Journalism Of Hope
BREAKING NEWS
ਮੇਲਾ ਰੱਖੜ ਪੁੰਨਿਆ ’ਤੇ ਪਹਿਲੀ ਵਾਰ ਸਿਆਸੀ ਸਟੇਜ ਲਗਾਏਗੀ ਭਾਜਪਾ.....ਏਅਰਪੋਰਟ ’ਤੇ ਬੋਰਡਿੰਗ ਪਾਸ ’ਤੇ ਇਮੀਗ੍ਰੇਸ਼ਨ ਮੋਹਰ ਲਾਉਣ ਦੀ ਪ੍ਰਥਾ ਹੋਵੇਗੀ ਖਤਮ.....ਇਟਲੀ ’ਚ ਪੰਜਾਬੀ ਨੌਜਵਾਨ ਦੀ ਪਰਿਵਾਰ ਦੇ ਸਾਹਮਣੇ ਹੀ ਸੜਕ ਹਾਦਸੇ ‘ਚ ਦਰਦਨਾਕ ਮੌਤ....ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ....ਫਰਜ਼ੀ PhD ਡਿਗਰੀ ਮਾਮਲੇ ’ਚ ਲੇਡੀ ਪ੍ਰਿੰਸੀਪਲ ਗ੍ਰਿਫ਼ਤਾਰ.....ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਝੜਪ, ਚਾਰ ਜ਼ਖ਼ਮੀ.....42 ਸਾਲ ਬਾਅਦ ਫੜਿਆ ਗਿਆ ਕਤਲ ਦਾ ਮੁਲਜ਼ਮ, 23 ਸਾਲ ਦੀ ਉਮਰ ਵਿੱਚ ਹੱਤਿਆ ਕਰਨ ਤੋਂ ਬਾਅਦ ਹੋ ਗਿਆ ਸੀ ਫਰਾਰ.....ਕੈਨੇਡਾ ਦੇ ਟੋਰਾਂਟੋ ਏਅਰਪੋਰਟ ’ਤੇ ਭਾਰਤੀ ਨੌਜਵਾਨ ਗ੍ਰਿਫ਼ਤਾਰ

19ਵੀਂ ਸਦੀ ਤੋਂ ਬਾਅਦ ਸਭ ਤੋਂ ਤਾਕਤਵਰ ਅਲ-ਨੀਨੋ ਦਾ ਖ਼ਤਰਾ: ਧਰਤੀ ‘ਤੇ ਫਿਰ ਵਧੇਗੀ ਗਰਮੀ !

Threat of strongest El Nino: ਨਵੀਂ ਦਿੱਲੀ: ਸਾਲ 2026 ਵਿੱਚ ਦੁਨੀਆ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੀ ਹੈ, ਕਈ ਦੇਸ਼ਾਂ ‘ਚ ਗਰਮੀ ਕਾਰਨ ਹਾਲਾਤ ਬੇਹੱਦ ਖਰਾਬ ਰਹੇ। ਮੌਸਮ ਵਿਗਿਆਨੀਆਂ ਮੁਤਾਬਕ ਪ੍ਰਸ਼ਾਂਤ ਮਹਾਸਾਗਰ ਵਿੱਚ ਬਣ ਰਿਹਾ ਅਲ-ਨੀਨੋ ਇਸ ਵਾਰ ਬੇਹੱਦ ਤਾਕਤਵਰ ਹੋ ਸਕਦਾ ਹੈ। ਅਨੁਮਾਨ ਹੈ ਕਿ ਇਹ 19ਵੀਂ ਸਦੀ ਤੋਂ ਬਾਅਦ ਹੁਣ ਤੱਕ ਦੇ […]
Ranjit Singh
By : Updated On: 23 Aug 2026 07:11:AM
19ਵੀਂ ਸਦੀ ਤੋਂ ਬਾਅਦ ਸਭ ਤੋਂ ਤਾਕਤਵਰ ਅਲ-ਨੀਨੋ ਦਾ ਖ਼ਤਰਾ: ਧਰਤੀ ‘ਤੇ ਫਿਰ ਵਧੇਗੀ ਗਰਮੀ !
  • ਦੋ ਸਾਲਾਂ ਵਿੱਚ ਟੁੱਟ ਸਕਦੇ ਹਨ ਤਾਪਮਾਨ ਦੇ ਕਈ ਰਿਕਾਰਡ
  • ਮੀਂਹ, ਮੌਨਸੂਨ ਅਤੇ ਮੌਸਮ ਦੇ ਪੈਟਰਨ ‘ਤੇ ਪੈ ਸਕਦਾ ਹੈ ਵੱਡਾ ਅਸਰ

Threat of strongest El Nino: ਨਵੀਂ ਦਿੱਲੀ: ਸਾਲ 2026 ਵਿੱਚ ਦੁਨੀਆ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੀ ਹੈ, ਕਈ ਦੇਸ਼ਾਂ ‘ਚ ਗਰਮੀ ਕਾਰਨ ਹਾਲਾਤ ਬੇਹੱਦ ਖਰਾਬ ਰਹੇ। ਮੌਸਮ ਵਿਗਿਆਨੀਆਂ ਮੁਤਾਬਕ ਪ੍ਰਸ਼ਾਂਤ ਮਹਾਸਾਗਰ ਵਿੱਚ ਬਣ ਰਿਹਾ ਅਲ-ਨੀਨੋ ਇਸ ਵਾਰ ਬੇਹੱਦ ਤਾਕਤਵਰ ਹੋ ਸਕਦਾ ਹੈ। ਅਨੁਮਾਨ ਹੈ ਕਿ ਇਹ 19ਵੀਂ ਸਦੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਅਲ-ਨੀਨੋ ਘਟਨਾਕ੍ਰਮਾਂ ਵਿੱਚੋਂ ਇੱਕ ਹੋ ਸਕਦਾ ਹੈ। ਇਸ ਦੇ ਅਸਰ ਨਾਲ ਦੁਨੀਆ ਦਾ ਔਸਤ ਤਾਪਮਾਨ ਹੋਰ ਵੱਧ ਸਕਦਾ ਹੈ ਅਤੇ 2026 ਜਾਂ 2027 ਸਭ ਤੋਂ ਗਰਮ ਸਾਲਾਂ ਵਿੱਚ ਸ਼ਾਮਲ ਹੋ ਸਕਦੇ ਹਨ। ਅਲ-ਨੀਨੋ ਦੌਰਾਨ ਪ੍ਰਸ਼ਾਂਤ ਮਹਾਸਾਗਰ ਦੇ ਪੂਰਬੀ ਹਿੱਸੇ ਦਾ ਸਮੁੰਦਰੀ ਪਾਣੀ ਆਮ ਨਾਲੋਂ ਵੱਧ ਗਰਮ ਹੋ ਜਾਂਦਾ ਹੈ। ਇਸ ਵਾਰ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਆਮ ਨਾਲੋਂ ਕਰੀਬ 3 ਡਿਗਰੀ ਸੈਲਸੀਅਸ ਵੱਧ ਜਾਣ ਦਾ ਅਨੁਮਾਨ ਹੈ। ਆਮ ਤੌਰ ‘ਤੇ ਇੱਕ ਤਾਕਤਵਰ ਅਲ-ਨੀਨੋ ਦੌਰਾਨ ਇਹ ਵਾਧਾ ਕਰੀਬ 1 ਤੋਂ 2 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ।

ਇਸ਼ਤਿਹਾਰ

ਕੀ ਹੈ ਅਲ-ਨੀਨੋ ?
ਅਲ-ਨੀਨੋ ਇੱਕ ਕੁਦਰਤੀ ਮੌਸਮੀ ਚੱਕਰ ਹੈ, ਜੋ ਕੁਝ ਸਾਲਾਂ ਦੇ ਅੰਤਰਾਲ ਤੋਂ ਬਾਅਦ ਵਾਪਰਦਾ ਹੈ। ਜਦੋਂ ਸਮੁੰਦਰ ਦਾ ਪਾਣੀ ਜ਼ਿਆਦਾ ਗਰਮ ਹੁੰਦਾ ਹੈ ਤਾਂ ਉਸ ਦੀ ਗਰਮੀ ਵਾਤਾਵਰਨ ਵਿੱਚ ਪਹੁੰਚਦੀ ਹੈ। ਇਸ ਨਾਲ ਹਵਾਵਾਂ ਅਤੇ ਮੀਂਹ ਦਾ ਆਮ ਪੈਟਰਨ ਬਦਲ ਜਾਂਦਾ ਹੈ ਅਤੇ ਇਸ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ ਦੇ ਮੌਸਮ ‘ਤੇ ਪੈਂਦਾ ਹੈ। ਤਾਕਤਵਰ ਅਲ-ਨੀਨੋ ਦੌਰਾਨ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਆਮ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਵੱਧ ਹੁੰਦਾ ਹੈ। 2 ਡਿਗਰੀ ਦਾ ਵਾਧਾ ਵੀ ਕਾਫ਼ੀ ਵੱਡਾ ਮੰਨਿਆ ਜਾਂਦਾ ਹੈ, ਪਰ ਇਸ ਵਾਰ ਇਹ ਵਾਧਾ ਕਰੀਬ 3 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 1982-83, 1997-98 ਅਤੇ 2015-16 ਵਿੱਚ ਵੀ ਬਹੁਤ ਤਾਕਤਵਰ ਅਲ-ਨੀਨੋ ਦੇਖਣ ਨੂੰ ਮਿਲਿਆ ਸੀ।

ਭਾਰਤ ਦੇ ਮੌਨਸੂਨ ‘ਤੇ ਵੀ ਪੈ ਸਕਦਾ ਹੈ ਅਸਰ
ਅਲ-ਨੀਨੋ ਕਾਰਨ ਸਮੁੰਦਰ ਅਤੇ ਹਵਾਵਾਂ ਦਾ ਆਮ ਪੈਟਰਨ ਬਦਲ ਜਾਂਦਾ ਹੈ। ਇਸ ਦਾ ਅਸਰ ਹਰ ਖੇਤਰ ਵਿੱਚ ਇੱਕੋ ਜਿਹਾ ਨਹੀਂ ਹੁੰਦਾ। ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਬਣ ਸਕਦੀ ਹੈ, ਜਦਕਿ ਕੁਝ ਥਾਵਾਂ ‘ਤੇ ਘੱਟ ਮੀਂਹ ਅਤੇ ਜ਼ਿਆਦਾ ਗਰਮੀ ਪੈ ਸਕਦੀ ਹੈ। ਭਾਰਤ ਦੇ ਮੌਨਸੂਨ ‘ਤੇ ਵੀ ਅਲ-ਨੀਨੋ ਦਾ ਅਸਰ ਪੈ ਸਕਦਾ ਹੈ। ਤਾਕਤਵਰ ਅਲ-ਨੀਨੋ ਨੂੰ ਅਕਸਰ ਭਾਰਤ ਵਿੱਚ ਕਮਜ਼ੋਰ ਮੌਨਸੂਨ ਨਾਲ ਜੋੜਿਆ ਜਾਂਦਾ ਹੈ। ਇਸ ਲਈ ਇਸ ਵਾਰ ਮੌਨਸੂਨ ਦੀ ਸਥਿਤੀ ‘ਤੇ ਵੀ ਮੌਸਮ ਵਿਗਿਆਨੀਆਂ ਦੀ ਨਜ਼ਰ ਬਣੀ ਹੋਈ ਹੈ।

2026 ਜਾਂ 2027 ਬਣ ਸਕਦਾ ਹੈ ਸਭ ਤੋਂ ਗਰਮ ਸਾਲ
ਇਸ ਤਾਕਤਵਰ ਅਲ-ਨੀਨੋ ਦੇ ਪ੍ਰਭਾਵ ਕਾਰਨ 2026 ਸਭ ਤੋਂ ਗਰਮ ਸਾਲ ਬਣ ਸਕਦਾ ਹੈ, ਹਾਲਾਂਕਿ 2027 ਦੇ ਰਿਕਾਰਡ ਗਰਮੀ ਵਾਲਾ ਸਾਲ ਬਣਨ ਦੀ ਸੰਭਾਵਨਾ ਵੀ ਵੱਧ ਦੱਸੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਅਲ-ਨੀਨੋ ਨਾਲ ਸਮੁੰਦਰ ਵਿੱਚ ਵਧੀ ਗਰਮੀ ਦਾ ਅਸਰ ਧਰਤੀ ਦੇ ਔਸਤ ਤਾਪਮਾਨ ‘ਤੇ ਕੁਝ ਸਮੇਂ ਬਾਅਦ ਹੋਰ ਸਪੱਸ਼ਟ ਤੌਰ ‘ਤੇ ਨਜ਼ਰ ਆਉਂਦਾ ਹੈ।

1998 ਅਤੇ 2016 ਵਿੱਚ ਵੀ ਤਾਕਤਵਰ ਅਲ-ਨੀਨੋ ਦੌਰਾਨ ਤਾਪਮਾਨ ਦੇ ਰਿਕਾਰਡ ਬਣੇ ਸਨ। ਪਰ ਹੁਣ ਜਲਵਾਯੂ ਪਰਿਵਰਤਨ ਕਾਰਨ ਧਰਤੀ ਪਹਿਲਾਂ ਹੀ ਕਾਫ਼ੀ ਗਰਮ ਹੋ ਚੁੱਕੀ ਹੈ। ਅਜਿਹੇ ਵਿੱਚ ਇੱਕ ਹੋਰ ਤਾਕਤਵਰ ਅਲ-ਨੀਨੋ ਗਲੋਬਲ ਤਾਪਮਾਨ ਨੂੰ ਹੋਰ ਉੱਪਰ ਲੈ ਜਾ ਸਕਦਾ ਹੈ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ 2027 ਵਿੱਚ ਦੁਨੀਆ ਦਾ ਔਸਤ ਤਾਪਮਾਨ ਕੁਝ ਸਮੇਂ ਲਈ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰ ਨਾਲੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਰਹਿ ਸਕਦਾ ਹੈ। ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਅਲ-ਨੀਨੋ ਦਾ ਅਸਰ ਦੁਨੀਆ ਦੇ ਤਾਪਮਾਨ, ਮੀਂਹ ਅਤੇ ਮੌਸਮ ਦੇ ਪੈਟਰਨ ‘ਤੇ ਸਪੱਸ਼ਟ ਤੌਰ ‘ਤੇ ਦੇਖਣ ਨੂੰ ਮਿਲ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News