ਪਟਿਆਲਾ ਦੇ ਨਿੱਜੀ ਸਕੂਲ ’ਚੋਂ ਤਿੰਨ ਵਿਦਿਆਰਥਣਾਂ ਲਾਪਤਾ
Three girl students missing: ਪਟਿਆਲਾ: ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਤਿੰਨ ਵਿਦਿਆਰਥਣਾਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥਣਾਂ ਸ਼ਨੀਵਾਰ ਦੁਪਹਿਰ ਤੋਂ ਸਕੂਲ ਵਿੱਚੋਂ ਗਾਇਬ ਹਨ। ਘਟਨਾ ਤੋਂ ਬਾਅਦ ਬੱਚੀਆਂ ਦੇ ਪਰਿਵਾਰਕ ਮੈਂਬਰ ਦੇਰ ਰਾਤ ਤੱਕ ਥਾਣੇ ਵਿੱਚ ਉਨ੍ਹਾਂ ਦੀ ਭਾਲ ਲਈ ਪਰੇਸ਼ਾਨ ਹੁੰਦੇ ਰਹੇ।
ਸਿਵਲ ਲਾਈਨ ਥਾਣੇ ਦੇ SHO ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਤਿੰਨੋਂ ਵਿਦਿਆਰਥਣਾਂ ਦੀ ਭਾਲ ਲਈ ਜੰਗੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਬੱਚੀਆਂ ਦੀ ਭਾਲ ਲਈ ਦੇਰ ਰਾਤ ਕਰੀਬ 2 ਵਜੇ ਤੱਕ ਸ਼ਹਿਰ ਦੇ CCTV ਕੈਮਰੇ ਖੰਗਾਲੇ ਅਤੇ ਉਨ੍ਹਾਂ ਦੇ ਆਉਣ-ਜਾਣ ਸਬੰਧੀ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਭਾਵੁਕ ਹੁੰਦਿਆਂ ਲੜਕੀਆਂ ਦੇ ਮਾਪਿਆਂ ਨੇ ਹੱਥ ਬੰਨ ਕੇ ਆਪਣੀਆਂ ਬੱਚਿਆਂ ਨੂੰ ਅਪੀਲ ਕੀਤੀ ਹੈ, ਉਹ ਕਿਤੇ ਵੀ ਉਨ੍ਹਾਂ ਦੀਆਂ ਆਵਾਜ਼ ਸੁਣਦੀਆਂ ਹਨ ਤਾਂ ਵਾਪਸ ਆ ਜਾਣ।
ਇੱਕੋ ਸਮੇਂ ਤਿੰਨ ਵਿਦਿਆਰਥਣਾਂ ਦਾ ਸਕੂਲ ਵਿੱਚੋਂ ਲਾਪਤਾ ਹੋਣਾ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬੱਚੀਆਂ ਦੀ ਸੁਰੱਖਿਅਤ ਭਾਲ ਲਈ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ। ਸਬੰਧੀ ਫਿਲਹਾਲ ਕਿਸੇ ਵੀ ਅਗਵਾ ਜਾਂ ਵਿਦਿਆਰਥਣਾਂ ਕਿਸ ਗੱਲੋਂ ਕਿਤੇ ਗਈਆਂ ਹਨ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।
