ਮਾਨਸਾ ’ਚ ਸਕੂਲਾਂ ਅਤੇ ਕੋਰਟ ਕੰਮਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Threat received to blow up schools and court complex: ਮਾਨਸਾ: ਜ਼ਿਲ੍ਹਾ ਮਾਨਸਾ ਦੇ ਕੋਰਟ ਕੰਮਪਲੈਕਸ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਚਿੱਠੀ ਸਾਹਮਣੇ ਆਉਣ ਮਗਰੋਂ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਹੀਰੋ ਕਲਾਂ, ਖੀਵਾ ਕਲਾਂ ਦੇ ਸਕੂਲਾਂ ਅਤੇ ਗਰਲਜ਼ ਸਕੂਲ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
ਚਿੱਠੀ ਵਿੱਚ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਚਿੱਠੀ ਦੇ ਅਖੀਰ ਵਿੱਚ ‘ਅੱਲ੍ਹਾ ਰੱਖਾ’ ਨਾਮ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ।
ਐਸਪੀ ਮਾਨਸਾ ਨੇ ਫੋਨ ਲਾਈਨ ‘ਤੇ ਦੱਸਿਆ ਕਿ ਮਾਨਸਾ ਦੇ ਸਕੂਲਾਂ ਅਤੇ ਕੋਰਟ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ। ਬੰਬ ਡਿਸਪੋਜ਼ਲ ਟੀਮ ਨੂੰ ਵੀ ਬੁਲਾਇਆ ਗਿਆ ਹੈ ਪਰ ਹੁਣ ਤੱਕ ਕੋਈ ਵੀ ਖ਼ਤਰਨਾਕ ਵਸਤੂ ਨਹੀਂ ਮਿਲੀ ਹੈ। ਪੁਲਿਸ ਹਰ ਸਕੂਲ ਅਤੇ ਕੋਰਟ ਕੰਪਲੈਕਸ ਦੀ ਜਾਂਚ ਕਰ ਰਹੀ ਹੈ।
ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਚਿੱਠੀ ਕਿਸ ਨੇ ਲਿਖੀ, ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ। ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਚਿੱਠੀ ਦੀ ਸੱਚਾਈ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
