ਚੋਰਾਂ ਦੇ ਹੌਂਸਲੇ ਬੁਲੰਦ! ਦਿਨ-ਦਿਹਾੜੇ ਔਰਤ ਕੋਲੋਂ ਨਕਦੀ ਤੇ ਮੋਬਾਈਲ ਲੁੱਟ ਹੋਏ ਫ਼ਰਾਰ, ਘਟਨਾ ਸੀਸੀਟੀਵੀ ‘ਚ ਹੋਈ ਕੈਦ

Punjab News; ਇੱਕ ਪਾਸੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਬਾਜ਼ਾਰਾਂ ਦੇ ਵਿੱਚ ਮੁਸਤੈਦਗੀ ਵਧਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਲੁਟੇਰਿਆਂ ਦੀ ਹੌਸਲੇ ਇਸ ਤਰੀਕੇ ਦੇ ਨਾਲ ਬੁਲੰਦ ਨੇ ਸ਼ਰੇਆਮ ਲੁੱਟ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ਦੇ ਵਾਰਡ ਨੰਬਰ 45 ਦੀ ਗਲੀ ਨੰਬਰ 26 ਤੋਂ ਸਾਹਮਣੇ ਆਈ ਹੈ।
ਦਰਅਸਲ ਇੱਕ ਮਹਿਲਾ ਆਪਣੇ ਰਿਸ਼ਤੇਦਾਰਾਂ ਦੇ ਘਰ ਮੁਲਾਕਾਤ ਦੇ ਲਈ ਆਈ ਸੀ, ਜਿਸਨੇ ਆਪਣਾ ਨਾ ਗੀਤਾ ਦੱਸਿਆ, ਗੀਤਾ ਰਾਣੀ ਦੇ ਹੱਥ ‘ਚ ਇੱਕ ਲਿਫਾਫੇ ‘ਚ ਆਪਣਾ ਮੋਬਾਈਲ ਅਤੇ 10 ਹਜ਼ਾਰ ਨਕਦ ਰਕਮ ਸੀ। ਜੋ ਉਥੋਂ ਆਪਣੇ ਨਾਲ ਲੈਕੇ ਗੁਜ਼ਰ ਰਹੀ ਸੀ ਤਾਂ ਅਚਾਨਕ ਤੋਂ ਲੁਟੇਰੇ ਆਉਂਦੇ ਨੇ ਤੇ ਮਹਿਲਾ ਦੇ ਲਿਫਾਫੇ ਨੂੰ ਖੋਹ ਕੇ ਮੌਕੇ ਤੋਂ ਫਰਾਰ ਹੋਣ ਲੱਗਦੇ ਨੇ ਤਾਂ ਉਸ ਦੌਰਾਨ ਲੁਟੇਰਿਆਂ ਨੂੰ ਨਹੀਂ ਪਤਾ ਸੀ ਕਿ ਇਹ ਗਲੀ ਬੰਦ ਹੈ। ਗਲੀ ਦਾ ਰਸਤਾ ਬੰਦ ਹੋਣ ਕਾਰਨ ਜਦੋਂ ਮੋਟਰਸਾਈਕਲ ਸਵਾਰ ਲੁਟੇਰੇ ਵਾਪਸ ਮੁੜ ਕੇ ਆਏ ਤਾਂ ਮਹਿਲਾ ਵੱਲੋਂ ਉਹਨਾਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਮਹਿਲਾ ਮੋਟਰਸਾਈਕਲ ਦੇ ਵਿੱਚ ਵੱਜਣ ਕਾਰਨ ਜ਼ਮੀਨ ਤੇ ਬੁਰੇ ਤਰੀਕੇ ਨਾਲ ਡਿੱਗੀ ਅਤੇ ਗੰਭੀਰ ਰੂਪ ਚ ਵਿੱਚ ਜਖਮੀ ਹੋ ਗਈ। ਜਿਸ ਤੋਂ ਬਾਅਦ ਲੁਟੇਰੇ ਵੀ ਮੌਕੇ ਤੋਂ ਫਰਾਰ ਹੋ ਗਏ।
ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਇਸ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਕਿ ਸ਼ਰੇਆਮ ਮਹਿਲਾ ਤੋਂ ਕਿਵੇਂ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਹਾਲਾਂਕਿ ਇਸ ਸਬੰਧ ਦੇ ਵਿੱਚ ਡੀਐਸਪੀ ਸੰਦੀਪ ਸਿੰਘ ਭਾਟੀ ਵੱਲੋਂ ਦੱਸਿਆ ਗਿਆ ਹੈ ਕਿ ਸਾਡੀ ਵੱਖ-ਵੱਖ ਟੀਮਾਂ ਇਸ ਪੂਰੇ ਘਟਨਾ ਦੇ ਉੱਤੇ ਪੜਤਾਲ ਦੇ ਵਿੱਚ ਲੱਗੇ ਹੋਏ ਨੇ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।