Faridkot first village to be monitored by CCTV cameras; ਲਗਾਤਾਰ ਪੰਜਾਬ ਦੇ ਸ਼ਹਿਰਾਂ ਪਿੰਡਾਂ ਕਸਬਿਆਂ ਚ ਹੋ ਰਹੀਆਂ ਚੋਰੀ, ਲੜਾਈ, ਨਸ਼ਿਆਂ, ਕੁੱਟਮਾਰ ਦੀਆਂ ਘਟਨਾਵਾਂ ਨੂੰ ਲੈ ਕੇ ਲੋਕ ਪੂਰੀ ਤਰ੍ਹਾਂ ਚਿੰਤਤ ਨੇ ਪਰ ਲੋਕਾਂ ਵਲੋਂ ਆਪੋ ਆਪਣੇ ਘਰਾਂ ਦੁਕਾਨਾਂ ਦੇ ਬਾਹਰ cctv ਕੈਮਰੇ ਲਗਵਾ ਕੇ ਅਜਿਹੀਆਂ ਵਾਰਦਾਤਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸਦੇ ਬਾਵਜੂਦ ਵੀ ਜਿੰਨਾ ਗਲੀਆਂ ਘਰਾਂ ਬਾਹਰ cctv ਕੈਮਰੇ ਨਹੀਂ ਲੱਗ ਸਕੇ ਉਨ੍ਹਾਂ ਲੋਕਾਂ ਚ ਲਗਾਤਾਰ ਸਹਿਮ ਦਾ ਮਹੌਲ ਚਲ ਰਿਹਾ ਹੈ।
ਇਸੇ ਤਹਿਤ ਫਰੀਦਕੋਟ ਜਿਲ੍ਹੇ ਦੇ ਪਿੰਡ ਢਿੱਲਵਾਂ ਕਲਾਂ ਚ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪੂਰੀ ਪੰਚਾਇਤ ਵੱਲੋ ਵਡਾ ਉਪਰਾਲਾ ਕਰਦਿਆਂ ਪੂਰੇ ਪਿੰਡ ਦੀਆਂ ਸਾਰੀਆਂ ਗਲੀਆਂ,ਮੁੱਖ ਚੌਕਾਂ,ਸੜਕਾਂ ਤੇ ਵੱਡੀ ਗਿਣਤੀ ਚ cctv ਕੈਮਰੇ ਲਗਵਾ ਕੇ ਲੋਕਾਂ ਨੂੰ ਵੱਡੀ ਰਾਹਤ ਦੇ ਦਿਤੀ ਹੈ ਇਨਾਂ ਕੈਮਰਿਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼ਰਾਰਤੀ ਅਨਸਰ ਕੈਮਰਿਆਂ ਚ ਕੈਦ ਹੁੰਦਿਆਂ ਹੀ ਪੁਲਿਸ ਦੇ ਅੜਿਕੇ ਆਉਣੇ ਸੁਰੂ ਹੋ ਗਏ ਹਨ।
ਇਸ ਬਾਰੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ;
ਇਸ ਮੌਕੇ ਪਿੰਡ ਦੇ ਸਰਪੰਚ ਬਲਰਾਜ ਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਮਾੜੇ ਅਨਸਰਾਂ ਵੱਲੋ ਲਗਾਤਾਰ ਕੀਤੀਆਂ ਜਾ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਪਿੰਡ ਦੇ ਸਹਿਯੋਗ ਸਦਕਾ ਅਤੇ ਚੇਅਰਮੈਨ ਸੁਖਜੀਤ ਢਿੱਲਵਾਂ ਅਤੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਚ ਇਹ ਉਪਰਾਲਾ ਕੀਤਾ ਜਿਸਦੇ ਚਲਦੇ ਪੂਰੇ ਪਿੰਡ ਨੂੰ ਬਹੁਤ ਫਾਇਦਾ ਹੋ ਗਿਆ ਹੈ ਸ਼ਰਾਰਤੀ ਅਨਸਰ ਕਾਬੂ ਆਉਣੇ ਸ਼ੁਰੂ ਹੋ ਗਏ ਹਨ, ਇਹ ਕੰਮ ਹਰ ਪਿੰਡ ਦੀ ਪੰਚਾਇਤ ਨੂੰ ਆਪਣੇ ਪਿੰਡ ਵਾਸੀਆਂ ਦੀ ਭਲਾਈ ਲਈ ਕਰਨਾ ਚਾਹੀਦਾ ਹੈ।
SHO ਨੇ ਪੰਚਾਇਤ ਦਾ ਕੀਤਾ ਧੰਨਵਾਦ
ਇਸ ਮੌਕੇ ਥਾਣਾ ਸਦਰ ਕੋਟਕਪੂਰਾ ਦੇ SHO ਚਮਕੌਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਪੂਰੇ ਪਿੰਡ ਨੂੰ ਪੰਚਾਇਤ ਦਾ ਧੰਨਵਾਦ ਕੀਤਾ ਜਿਨ੍ਹਾਂ ਇਹ ਉਪਰਾਲਾ ਕੀਤਾ ਹੈ ਇਸ ਉਪਰਾਲੇ ਨਾਲ ਇਸ ਪਿੰਡ ਚ ਕੋਈ ਘਟਨਾ ਸਾਹਮਣੇ ਨਹੀਂ ਆ ਰਹੀ ਜੇ ਕੋਈ ਸ਼ਰਾਰਤੀ ਅਨਸਰ ਆਏ ਨੇ ਉਹ ਤੁਰੰਤ ਕਾਬੂ ਕਰ ਲਏ ਗਏ ਹਨ ਮੇਰੀ ਕੋਟਕਪੂਰਾ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਹੈ ਕੇ ਉਹ ਵੀ ਇਸੇ ਤਰਾਂ ਸਾਰੇ ਪਿੰਡ ਦੀ ਸੇਫਟੀ ਵਾਸਤੇ ਅਜਿਹੇ ਉਪਰਾਲੇ ਕਰਨ।
50 CCTV ਕੈਮਰਿਆਂ ਨਾਲ ਡਿਜੀਟਲ ਤਰੀਕੇ ਨਾਲ ਅਪਰਾਧਾ ਤੇ ਕਸੀ ਨਕੇਲ
ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਨੂੰ ਡਿਜੀਟਲ ਬਨਾਉਣ ਜਾ ਰਹੇ ਨੇ ਤਾਂ ਜੋ ਸ਼ਰਾਰਤੀ ਅਨਸਰਾਂ, ਨਸ਼ੇੜੀਆਂ ਜਾ ਗਲਤ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਪਿੰਡ ਚ ਕੋਈ ਘਟਨਾ ਨਾ ਵਾਪਰੇ ਇਸਦੇ ਚਲਦੇ 50 cctv ਕੈਮਰੇ ਪੂਰੇ ਪਿੰਡ ਚ ਲਗਵਾ ਦਿਤੇ ਹਨ ਜਿਸਦੇ ਚਲਦੇ ਪੁਲਿਸ ਵੀ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਪੂਰੇ ਪਿੰਡ ਚ ਸਪੀਕਰ ਵੀ ਲਗਾਏ ਜਾਣਗੇ ਤਾਂ ਜੋ ਕੋਈ ਵੀ ਅਵਾਜ ਪਿੰਡ ਵਾਸੀਆਂ ਦੇ ਸਾਹਮਣੇ ਆ ਜਾਵੇ ਗੁਰਬਾਣੀ ਲੋਕ ਸੁਣਦੇ ਰਹਿਣ ਇਸ ਪੁਰਾ ਪਿੰਡ ਡਿਜੀਟਲ ਹੋਵੇਗਾ।