Journalism Of Hope
BREAKING NEWS
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੈਂਗਸਟਰ ਗੁਰਵਿੰਦਰ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਲਿਆਂਦਾ ਪੰਜਾਬ........ਅੱਜ ਦੇਸ਼ ਭਰ ‘ਚ ਮਨਾਈ ਜਾਵੇਗੀ ਦੀਵਾਲੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ ਦੀਪਮਾਲਾ......ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੁੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ.....12 ਦਿਨਾਂ ਬਾਅਦ ਆਪਣੇ ਘਰ ਪਹੁੰਚੇ ਰਣਜੀਤ ਤਰਖਾਣ ਮਾਜਰਾ, ਜਸਵੀਰ ਗੜ੍ਹੀ ਨੇ ਦੇਸੀ ਘਿਓ ਦਾ ਦੀਵਾ ਜਗਾ ਕੇ ਕਰਵਾਇਆ ਗ੍ਰਹਿ ਪ੍ਰਵੇਸ਼.......ਅੱਜ ਦੀਵਾਲੀ ਵਾਲੇ ਦਿਨ ਹੋਵੇਗਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ......ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ IPS ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ.......ਜਾਪਾਨ ‘ਚ ਅੱਧੀ ਰਾਤ ਨੂੰ ਆਇਆ ਭੂਚਾਲ, ਕਈ ਲੋਕ ਜ਼ਖ਼ਮੀ

ਇੰਡੀਗੋ ਦੀ ਉਡਾਣ ਨੂੰ ਹਾਈਜੈਕ ਕਰਨ ਦੀ ਧਮਕੀ, ਟਾਇਲਟ ‘ਚੋਂ ਮਿਲਿਆ ਨੋਟ

ਬੈਂਗਲੁਰੂ: ਬੈਂਗਲੁਰੂ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਣ 6E-451 ਨੂੰ ਸ਼ਨੀਵਾਰ ਨੂੰ ਹਾਈਜੈਕ ਕਰਨ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਜਹਾਜ਼ ਦੇ ਕਰੂ ਮੈਂਬਰਾਂ ਨੂੰ ਟਾਇਲਟ ਵਿੱਚ ਧਮਕੀ ਭਰਿਆ ਨੋਟ ਮਿਲਿਆ, ਜਿਸ ਤੋਂ ਬਾਅਦ ਪਾਇਲਟਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਵਾਪਸ ਬੈਂਗਲੁਰੂ ਲਿਜਾਣ ਦਾ ਫੈਸਲਾ ਕੀਤਾ। ਜਹਾਜ਼ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਇੰਡੀਗੋ ਦੀ ਉਡਾਣ ਨੂੰ ਹਾਈਜੈਕ ਕਰਨ ਦੀ ਧਮਕੀ, ਟਾਇਲਟ ‘ਚੋਂ ਮਿਲਿਆ ਨੋਟ
  • ਬੈਂਗਲੁਰੂ ਤੋਂ ਲਖਨਊ ਜਾ ਰਿਹਾ ਜਹਾਜ਼ ਵਾਪਸ ਪਰਤਿਆ
  • ਹਵਾਈ ਅੱਡੇ ‘ਤੇ ਫੁੱਲ ਐਮਰਜੈਂਸੀ ਐਲਾਨੀ

ਬੈਂਗਲੁਰੂ: ਬੈਂਗਲੁਰੂ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਣ 6E-451 ਨੂੰ ਸ਼ਨੀਵਾਰ ਨੂੰ ਹਾਈਜੈਕ ਕਰਨ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ। ਜਹਾਜ਼ ਦੇ ਕਰੂ ਮੈਂਬਰਾਂ ਨੂੰ ਟਾਇਲਟ ਵਿੱਚ ਧਮਕੀ ਭਰਿਆ ਨੋਟ ਮਿਲਿਆ, ਜਿਸ ਤੋਂ ਬਾਅਦ ਪਾਇਲਟਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਵਾਪਸ ਬੈਂਗਲੁਰੂ ਲਿਜਾਣ ਦਾ ਫੈਸਲਾ ਕੀਤਾ। ਜਹਾਜ਼ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਟਰਮੀਨਲ-1 ‘ਤੇ ਫੁੱਲ ਐਮਰਜੈਂਸੀ ਐਲਾਨ ਦਿੱਤੀ ਗਈ। ਲੈਂਡਿੰਗ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਵੱਖਰੀ ਥਾਂ ‘ਤੇ ਖੜ੍ਹਾ ਕਰਵਾ ਦਿੱਤਾ। ਧਮਕੀ ਭਰਿਆ ਨੋਟ ਕਿਸ ਨੇ ਲਿਖਿਆ ਅਤੇ ਇਹ ਜਹਾਜ਼ ਦੇ ਟਾਇਲਟ ਤੱਕ ਕਿਵੇਂ ਪਹੁੰਚਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲਖਨਊ ਲਈ ਰਵਾਨਾ ਹੋਵੇਗੀ ਉਡਾਣ
ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ 7 ਨਵੰਬਰ 2026 ਨੂੰ ਬੈਂਗਲੁਰੂ ਤੋਂ ਲਖਨਊ ਜਾ ਰਹੀ ਉਡਾਣ 6E-451 ਵਿੱਚ ਸੁਰੱਖਿਆ ਖ਼ਤਰੇ ਦੀ ਸੂਚਨਾ ਮਿਲੀ ਸੀ। ਨਿਰਧਾਰਤ ਪ੍ਰਕਿਰਿਆ ਤਹਿਤ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਹਾਜ਼ ਨੂੰ ਮੁੜ ਉਸੇ ਹਵਾਈ ਅੱਡੇ ‘ਤੇ ਲਿਆਉਣ ਦਾ ਫੈਸਲਾ ਕੀਤਾ ਗਿਆ, ਜਿੱਥੋਂ ਇਸ ਨੇ ਉਡਾਣ ਭਰੀ ਸੀ।

ਕੰਪਨੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਪ੍ਰਗਟਾਇਆ ਹੈ। ਬੁਲਾਰੇ ਅਨੁਸਾਰ ਜਹਾਜ਼ ਦੀ ਸੁਰੱਖਿਆ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਅਤੇ ਲੋੜੀਂਦੀ ਮਨਜ਼ੂਰੀ ਮਿਲਣ ਤੱਕ ਯਾਤਰੀ ਹਵਾਈ ਅੱਡੇ ‘ਤੇ ਹੀ ਰਹਿਣਗੇ। ਇਸ ਦੌਰਾਨ ਗਰਾਊਂਡ ਸਟਾਫ਼ ਉਨ੍ਹਾਂ ਨੂੰ ਖਾਣ-ਪੀਣ ਦੀਆਂ ਸਹੂਲਤਾਂ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News