ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਸੁਰੱਖਿਆਂ ਨੂੰ ਲੈਕੇ ਪੁਲਿਸ ਸਖ਼ਤ
Barnala Six schools bomb Threat; ਐਸਐਸਪੀ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਨੂੰ ਅੱਜ ਸਵੇਰੇ ਦੋ ਵੱਖ-ਵੱਖ ਈਮੇਲ ਮਿਲੇ ਹਨ ਜਿਨ੍ਹਾਂ ਵਿੱਚ ਕੁੱਲ ਛੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਰ ਜਗ੍ਹਾ ਜਾਂਚ ਕੀਤੀ ਗਈ ਹੈ। ਸਥਿਤੀ ਕਾਬੂ ਹੇਠ ਹੈ, ਅਤੇ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਸਮੱਗਰੀ ਨਹੀਂ ਮਿਲੀ ਹੈ।
ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ
ਬਰਨਾਲਾ ਦੇ ਕਈ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਜਿਸ ਤੋਂ ਬਾਅਦ ਪੂਰੇ ਖੇਤਰ ਵਿੱਚ ਹਲਚਲ ਮਚ ਗਈ ਹੈ। ਜਿਸ ਕਾਰਨ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੁਰੰਤ ਹਰਕਤ ਵਿੱਚ ਆ ਗਏ ਹਨ। ਰਿਪੋਰਟਾਂ ਅਨੁਸਾਰ, ਬਰਨਾਲਾ ਦੇ ਮਸ਼ਹੂਰ ਸਕੂਲਾਂ ਜਿਵੇਂ ਕਿ ਟੰਡਨ ਇੰਟਰਨੈਸ਼ਨਲ ਸਕੂਲ, ਆਰੀਆ ਭੱਟਾ ਕਾਲਜ ਸਕੂਲ, ਵਾਈਸ ਸਕੂਲ 2 ਬ੍ਰਾਂਚ, ਸੈਕਰਡ ਹਾਰਟ ਸਕੂਲ, ਗੋਬਿੰਦ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ।
ਇਹ ਜਾਣਕਾਰੀ ਮਿਲਣ ਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੁਰੱਖਿਆ ਪ੍ਰਬੰਧ ਕਰਦੇ ਹੋਏ ਸਕੂਲਾਂ ਨੂੰ ਖਾਲੀ ਕਰਵਾ ਲਿਆ। ਸੀਨੀਅਰ ਪੁਲਿਸ ਅਧਿਕਾਰੀ, ਭਾਰੀ ਸੁਰੱਖਿਆ ਦਲ ਦੇ ਨਾਲ ਸਕੂਲਾਂ ਵਿੱਚ ਪਹੁੰਚ ਗਏ। ਸਕੂਲ ਪ੍ਰਬੰਧਨ ਦੇ ਪੂਰੇ ਸਹਿਯੋਗ ਨਾਲ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜੂਦ
ਜਿਵੇਂ ਹੀ ਸ਼ਹਿਰ ਵਿੱਚ ਬੰਬ ਦੀ ਧਮਕੀ ਦੀ ਖ਼ਬਰ ਫੈਲੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੱਡੀ ਗਿਣਤੀ ਵਿੱਚ ਮਾਪੇ- ਸਕੂਲਾਂ ਦੇ ਬਾਹਰ ਇਕੱਠੇ ਹੋ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ, ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜੂਦ ਹਨ।
ਈਮੇਲ ਵੀ ਇੱਕ ਅਫਵਾਹ ਸੀ, ਜੋ ਸੱਚ ਸਾਬਤ ਹੋਈ
ਐਸਐਸਪੀ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਨੂੰ ਅੱਜ ਸਵੇਰੇ ਦੋ ਵੱਖ-ਵੱਖ ਈਮੇਲ ਮਿਲੇ ਹਨ ਜਿਨ੍ਹਾਂ ਵਿੱਚ ਕੁੱਲ ਛੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਰ ਜਗ੍ਹਾ ਜਾਂਚ ਕੀਤੀ ਗਈ ਹੈ। ਸਥਿਤੀ ਕਾਬੂ ਹੇਠ ਹੈ, ਅਤੇ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਸਮੱਗਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਂਗ, ਇਹ ਈਮੇਲ ਵੀ ਇੱਕ ਅਫਵਾਹ ਸੀ, ਜੋ ਸੱਚ ਸਾਬਤ ਹੋਈ।