Journalism Of Hope
BREAKING NEWS
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਪਪਲਪ੍ਰੀਤ ਸਿੰਘ ਨੂੰ ਮਜੀਠਾ ਤੋਂ ਐਲਾਨਿਆ ਉਮੀਦਵਾਰ....ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖ਼ਮੀ....ਪੰਜੋਖਰਾ ਸਾਹਿਬ ਵਿਵਾਦ: ਜੇਲ੍ਹ ਵਿੱਚ ਬੰਦ ਦੋਵੇਂ ਸਿੱਖ ਨੌਜਵਾਨ ਰਿਹਾਅ.....ਸਿੱਧੂ ਮੂਸੇਵਾਲਾ ‘Signed to God’ ਵਰਲਡ ਟੂਰ: ਇਸ ਦਿਨ ਮਿਲਣਗੀਆਂ ਟੋਰਾਂਟੋ ਸ਼ੋਅ ਲਈ ਟਿਕਟਾਂ....FBI ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਕਮਲ ਦੀ ਭਾਲ, ਲੁੱਕਆਊਟ ਨੋਟਿਸ ਕੀਤਾ ਜਾਰੀ....105 ਸਾਲਾ ਬਜ਼ੁਰਗ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਉਮਰ ਕੈਦ ਦੀ ਬਾਕੀ ਸਜ਼ਾ ਮੁਆਫ਼

ਕੈਨੇਡਾ ਦੇ ਕੈਲਗਰੀ ਵਿੱਚ 2 ਗੁਰਦੁਆਰਾ ਸਾਹਿਬਾਨ ਨੂੰ ਢਾਹੁਣ ਦੀ ਧਮਕੀ, ਪੁਲੀਸ ਨੇ ਵਧਾਈ ਸੁਰੱਖਿਆ

Threat to demolish 2 Gurdwaras in Calgary: ਕੈਲਗਰੀ (ਕੈਨੇਡਾ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਦੋ ਸਿੱਖ ਧਾਰਮਿਕ ਸਥਾਨਾਂ ਨੂੰ ਕਥਿਤ ਤੌਰ ’ਤੇ ਧਮਕੀ ਭਰੀਆਂ ਫੋਨ ਕਾਲਾਂ ਮਿਲਣ ਤੋਂ ਬਾਅਦ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। ਮਾਮਲੇ ਦੀ ਸੂਚਨਾ ਮਿਲਣ ਉਪਰੰਤ ਕੈਲਗਰੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਵਧਾਨੀ […]
Ranjit Singh
By : Published: 22 Aug 2026 12:43:PM
ਕੈਨੇਡਾ ਦੇ ਕੈਲਗਰੀ ਵਿੱਚ 2 ਗੁਰਦੁਆਰਾ ਸਾਹਿਬਾਨ ਨੂੰ ਢਾਹੁਣ ਦੀ ਧਮਕੀ, ਪੁਲੀਸ ਨੇ ਵਧਾਈ ਸੁਰੱਖਿਆ

Threat to demolish 2 Gurdwaras in Calgary: ਕੈਲਗਰੀ (ਕੈਨੇਡਾ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਦੋ ਸਿੱਖ ਧਾਰਮਿਕ ਸਥਾਨਾਂ ਨੂੰ ਕਥਿਤ ਤੌਰ ’ਤੇ ਧਮਕੀ ਭਰੀਆਂ ਫੋਨ ਕਾਲਾਂ ਮਿਲਣ ਤੋਂ ਬਾਅਦ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। ਮਾਮਲੇ ਦੀ ਸੂਚਨਾ ਮਿਲਣ ਉਪਰੰਤ ਕੈਲਗਰੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਵਧਾਨੀ ਵਜੋਂ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ, ਦਸ਼ਮੇਸ਼ ਕਲਚਰ ਸੈਂਟਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇਮਾਰਤ ਨੂੰ ਢਾਹੁਣ ਸਬੰਧੀ ਧਮਕੀ ਦਿੱਤੀ ਗਈ। ਇਸੇ ਨੰਬਰ ਤੋਂ ਕੈਲਗਰੀ ਦੇ ਸਵਾਨਾ ਇਲਾਕੇ ਵਿੱਚ ਸਥਿਤ ਗੋਬਿੰਦ ਸਰਵਰ ਗੁਰਦੁਆਰਾ ਸਾਹਿਬ ਨੂੰ ਵੀ ਇਸ ਤਰ੍ਹਾਂ ਦੀ ਧਮਕੀ ਭਰੀ ਕਾਲ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਇਸ਼ਤਿਹਾਰ

ਪਹਿਲਾਂ ਪਾਰਕਿੰਗ ਖਾਲੀ ਕਰਨ ਲਈ ਕਿਹਾ, ਫਿਰ ਇਮਾਰਤ ਢਾਹੁਣ ਦੀ ਧਮਕੀ
ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਦੋ ਸ਼ੱਕੀ ਫੋਨ ਕਾਲਾਂ ਆਈਆਂ। ਪਹਿਲੀ ਕਾਲ ਦੌਰਾਨ ਕਾਲ ਕਰਨ ਵਾਲੇ ਨੇ ਪਾਰਕਿੰਗ ਖਾਲੀ ਕਰਨ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਉੱਥੇ ਤਾਰਾਂ ਵਿਛਾਉਣ ਦਾ ਕੰਮ ਕੀਤਾ ਜਾਣਾ ਹੈ। ਇਸ ਤੋਂ ਕੁਝ ਸਮੇਂ ਬਾਅਦ ਇੱਕ ਹੋਰ ਕਾਲ ਵਿੱਚ ਵਿਅਕਤੀ ਨੇ ਆਪਣੇ ਆਪ ਨੂੰ ਕਿਸੇ ਨਿਰਮਾਣ ਕੰਪਨੀ ਦਾ ਸੀਈਓ ਦੱਸਦਿਆਂ ਗੁਰਦੁਆਰਾ ਇਮਾਰਤ ਨੂੰ ਢਾਹੁਣ ਦੀ ਧਮਕੀ ਦਿੱਤੀ। ਪ੍ਰਬੰਧਕਾਂ ਮੁਤਾਬਕ, ਇਸੇ ਨੰਬਰ ਤੋਂ ਦੂਜੇ ਗੁਰਦੁਆਰਾ ਸਾਹਿਬ ਨੂੰ ਵੀ ਇਸ ਤਰ੍ਹਾਂ ਦੀ ਕਾਲ ਕੀਤੀ ਗਈ।

ਕੈਲਗਰੀ ਪੁਲੀਸ ਵੱਲੋਂ ਜਾਂਚ ਜਾਰੀ
ਕੈਲਗਰੀ ਪੁਲੀਸ ਸਰਵਿਸ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਾਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਫੋਨ ਨੰਬਰਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਅਨੁਸਾਰ, ਫਿਲਹਾਲ ਦੋਵਾਂ ਗੁਰਦੁਆਰਾ ਸਾਹਿਬਾਨ ਜਾਂ ਸੰਗਤ ਲਈ ਕਿਸੇ ਤਰ੍ਹਾਂ ਦਾ ਤੁਰੰਤ ਜਾਂ ਸਰਗਰਮ ਖਤਰਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਧਮਕੀ ਦੇਣ ਵਾਲਿਆਂ ਦੇ ਮਕਸਦ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।

ਗੁਰਦੁਆਰਾ ਪ੍ਰਬੰਧਕਾਂ ਨੇ ਵਧਾਈ ਸੁਰੱਖਿਆ
ਘਟਨਾ ਤੋਂ ਬਾਅਦ ਦੋਵਾਂ ਧਾਰਮਿਕ ਸਥਾਨਾਂ ’ਤੇ ਵਾਧੂ ਨਿੱਜੀ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਉਣ-ਜਾਣ ਵਾਲੇ ਵਾਹਨਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਦਸ਼ਮੇਸ਼ ਕਲਚਰ ਸੈਂਟਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਬਿਨਾਂ ਕਿਸੇ ਭੇਦਭਾਵ ਦੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਫੂਡ ਬੈਂਕ, ਕੱਪੜਿਆਂ ਦੀ ਵੰਡ ਸਮੇਤ ਹੋਰ ਸੇਵਾ ਕਾਰਜ ਕੀਤੇ ਜਾਂਦੇ ਹਨ।

ਮੇਅਰ ਨੇ ਕੀਤੀ ਘਟਨਾ ਦੀ ਨਿੰਦਾ
ਘਟਨਾ ਸਬੰਧੀ ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਲਗਰੀ ਵਿੱਚ ਨਫ਼ਰਤ, ਡਰ ਅਤੇ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਅਤੇ ਸ਼ਹਿਰ ਸਿੱਖ ਭਾਈਚਾਰੇ ਦੇ ਨਾਲ ਖੜ੍ਹਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਵਜੂਦ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਰ ਧਰਮ ਅਤੇ ਭਾਈਚਾਰੇ ਦੇ ਲੋਕਾਂ ਲਈ ਪਹਿਲਾਂ ਵਾਂਗ ਖੁੱਲ੍ਹੇ ਰਹਿਣਗੇ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News