ਪਤੀ ਦੇ ਇਲਾਜ ਲਈ ਘਰੋਂ ਗਈ ਪਤਨੀ ਦੇ ਪਿੱਛੇ ਚੋਰਾਂ ਨੇ ਉਡਾਏ ਲੱਖਾਂ
Latest News: ਸਮਾਣਾ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆਏ ਹਨ। ਨਾਮਧਾਰੀ ਕਲੋਨੀ ਵਿੱਚ ਚੋਰਾਂ ਨੇ ਇੱਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੀ ਮਾਲਕਨ ਪਤੀ ਦੇ ਇਲਾਜ ਲਈ ਘਰੋਂ ਬਾਹਰ ਗਈ ਹੋਈ ਸੀ, ਜਿਸ ਦਾ ਫਾਇਦਾ ਚੋਰਾਂ ਨੇ ਚੁੱਕਿਆ।ਸੋਮਵਾਰ ਨੂੰ ਉਹ ਆਪਣੇ ਪਤੀ ਦਾ ਹਾਲ-ਚਾਲ ਪੁੱਛਣ ਲਈ ਪਟਿਆਲਾ ਗਈ ਹੋਈ ਸੀ।
ਮੰਗਲਵਾਰ ਸ਼ਾਮ ਨੂੰ ਪੜੋਸੀਆਂ ਵੱਲੋਂ ਫੋਨ ਕਰਕੇ ਉਸਨੂੰ ਜਾਣਕਾਰੀ ਦਿੱਤੀ ਗਈ ਕਿ ਉਸਦੇ ਘਰ ਵਿੱਚ ਚੋਰੀ ਹੋ ਗਈ ਹੈ।ਪੀੜਿਤਾ ਨੇ ਦੱਸਿਆ ਕਿ ਚੋਰਾਂ ਨੇ ਘਰ ਦੀਆਂ ਅਲਮਾਰੀਆਂ, ਪੇਟੀਆਂ ਅਤੇ ਦਰਵਾਜ਼ੇ ਤੋੜ ਕੇ ਕਰੀਬ 8 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਗਦ ਚੋਰੀ ਕਰ ਲਏ। ਘਰ ਪੂਰੀ ਤਰ੍ਹਾਂ ਖੰਗਾਲਿਆ ਹੋਇਆ ਸੀ।
ਇਸ ਦੌਰਾਨ ਘਰ ਦੀ ਮਾਲਕਨ ਚੰਦਰਵਤੀ ਨੇ ਦੱਸਿਆ ਕਿ “ਮੈਂ ਹਸਪਤਾਲ ਗਈ ਹੋਈ ਸੀ, ਪਿੱਛੋਂ ਚੋਰਾਂ ਨੇ ਮੇਰੇ ਘਰ ਨੂੰ ਨਿਸ਼ਾਨਾ ਬਣਾਇਆ । ਮੇਰੀ ਨੂੰਹ ਦੇ ਲਗਭਗ ਅੱਠ ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਗਦ ਚੋਰੀ ਹੋ ਗਏ। ਮੈਂ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੀ ਹਾਂ।” ਘਟਨਾ ਦੀ ਸੂਚਨਾ ਮਿਲਣ ‘ਤੇ ਸਮਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ।
ਪੁਲਿਸ ਦਾ ਬਿਆਨ
ਬਲਜੀਤ ਸਿੰਘ – ਇੰਚਾਰਜ, ਸਮਾਣਾ ਸਿਟੀ ਪੁਲਿਸ “ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਕਰਮਚਾਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇਗੀ।”ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਜਦਕਿ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।