PM ਮੋਦੀ ਦਾ 75ਵਾਂ ਜਨਮਦਿਨ ਮਨਾਉਣ ਲਈ ਕੇ.ਡੀ. ਭੰਡਾਰੀ ਸ੍ਰੀ ਦਰਬਾਰ ਸਾਹਿਬ ‘ਚ ਹੋਏ ਨਤਮਸਤਕ

Celebrating the 75th birthday of PM Modi; ਭਾਜਪਾ ਨੇਤਾ ਕੇ.ਡੀ. ਭੰਡਾਰੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਹਾੜਾ ਮਨਾਉਣ ਲਈ ਅਮ੍ਰਿਤਸਰ ਪਹੁੰਚੇ। ਇਸ ਮੌਕੇ ਭਾਜਪਾ ਦੇ ਨੇਤਾਵਾਂ ਅਤੇ ਕਾਊਂਸਲਰਾਂ ਨੇ ਗੁਰਦੁਆਰੇ ‘ਚ ਅਰਦਾਸ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ, ਤੰਦਰੁਸਤੀ ਅਤੇ ਦੇਸ਼ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਕੇਡੀ ਭੰਡਾਰੀ ਨੇ ਕਿਹਾ ਕਿ ਇਹ ਉਪਰਾਲਾ ਅਮ੍ਰਿਤਸਰ ਦੀ ਟੀਮ ਵੱਲੋਂ ਇੱਕ ਨਵੇਕਲਾ ਕਦਮ ਹੈ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਅਰਦਾਸ ਪ੍ਰਵਾਨ ਕਰਨਗੇ।
ਮੀਡੀਆ ਨਾਲ ਗੱਲਬਾਤ ਦੌਰਾਨ ਕੇਡੀ ਭੰਡਾਰੀ ਨੇ ਪ੍ਰਧਾਨ ਮੰਤਰੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਮੋਦੀ ਜੀ ਨੇ ਦੇਸ਼ ਨੂੰ ਅੱਗੇ ਵਧਾਉਣ ਲਈ ਬੇਮਿਸਾਲ ਯੋਗਦਾਨ ਪਾਇਆ ਹੈ ਅਤੇ 2047 ਤੱਕ ਭਾਰਤ ਨੂੰ ਵਿਸ਼ਵ ਦੀ ਸੁਪਰਪਾਵਰ ਬਣਾਉਣ ਲਈ ਉਹਨਾਂ ਦੀ ਦ੍ਰਿਸ਼ਟੀ ਸਾਫ਼ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੜ੍ਹ ਪੀੜਤਾਂ ਲਈ ਵੱਡੀ ਵਿੱਤੀ ਸਹਾਇਤਾ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ 1600 ਕਰੋੜ ਰੁਪਏ ਦੀ ਗਰਾਂਟ ਅਤੇ ਪਹਿਲਾਂ ਤੋਂ ਪਏ 12 ਹਜ਼ਾਰ ਕਰੋੜ ਰੁਪਏ ਦੀ ਵਰਤੋਂ ਦੀ ਮਨਜ਼ੂਰੀ ਸ਼ਾਮਲ ਹੈ।
ਕੇਡੀ ਭੰਡਾਰੀ ਨੇ ਕਿਹਾ ਕਿ ਹਾਲ ਹੀ ਵਿੱਚ ਕੇਂਦਰ ਵੱਲੋਂ 240 ਕਰੋੜ ਰੁਪਏ ਹੋਰ ਵੀ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਿਸ ਕਿਸੇ ਦਾ ਵੀ ਫਸਲ,ਪਸ਼ੂ ਜਾਂ ਘਰਾਂ ਦਾ ਉਸ ਨੂੰ ਜਲਦ ਤੋਂ ਜਲਦ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਜੋ ਪੰਜਾਬ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਹੋ ਸਕੇ।
ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਭੰਡਾਰੀ ਨੇ ਕਿਹਾ ਕਿ ਹੜ੍ਹ ਪ੍ਰਬੰਧਨ ‘ਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਰਹੀ। ਨਾ ਨਹਿਰਾਂ ਦੀ ਸਫਾਈ ਹੋਈ, ਨਾ ਬੰਨ ਮਜ਼ਬੂਤ ਕੀਤੇ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੋਣ ਪ੍ਰਚਾਰ ਵਿੱਚ ਵਿਅਸਤ ਰਹੇ, ਪਰ ਕੇਂਦਰ ਸਰਕਾਰ ਨੇ ਹਰ ਕਦਮ ‘ਤੇ ਪੰਜਾਬ ਦਾ ਸਾਥ ਦਿੱਤਾ। ਕੇਡੀ ਭੰਡਾਰੀ ਨੇ ਯਕੀਨ ਦਵਾਇਆ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੀਆਂ ਟੀਮਾਂ ਗਰਾਊਂਡ ਰਿਪੋਰਟ ਲੈ ਕੇ ਕੇਂਦਰ ਨੂੰ ਦੇ ਰਹੀਆਂ ਹਨ ਅਤੇ ਜਿਹੜੇ ਵੀ ਫੈਸਲੇ ਲੋੜੀਂਦੇ ਹਨ, ਜਲਦੀ ਕੀਤੇ ਜਾਣਗੇ।