀ ਕੰਪਨੀ ਲੋਕਰ ਨੂੰ ਚੁੱਕ ਕੇ ਲੈ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਫੋਟੋਗ੍ਰਾਫੀ ਕਰ ਕੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad