Banner
Banner

Nawanshahr News: ਥਾਣੇ ਤੋਂ ਮਹੀਜ਼ 200 ਮੀਟਰ ਦੀ ਦੂਰੀ ‘ਤੇ ਚੋਰਾਂ ਨੇ ਕੀਤਾ ਕਾਂਡ, 3 ਮੈਡੀਕਲ ਸਟੋਰਾਂ ‘ਚ ਸ਼ਟਰ ਤੋੜ ਕੀਤੀ ਹਜ਼ਾਰਾਂ ਦੀ ਚੋਰੀ

Nawanshahr News: ਚੋਰਾਂ ਨੇ ਸਿਟੀ ਦੇ ਕੋਲ ਇੱਕ ਸਾਈਡ ‘ਤੇ ਤਿੰਨ ਮੈਡੀਕਲ ਸਟੋਰਾਂ ਤੋਂ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਹਰ ਇੱਕ ਦੁਕਾਨ ਤੋਂ ਚੋਰੀ ਕੀਤੇ। Thieves broke 3 Medical Stores Shutters: ਚੋਰਾਂ ਨੇ ਰਾਤ ਨੂੰ ਬੰਗਾ ਸ਼ਹਿਰ ‘ਚ ਆਤੰਕ ਫੈਲਾਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਥਾਣੇ ਤੋਂ ਮਹੀਜ਼ 200 ਮੀਟਰ ਦੀ […]
ਮਨਵੀਰ ਰੰਧਾਵਾ
By : Updated On: 26 May 2025 13:00:PM
Nawanshahr News: ਥਾਣੇ ਤੋਂ ਮਹੀਜ਼ 200 ਮੀਟਰ ਦੀ ਦੂਰੀ ‘ਤੇ ਚੋਰਾਂ ਨੇ ਕੀਤਾ ਕਾਂਡ, 3 ਮੈਡੀਕਲ ਸਟੋਰਾਂ ‘ਚ ਸ਼ਟਰ ਤੋੜ ਕੀਤੀ ਹਜ਼ਾਰਾਂ ਦੀ ਚੋਰੀ

Nawanshahr News: ਚੋਰਾਂ ਨੇ ਸਿਟੀ ਦੇ ਕੋਲ ਇੱਕ ਸਾਈਡ ‘ਤੇ ਤਿੰਨ ਮੈਡੀਕਲ ਸਟੋਰਾਂ ਤੋਂ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਹਰ ਇੱਕ ਦੁਕਾਨ ਤੋਂ ਚੋਰੀ ਕੀਤੇ।

Thieves broke 3 Medical Stores Shutters: ਚੋਰਾਂ ਨੇ ਰਾਤ ਨੂੰ ਬੰਗਾ ਸ਼ਹਿਰ ‘ਚ ਆਤੰਕ ਫੈਲਾਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਥਾਣੇ ਤੋਂ ਮਹੀਜ਼ 200 ਮੀਟਰ ਦੀ ਦੂਰੀ ‘ਤੇ ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ। ਚੋਰਾਂ ਨੇ ਦੁਕਾਨਾਂ ਹੀ ਨਹੀਂ ਸਗੋਂ ਇੱਕ ਘਰ ‘ਚ ਵੀ ਗਰਿਲ ਤੋੜ ਕੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕੀਤੇ।

ਸਿਟੀ ਦੇ ਕੋਲ ਇੱਕ ਸਾਈਡ ‘ਤੇ ਤਿੰਨ ਮੈਡੀਕਲ ਸਟੋਰਾਂ ਤੋਂ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਹਰ ਇੱਕ ਦੁਕਾਨ ਤੋਂ ਚੋਰੀ ਕੀਤੇ। ਇਸ ਦੇ ਨਾਲ ਹੀ ਥੋੜੀ ਦੂਰ ਅੱਗੇ ਜਾ ਕੇ ਵਾਰਡ ਨੰਬਰ 10 ਦੇ ਖੇਤਾਂ ਵਿੱਚ ਇੱਕ ਘਰ ‘ਚ ਗ੍ਰਿਲ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਜਦੋਂ ਚੋਰਾਂ ਨੇ ਘਰ ‘ਚ ਚੋਰੀ ਕੀਤੀ, ਉਸ ਸਮੇਂ ਘਰ ‘ਚ ਮਾਂ ਤੇ ਉਸਦਾ ਪੁੱਤ ਸੁੱਤੇ ਪਏ ਸੀ। ਉਹਨਾਂ ਦੇ ਘਰ ਦੇ ਬਾਹਰ ਪੌੜੀ ਲਾ ਕੇ ਗਰਿਲ ਤੋੜੀ ਫਿਰ ਸ਼ੀਸ਼ੇ ਵੀ ਤੋੜੇ। ਚੋਰਾਂ ਨੇ ਜਿਸ ਟਰੰਕ ਵਿੱਚ ਸੋਨੇ ਦੇ ਗਹਿਣੇ ਤੇ ਪੈਸੇ ਪਏ ਸਨ ਉਹ ਖੇਤਾਂ ਵਿੱਚ ਲਿਜਾ ਕੇ ਤੋੜਿਆ ਤੇ ਪੈਸੇ ਅਤੇ ਗਹਿਣੇ ਕੱਢ ਕੇ ਫਰਾਰ ਹੋ ਗਏ।

ਚੋਰਾਂ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਪੁਲਿਸ ਨੇ ਫਿੰਗਰ ਪ੍ਰਿੰਟ ਮਾਹਰ ਦੀਆਂ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ।

Read Latest News and Breaking News at Daily Post TV, Browse for more News

Ad
Ad